
ਪੱਟੀ/ਤਰਨਤਾਰਨ, 28 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਮੱਸਿਆ ਦੇ ਦਿਹੜੇ ਮੌਕੇ ਲੱਖਾਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਈਆਂ।ਇਸ ਦਿਹਾੜੇ ਦੇ ਸਬੰਧ ਵਿਚ ਸਵੇਰ ਤੋਂ ਹੀ ਸੰਗਤਾਂ ਦਾ ਹੜ੍ਹ ਵੇਖਣ ਨੂੰ ਮਿਲਿਆ।ਪੰਜਾਬ ਦੇ ਵੱਖ-ਵੱਖ ਇਲਾਕੇ ਤੋਂ ਸੰਗਤਾਂ ਬੱਸਾਂ, ਟਰੱਕਾਂ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਂਹੀ ਪਹੁੰਚੀਆਂ।ਸਾਰਾ ਦਿਨ ਗੁਰਦੁਆਰਾ ਮੰਝੀ ਸਾਹਿਬ ਵਿਖੇ ਕੀਰਤਨੀਏ ਜਥਾ ਭਾਈ ਉਂਕਾਰ ਸਿੰਘ ਦਿਆਲਪੁਰ ਵਾਲੇ ਅਤੇ ਗੁਰਬਚਨ ਸਿੰਘ ਪ੍ਰਚਾਰਕ, ਲਖਬੀਰ ਸਿੰਘ ਪ੍ਰਚਾਰਕ, ਕਵੀਸ਼ਰ ਵੱਲੋਂ ਗੁਰਬਾਣੀ ਜਸ ਅਤੇ ਵੀਰ ਰਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਮੱਸਿਆ ਦੇ ਦਿਹਾੜੇ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਤੇ ਲ਼ੰਗਰ ਅਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਨਿਰਮਲ ਸਿੰਘ, ਅਤੇ ਮੈਨੇਜਰ ਭਾਈ ਸ਼ੁਬੇਗ ਸਿੰਘ ਕੈਰੋਂ ਨੇ ਆਈਆ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ।ਸੰਗਤਾਂ ਲਈ ਲ਼ੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
Punjab Post Daily Online Newspaper & Print Media