Friday, August 1, 2025
Breaking News

ਲੋਕ ਸਭਾ ਚੋਣਾ ਤੋ ਬਾਅਦ ਆਮ ਆਦਮੀ ਪਾਰਟੀ ਦੀ ਕੈਰੋਂ ਵਿਖੇ ਮੀਟਿੰਗ

PPN2851411

ਪੱਟੀ/ ਤਰਨ ਤਾਰਨ, 28 ਮਈ (ਰਾਣਾ/ ਰਣਜੀਤ ਸਿੰਘ ਮਾਹਲਾ)-  ਪਿੰਡ ਕੈਰੋਂ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਭਾਈ ਬਲਦੀਪ ਸਿੰਘ  ਐਮ.ਪੀ ਕੈਂਡੀਡੇਟ ਨੇ ਹਿਸਾ ਲਿਆ ਉਹਨਾ ਕਿਹਾ ਕਿ ਪੰਜਾਬ ਵਿੱਚ ਸਰਕਾਰ ਆਮ ਲੋਕਾ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਵਿੱਚ ਨਸ਼ਾ ਖੋਰੀ ਭ੍ਰਿਸਟਾਚਾਰ ਬਹੁਤ ਜਿਆਦਾ ਵੱਧ ਚੁੱਕਾ ਹੈ! ਓਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੂ ਪੰਜਾਬ ਦੀ ਜਨਤਾ ਨੇ ਬਹੁਤ ਸਾਰਾ ਪਿਆਰ ਦਿਤਾ ਹੈ ਲੋਕ ਅਕਾਲੀ, ਕਾਗਰਸ ਤੋ ਬਹੁਤ ਦੁਖੀ ਹਨ  ਇਹ ਦੋਵੇ ਪਾਰਟੀਆ ਪੰਜਾਬ ਨੂ ਲੁੱਟ ਕੇ ਖਾ ਰਹੀਆ ਹੈ । ਓਹਨਾ ਇਹ ਵੀ ਕਿਹਾ ਕੇ ਆਓੁਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆ ਚੋਣਾ ਲੜੇਗੀ ਤੇ ਓਹਨਾ ਕਿਹਾ ਕਿ ਜਿਹੜੇ ਪਿੰਡਾ ਤੇ ਵਾਰਡਾ ਵਿੱਚ ਕਮੇਟੀਆ ਬਣਨ ਵਾਲੀਆ ਰਿਹਦੀਆ ਹਨ ਓਹ ਬਹੁਤ ਜਲਦੀ ਬਣਾਈਆ ਜਾਣਗੀਆ ! ਇਸ ਮੋਕੇ ਤੇ ਹਲਕਾ ਕਨਵੀਨਰ  ਮੰਨਜਿਦਰ ਸਿੰਘ, ਕਮਰੇਟ ਮਹਾਵੀਰ ਸਿੰਘ ਨੇ ਲੋਕਾ ਦਾ ਧਨਵਾਦ ਕੀਤਾ ਤੇ ਲੋਕਾ ਦੀਆਂ ਮੁਸਕਲਾ ਸੁਣੀਆ ਤੇ ਕੁਝ ਮੋਕੇ ਤੇ ਹੀ ਹੱਲ ਕਰ ਦਿੱਤੀਆ ਤੇ ਓਹਨਾ ਕਿਹਾ ਕੀ ਆਓਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ।ਇਸ ਮੋਕੇ ਤੇ ਹਜਾਰ ਡਾ. ਬਲਜੀਤ ਸਿੰਘ ਅਜਾਦ, ਸਵਰਨ ਸਿੰਘ ਭੁੱਲਰ, ਬਲਜਿੰਦਰ ਕੈਰੋਂ,ਰਣਜੀਤ ਸਿੰਘ ਰਸੂਲਪੁਰ, ਸੱਜਨ ਸਿੰਘ ਉਬੋਕੇ, ਹਰਜੀਤ ਸਿੰਘ, ਜੱਗਾ ਸਰਹਾਲੀ ਗੁਰਸੇਵਕ ਸਿੰਘ ਮੇਜਰ ਸਿੰਘ ਆਦਿ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply