
ਬਟਾਲਾ, 8 ਅਕਤੂਬਰ (ਨਰਿੰਦਰ ਬਰਨਾਲ) – ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਅੱਜ ਬਟਾਲਾ ਮੰਡੀ ਦੇ ਦੌਰੇ ਦੌਰਾਨ ਇੱਕ ਆੜਤੀਏ ਦਾ ਲਾਇੰਸਸ ਰੱਦ ਕਰਕੇ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਗਬਿੰਦ ਕਮਿਸ਼ਨ ਸ਼ਾਪ ਨਾਮ ਦੇ ਆੜਤੀਏ ਵੱਲਂ ਇੱਕ ਕਿਸਾਨ ਦਾ ਝਨਾ ਜਾਣਬੁੱਝ ਕੇ ਘੱਟ ਰੇਟ ‘ਤੇ ਖਰੀਦਿਆ ਜਾ ਰਿਹਾ ਸੀ ਜਿਸਦੀ ਸ਼ਿਕਾਇਤ ਕਿਸਾਨ ਨੇ ਸ. ਗਰੇਵਾਲ ਨੂੰ ਕੀਤੀ। ਜਦਂ ਏ.ਡੀ.ਸੀ. ਗਰੇਵਾਲ ਨੇ ਉਸ ਕਿਸਾਨ ਦੇ ਝਨੇ ਦੀ ਢੇਰੀ ਦੀ ਨਮੀਂ ਚੈੱਕ ਕਰਾਈ ਤਾਂ ਉਹ ਮਾਪ-ਦੰਡਾਂ ‘ਤੇ ਪੂਰਾ ਉਤਰਦੀ ਹਣ ਕਾਰਨ ਜਿਥੇ ਉਸ ਢੇਰੀ ਨੂੰ ਤੁਰੰਤ ਖਰੀਦਣ ਦੇ ਹੁਕਮ ਦਿੱਤੇ ਉਥੇ ਨਾਲ ਮਾਰਕਿਟ ਕਮੇਟੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਆੜਤੀਏ ਦਾ ਲਾਇਸੰਸ ਰੱਦ ਕਰਕੇ ਇਸ ਖਿਲਾਫ ਪੁਲਿਸ ਕੋਲ ਪਰਚਾ ਦਰਜ ਕਰਾਇਆ ਜਾਵੇ।
ਏ.ਡੀ.ਸੀ ਗਰੇਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ-ਖਸੁੱਟ ਤੇ ਖੱਜਲ-ਖੁਆਰੀ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ 17 ਫੀਸਦੀ ਤੋਂ ਘੱਟ ਨਮੀਂ ਹੋਣ ਦੇ ਬਾਵਜੂਦ ਵੀ ਕੋਈ ਖਰੀਦ ਏਜੰਸੀ ਉਨਾਂ ਦੇ ਝੋਨੇ ਨੂੰ ਨਹੀਂ ਖਰੀਦੀ ਜਾਂ ਕੋਈ ਕੱਟ ਲਗਾਇਆ ਜਾਂਦਾ ਹੈ ਤਾਂ ਕਿਸਾਨ ਸਿੱਧਾ ਉਨਾਂ ਦੇ ਨੰਬਰ 9465583336 ‘ਤੇ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨਾਂ ਦੀ ਫਸਲ ਬਿਨਾਂ ਕਿਸੇ ਪਰੇਸ਼ਾਨੀ ਪੂਰੇ ਸਰਕਾਰੀ ਭਾਅ ‘ਤੇ ਖਰੀਦੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਨਾਲ ਹੀ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਆਈ ਹਰ ਢੇਰੀ ਦੀ ਨਮੀਂ ਚੈੱਕ ਕਰਕੇ ਉਸਨੂੰ ਪੱਖਾ ਲਗਾ ਕੇ 24 ਘੰਟੇ ਦੇ ਅੰਦਰ-ਅੰਦਰ ਖਰੀਦਿਆ ਜਾਵੇ।ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਖਰੀਦੇ ਝੋਨੇ ਦੀ ਲਿਫਟਿੰਗ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ ਅਤੇ ਨਾਲ ਦੀ ਨਾਲ ਹੀ ਲਿਫਟਿੰਗ ਕਰ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਮੰਡੀ ਵਿੱਚ ਹੁਣ ਤੱਕ 1000 ਮੀਟਰਿਕ ਟਨ ਝੋਨਾ ਸਰਕਾਰ ਵੱਲੋਂ ਖਰੀਦਿਆ ਜਾ ਚੁੱਕਾ ਹੈ।ਉਨਾਂ ਕਿਹਾ ਕਿ ਮਾਰਕਿਟ ਕਮੇਟੀ ਵੱਲੋਂ ਸਾਰੀਆਂ ਮੰਡੀਆਂ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media