Saturday, August 29, 2026

ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਬਾਰਵੀ ਸੀ.ਬੀ.ਐਸ.ਈ ਦਾ ਨਤੀਜਾ ਸ਼ਾਨਦਾਰ ਰਿਹਾ

PPN2851407

ਜੰਡਿਆਲਾ ਗੁਰੁ, 28 ਮਈ (ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਬਾਰਵੀ ਸੀ.ਬੀ.ਐਸ.ਈ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। 35 ਬੱਚਿਆਂ ਵਿਚੋਂ 34 ਬੱਚੇ ਪਾਸ ਹੋਏ ਤੇ ਤਿੰਨ ਵਿਦਿਆਰਥਣਾਂ ਮੈਰਿਟ ਵਿਚ ਆਈਆਂ, ਜਿੰਨਾ ਵਿਚੋਂ ਕਿਰਨਦੀਪ ਕੋਰ 96 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੀ ਪੁਜੀਸ਼ਨ,  ਭਾਵਿਕਾ ਜੈਨ 93.4 ਪ੍ਰਤੀਸ਼ਤ ਲੈਕੇ ਦੂਜੀ ਪੁਜ਼ੀਸ਼ਨ ਤੇ ਰਾਜਬੀਰ ਕੋਰ 92 ਪ੍ਰਤੀਸ਼ਤ ਅੰਕ ਲੈਕੇ ਤੀਜੀ ਪੁਜੀਸ਼ਨ ਤੇ ਰਹੀਆ। ਸਕੂਲ ਦੇ 24 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਬੱਚਿਆ ਤੇ ਮਾਪਿਆ ਨੇ ਖੁਸ਼ੀ ਦਾ ਇਜਹਾਰ ਕੀਤਾ।ਸਕੂਲ ਦੀ ਮੈਨਜਿੰਗ ਕਮੇਟੀ ਦੇ ਪ੍ਰਧਾਨ ਡਾ: ਸਾਧੂ ਸਿੰਘ, ਸਕੱਤਰ ਡਾ: ਨਿਰਮਲ ਸਿੰਘ, ਮੈਨੇਜਰ ਅਮਨ ਥਿੰਦ, ਪ੍ਰਿੰਸੀਪਲ ਅਮਰਪ੍ਰੀਤ ਕੋਰ, ਖਜਾਨਚੀ ਬਲਵਿੰਦਰ ਸਿੰਘ, ਬਲਦੇਵ ਸਿੰਘ ਗਾਂਧੀ, ਪ੍ਰੋਫੈਸਰ ਮੀਤਪਾਲ ਸਿੰਘ, ਮਿਸਜ਼ ਦੀਪਕਾ ਸੇਠੀ, ਲੈਕਚਰਾਰ ਮਮਤਾ ਅਰੋੜਾ ਅਤੇ ਪ੍ਰਿੰਸੀਪਲ ਡਾਇਰੈਕਟਰ ਸ੍ਰ: ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆ ਨੂੰ ਵਧਾਈ ਦਿੱਤੀ।ਖਾਸ ਤੋਰ ਤੇ ਕਿਰਨਦੀਪ ਤੇ ਭਾਵਿਕਾ ਜੈਨ ਜਿੰਨਾ ਨੇ ਗਣਿਤ ਵਿਚੋਂ ੯੯ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿਚ ਆਪਣਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply