Saturday, September 26, 2026

ਬੀ.ਬੀ.ਕੇ ਡੀ.ਏਵੀ ਕਾਲਜ ਫਾਰ ਵੂਮੈਨ ਬਣਿਆ ਜੁਡੌ ਚੈਂਪੀਅਨ

ppn0910201623ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜੀਐਨਡੀਯੂ ਦੇ ਬਹੁ ਮੰਤਵੀ ਇੰਡੋਰ ਸਟੇਡੀਅਮ ਵਿਖੇ ਸੰਪੰਨ ਹੋਏ ਮਹਿਲਾ ਵਰਗ ਦੇ ਇੰਟਰ ਕਾਲਜ ਜੁਡੋ ਮੁਕਾਬਲਿਆਂ ਦੇ ਦੋਰਾਨ 22 ਅੰਕ ਹਾਸਲ ਕਰਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ ਬਣਿਆ। 13 ਅੰਕ ਹਾਸਲ ਕਰਕੇ ਜੀਐਨਡੀਯੂ ਕੈਂਪਸ ਦੂਜੇ ਤੇ 10 ਅੰਕ ਹਾਸਲ ਕਰਕੇ ਐਲਕੇਸੀ ਜਲੰਧਰ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਖੇਡ ਪ੍ਰਬੰਧਕਾਂ ਨੇ ਅਦਾ ਕੀਤੀ। ਇਸ ਮੋਕੇ ਟੀਡੀ ਸੁਰਿੰਦਰ ਸਿੰਘ, ਕੋਚ ਹਰਮੀਤ ਸਿੰਘ, ਮੈਡਮ ਸਵੀਟੀ ਬਾਲਾ, ਮੈਡਮ ਅਰੁਣਾ ਮਹਾਜਨ, ਮੈਡਮ ਤਲਜਿੰਦਰ ਕੋਰ, ਰਾਜਦੀਪ ਕੋਰ, ਸਵਿਤਾ ਕੁਮਾਰੀ ਤੇ ਸਿਮਰਨ ਹਾਜਰ ਸਨ। ਕੈਪਸ਼ਨ:- ਜੁਡੋ ਚੈਂਪੀਅਨਾਂ ਨੂੰ ਸਨਮਾਨਿਤ ਕਰਦੇ ਜੀਐਨਡੀਯੂ ਖੇਡ ਪ੍ਰਬੰਧਕ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply