Sunday, February 22, 2026

ਸਰਹੱਦੀ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਬਾਰੇ ਦਿੱਤੀ ਗਈ ਜਾਣਕਾਰੀ

ppn0710201613
ਪਠਾਨਕੋਟ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਰਹੱਦੀ ਖੇਤਰ ਦੇ ਸਰਪੰਚਾਂ, ਪੰਚਾਂ , ਸਕੂਲ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਨੂੰ ਕੁਦਰਤੀ ਆਫਤਾਂ, ਜਿਨਾਂ ਵਿਚ ਅੱਗ ਲੱਗ ਜਾਣਾ, ਭੂਚਾਲ ਦਾ ਆਉਣਾ, ਜੰਗ ਦਾ ਲੱਗਣਾ ਤੇ ਬਿਮਾਰੀ  ਦਾ ਫੈਲਣਾ ਆਦਿ ਸ਼ਾਮਿਲ ਹਨ ਸਬੰਧੀ ਜ਼ਿਲ੍ਹਾ ਪੱਧਰੀ ਇੱਕ ਰੋਜਾ ਵਰਕਸ਼ਾਪ ਨਰੋਟ ਜੈਮਲ ਸਿੰਘ ਵਿਖੇ ਸਥਿਤ ਬੀ.ਡੀ.ਪੀ.ਓ. ਦਫਤਰ ਕੰਪਲੈਕਸ ਵਿਖੇ ਲਗਾਈ ਗਈ, ਜਿਸ ਵਿਚ ਸ੍ਰੀ ਅਵਿਨਾਸ ਰਾਏ ਖੰਨਾ ਉਪਚੇਅਰਮੈਨ ਇੰਡੀਅਨ ਰੈਡ ਕਰਾਸ ਸੋਸਾਇਟੀ ਨਵੀਂ ਦਿੱਲੀ ਮੁੱਖ ਮਹਿਮਾਨ ਅਤੇ ਸ੍ਰੀ ਸੀ.ਐਸ ਤਲਵਾੜ ਰਿਟਾਇਰਡ ਆਈ.ਏ.ਐਸ. ਸੈਕਟਰੀ ਰੈਡ ਕਰਾਸ ਸੋਸਾਇਟੀ ਪੰਜਾਬ ਵਿਸ਼ੇਸ ਮਹਿਮਾਨ ਵਜੋਂ ਸਾਮਲ ਹੋਏ ਅਤੇ ਇਸ ਵਰਕਸਾਪ ਦੀ ਪ੍ਰਧਾਨਗੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਨੇ ਕੀਤੀ। ਇਸ ਮੌਕੇ ਪੰਜਾਬ ਹੋਮਗਾਰਡ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚ-ਸਰਪੰਚ ਤੇ ਸਕੂਲਾਂ ਦੇ ਪ੍ਰਿੰਸੀਪਲ ਹਾਜਰ ਸਨ।
ਸ੍ਰੀ ਖੰਨਾ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਕੁਦਰਤੀ ਆਫਤਾਂ ਨਾਲ ਨਿਪਟਨ ਅਤੇ ਮੁੱਢਲੀ ਸਹਾਇਤਾ ਦੇਣ ਸਬੰਧੀ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਵੀ ਕੋਸਿਸ ਕੀਤੀ ਜਾ ਰਹੀ ਹੈ ਕਿ ਸਮੂੱਚੇ ਭਾਰਤ ਅੰਦਰ ਮੁੱਢਲੀ ਸਹਾਇਤਾ ਅਤੇ ਕੁਦਰਤੀ ਆਫਤਾਂ ਸਬੰਧੀ ਬੱਚਿਆਂ ਨੂੰ ਜਾਗਰੂਕ  ਕਰਨ ਲਈ ਸਕੂਲਾਂ ਵਿੱਚ ਕੋਰਸ ਸੁਰੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੰਸਥਾ ਭਾਵੇ  ਵਿਦੇਸ ਵਿੱਚ ਸਥਾਪਤ ਕੀਤੀ ਗਈ ਸੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਰੈਡ ਕਰਾਸ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਨਾ ਭਾਈ ਘਨੇਈਆ ਜੀ ਨੇ ਇਸ ਦੀ ਸਥਾਪਨਾ ਤੋਂ ਵੀ ਬਹੁਤ ਸਾਲ ਪਹਿਲਾ ਸੁਰੂ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 20 ਸਤੰਬਰ ਨੂੰ ਯਾਦਗਾਰ ਦਿਵਸ ਮਨਾਉਂਣ ਦਾ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਸਮਾਗਮ ਵਿੱਚ ਹਾਜਰ ਪ੍ਰਿੰਸੀਪਲਾਂ, ਸਰਪੰਚਾਂ-ਪੰਚਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਜੋ ਟ੍ਰੇਨਿੰਗ ਉਨ੍ਹਾਂ ਨੂੰ ਅੱਜ ਦਿੱਤੀ ਗਈ ਹੈ ਉਹ ਇਹ ਟ੍ਰੇਨਿੰਗ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਦੇਣ ਤਾਂ ਜੋ ਲੋੜ ਪੈਣ ਤੇ ਕੁਦਰਤੀ ਆਫਤਾਂ ਨਾਲ ਨਿਪਟ ਸਕੀਏ ਅਤੇ ਜਰੂਰਦਮੰਦਾਂ ਨੂੰ ਮੁੱਢਲੀ ਸਹਾਇਤਾ ਦੇ ਸਕੀਏ।
ਸੀz ਆਰ.ਐਸ. ਤਲਵਾੜ ਰਿਟਾਇਰਡ ਆਈ.ਏ.ਐਸ. ਸੈਕਟਰੀ ਰੈਡ ਕਰਾਸ ਸੋਸਾਇਟੀ ਪੰਜਾਬ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਪੰਜਾਬ ਦੇ ਸਾਰੇ ਸਰਹੱਦੀ ਜਿਲ੍ਹਿਆਂ ਵਿੱਚ ਲਗਾਈਆਂ ਜਾਣਗੀਆਂ ਅਤੇ ਪਹਿਲੀ ਵਰਕਸਾਪ ਗੁਰਦਾਸਪੁਰ ਵਿਖੇ ਲਗਾਈ ਗਈ ਅਤੇ ਅੱਜ ਦੁਸਰੀ ਵਰਕਸਾਪ ਪਠਾਨਕੋਟ ਦੇ ਸਰਹੱਦੀ ਪਿੰਡ ਨਰੋਟ ਜੈਮਲ ਸਿੰਘ ਵਿਖੇ ਲਗਾਈ ਗਈ ਹੈ।
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਰ ਕੋਈ ਹੰਗਾਮੀ ਹਾਲਤ ਪੈਦਾ ਹੁੰਦੀ ਹੈ ਤਾਂ ਸਾਨੂੰ ਸੰਜਮ ਰੱਖਣਾ ਚਾਹੀਦਾ ਨਾ ਕਿ ਹਫੜਾ-ਦਫੜੀ ਵਰਤਣੀ ਚਾਹੀਦੀ ਹੈ ਅਤੇ ਇਸ ਮੌਕੇ ਮਜ਼ਬੂਤ ਇਰਾਦਾ, ਸਹਿਯੋਗ ਤੇ ਤਾਲਮੇਲ ਦੀ ਬਹੁਤ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿਚ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਤੇ ਪੈਰਾ- ਮਿਲਟਰੀ ਫੋਰਸਾਂ ਦੇ ਸਹਿਯੋਗ ਨਾਲ ਵੱਡੀ ਤੋਂ ਵੱਡੀ ਬਿਪਤਾ ਨੂੰ ਟਾਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਵਰਕਸ਼ਾਪ ਲਗਾਉਣ ਦਾ ਮੁੱਖ ਮਕਸਦ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੰਗਾਮੀ ਹਲਾਤਾਂ ਨਾਲ ਕਿਸ ਤਰਾਂ ਨਜਿੱਠਣਾ ਹੈ, ਉਸ ਸਬੰਧੀ ਜਾਗਰੂਕ ਕਰਨਾ ਸੀ।ਉਨਾਂ ਕਿਹਾ ਕਿ ਅੱਜ ਦੀ ਵਰਕਸ਼ਾਪ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ , ਜਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਨੁਮਾਇੰਦਿਆਂ, ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਹੋਮਗਾਰਡ ਦੇ ਅਧਿਕਾਰੀਆਂ ਵੱਲੋਂ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੋਸਾਇਟੀ ਗਰੀਬਾਂ ਅਤੇ ਲੋੜਵੰਦਾਂ ਲਈ ਕੰਮ ਕਰਦੀ ਹੈ।ਉਨ੍ਹਾਂ ਕਿਹਾ ਕਿ ਇਹ ਸੋਸਾਇਟੀ ਲੋਕਾਂ ਦੇ ਸਹਿਯੋਗ ਨਾਲ ਹੀ ਚਲਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾਾ ਰੈਡ ਕਰਾਸ ਸੋਸਾਇਟੀ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰਨ ਤਾਂ ਜੋ ਲੋੜ ਪੈਣ ਤੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੋਕੇ ਤੇ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਕੇ.ਕੇ ਸੈਣੀ ਸੀਨੀਅਰ ਫੀਲਡ ਅਫਸ਼ਰ, ਸੰਤੋਸ ਕੁਮਾਰ ਸੀਨੀਅਰ ਸੁਪਰਵਾਈਜਰ, ਡਾ. ਗਗਨ ਅਤੇ ਪਰਸੋਤਮ ਲਾਲ ਨੇ ਵੀ ਕੁਦਰਤੀ ਆਫਤਾਂ ਅਤੇ ਹੋਰ ਆਫਤਾਂ ਤੋਂ ਬਚਨ ਲਈ ਆਪਣੇ ਵਿਚਾਰ ਪੇਸ ਕੀਤੇ।ਇਸ ਮੋਕੇ ਤੇ ਸਰਵਸ੍ਰੀ ਅਨਿਲ ਰਾਮਪਾਲ ਜਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ, ਵਿਪਨ ਮਹਾਜਨ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਰਾਕੇਸ਼ ਸ਼ਰਮਾ ਅਤੇ ਇਲਾਕੇ ਦੇ ਪਤਵੰਤੇ ਵੀ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply