Wednesday, March 25, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 11 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ਸ੍ਰੀਨਗਰ ਦੇ ਪੰਪੋਰ ਨੇੜਲੇ ਇਲਾਕੇ ਸੈਮਪੋਰਾ ਵਿਖੇ 7 ਮੰਜ਼ਲਾ ਸਰਕਾਰੀ ਇਮਾਰਤ ‘ਤੇ ਜੈਸ਼ ਅੱਤਵਾਦੀਆਂ ਦਾ ਹਮਲਾ – ਇੱਕ ਜਵਾਨ ਜਖਮੀ, ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਨੂੰ ਘੇਰਿਆ।

▶ਪੰਜਾਬ ਵਿੱਚ ਬਾਦਲ ਦੀ ਇਕੋ ਇਕ ਪ੍ਰਾਪਤੀ ਪਰਿਵਾਰਵਾਦ ਤੇ ਮਾਫੀਆ ਰਾਜ –ਭਗਵੰਤ ਮਾਨ।

▶19 ਅਕਤੂਬਰ ਨੂੰ ਦੇਸ਼ ਵਿਆਪੀ ਹ੍ਹੜਤਾਲ ‘ਤੇ ਜਾਣਗੇ ਦੇਸ਼ ਦੇ ਸਮੂਹ ਪੈਟਰੋਲੀਅਮ ਡੀਲਰ।

▶ਅਕਾਲੀ ਦਲ ਤੋਂ ਮੁਅੱਤਲ ਚੱਲ ਰਹੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਪੰਜਾਬ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ- ਅੱਜ ਫੜਣਗੇ ਕਾਂਗਰਸ ਦਾ ਹੱਥ।

▶ਰੂਪ ਨਗਰ (ਰੋਪੜ) ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਵਿਚ ਕੈਸ਼ ਪਾ ਰਹੇ ਸਟਾਫ ਤੋਂ ਲੁੱਟੇ 18 ਲੱਖ ਰੁਪਏ।

▶’ਆਪ’ ਤੇ ਅਕਾਲੀ ਦਲ ਦਰਮਿਆਨ ਮਿਲੀਭੁਗਤ- ਮੇਰੇ ਵਿਰੁੱਧ ਕੇਜਰੀਵਾਲ ਲਈ ਬਾਦਲ ਨੇ ਲੀਕ ਕੀਤੀ ਵਿਜੀਲੈਂਸ ਦੀ ਰਿਪੋਰਟ – ਕੈਪਟਨ ।

ਅਵੱਲੇ ਸ਼ੌਕ ਪੰਜਾਬੀਆਂ ਦੇ- ਦੁਬਈ ਵਿਖੇ ਪੰਜਾਬੀ ਨੇ ਮਨਪਸੰਦ ਨੰਬਰ ਲੈਣ ਲਈ ਖਰਚੇ 60 ਕਰੋੜ।

▶ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀ ਛੁੱਟੀ 11 ਨਵੰਬਰ ਨੂੰ – ਪੰਜਾਬ ਸਰਕਾਰ ਦਾ ਐਲਾਨ।

▶ਸਿਮਰਜੀਤ ਸਿੰਘ ਬੈਂਸ 2-3 ਦਿਨਾਂ ‘ਚ ਕਰਨਗੇ ਭਵਿੱਖੀ ਰਣਨੀਤੀ ਦਾ ਖੁਲਾਸਾ।
▶ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਚੱਲ ਰਹੇ ਸੁੰਦਰੀਕਰਨ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ।

▶ਕਾਂਗਰਸੀ ਆਗੂ ਜੀਰਾ ਨੇ 2017 ਚੋਣਾਂ ਲਈ ਸਾਰੇ ਬੂਥਾਂ ‘ਤੇ ਨਵੀਆਂ ਪੋਲਿੰਗ ਮਸ਼ੀਨਾਂ ਲਾਉਣ ਦੀ ਕੀਤੀ ਮੰਗ- ਪੰਜਾਬ ਚੋਣ ਕਮਿਸ਼ਨ ਨੂੰ ਮਿਲ ਕੇ ਸੌਂਪਿਆ ਮੰਗ ਪੱਤਰ।

▶ਅਮਰੀਕਾ – ਨਸਲੀ ਹਿੰਸਾ ਰੋਕਣ ਅਤੇ ਪੁਲਿਸ ਤੇ ਸਿੱਖ ਭਾਈਚਾਰੇ ਦਰਮਿਆਨ ਤਾਲਮੇਲ ਕਾਇਮ ਕਰਨ ਲਈ ਗੁ: ਨਾਨਕਸਰ ਸ਼ਿਕਾਗੋ  ਦੇ ਮੁਖੀ ਦਲਜੀਤ ਸਿੰਘ ਸ਼ਿਕਾਗੋ ਆਨਰੇਰੀ ਪੁਲਿਸ ਅਸਿਟੈਂਟ ਬਣਾਏ ਗਏ।

▶ਸ਼ੁਰੱਖਿਆ ਏਜੰਸੀਆਂ ਦਾ ਹਾਈ ਅਲਰਟ- ਸੰਸਦ ‘ਤੇ ਹਮਲਾ ਕਰ ਸਕਦੇ ਹਨ ਜੈਸ਼ ਅੱਤਵਾਦੀ।

▶ਫਾਜ਼ਿਲਕਾ ਤੋਂ ਪੱਤਰਕਾਰ ਵਿਨੀਤ ਅਰੋੜਾ ਨੂੰ ਸਦਮਾ – ਦਾਦੀ ਮਾਤਾ ਸ਼ੀਲਾ ਦੇਵੀ ਦਾ ਦਿਹਾਂਤ।
〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰
▶ਗਜ਼ਲ ਗਾਇਕ ਸਵ: ਜਗਜੀਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਮੁੰਬਈ ਸਕੇਅਰ ਦਾ ਨਾਮ।

▶ਮੁਕਾਬਲੇ ਵਿੱਚ ਮਾਰੇ ਗਏ ਬੁਰਹਾਨ ਵਾਨੀ ਨੂੰ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਦਾ ਮਾਨ ਦੱਸਿਆ।

▶ਪੰਜਾਬ ਸਰਕਾਰ ਨੇ 4 ਆਈ.ਏ.ਐਸ ਤੇ 77 ਪੀ.ਸੀ.ਐਸ ਅਫਸਰ ਇਧਰੋਂ ਕੀਤੇ ਉਧਰ ।

▶ਬੀਜ਼ਿੰਗ- ਚੀਨ ਨੇ ਕਿਹਾ ਨਿਊਕਲੀਅਰ ਸਪਲਾਇਰਜ਼ ਗਰੁੱਪ (ਐਨ.ਐਸ.ਜੀ) ਸਬੰਧੀ ਭਾਰਤ ਨਾਲ ਗੱਲਬਾਤ ਨੂੰ ਤਿਆਰ, ਪਰ ਜੈਸ਼ੇ ਮੁਹੰਮਦ ਦੇ ਮਸੂਦ ਅਜ਼ਹਰ ‘ਤੇ ਯੂ.ਐਨ ਪਾਬੰਦੀ ਦੇ ਹੱਕ ‘ਚ ਨਹੀਂ।

▶ਦਿੱਲ਼ੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਵਾਲਾ ਕੇਜਰੀਵਾਲ ਕਿਵੇਂ ਕਰੇਗਾ ਪੰਜਾਬ ਦਾ ਭਲਾ- ਸੀ.ਐਮ ਬਾਦਲ, ਕਿਹਾ ਪੰਜਾਬ ‘ਚ ਸਰਕਾਰ ਚਲਾਉਣੀ ‘ਆਪ’ ਦੇ ਵੱਸ ਦੀ ਗੱਲ ਨਹੀਂ।

▶ਜਰਨੈਲ ਸਿੰਘ ਦਾ ਪਲਟਵਾਰ- ਦਿੱਲੀ ਦੀ ਜਨਤਾ ਨਾਲ ਕੀਤੇ ਵਾਅਦੇ ਪੁਗਾਏ- ਗਿਣਾਏ ਕੰਮਾਂ ਵਿੱਚ  ਬਿਜਲੀ ਤੇ ਪਾਣੀ ਦੀ ਸਬਸਿਡੀ ਅਤੇ ਮੁਹੱਲਾ ਕਲਿਨਿਕ ਸ਼ਾਮਲ।

▶ਮੁੱਖ ਮੰਤਰੀ ਬਾਦਲ ਦੀ ਕਿਸਾਨਾਂ ਨੂੰ ਅਪੀਲ – ਮੰਡੀਆ ਵਿੱਚ ਨਮੀ ਰਹਿਤ ਝੋਨਾ ਲਿਆਉਣ।

▶ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ‘ਤੇ ਦੁਰਵਿਵਹਾਰ ਦਾ ਦੋਸ਼ ਲਾਉਂਦਿਆਂ ਸ੍ਰੀ ਅਕਾਲ ਤਖਤ ਸਾਹਮਣੇ ਭੁੱਖ ਹੜਤਾਲ ‘ਤੇ ਬੈਠਣ ਲਈ ਬਜ਼ਿਦ ਔਰਤਾਂ ਦੀ ਕੋਸ਼ਿਸ ਨਾਕਾਮ- ਸ਼੍ਰੋਮਣੀ ਕਮੇਟੀ ਸਟਾਫ ਨੇ ਰੋਕਿਆ।

▶ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਤੇ ਵਾਰਾਂ ਭਾਈ ਗੁਰਦਾਸ ਦਾ ਬਰੇਲ ਲਿਪੀਆਂਤਰ ਰਲੀਜ਼।

▶ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਮੇਜ਼ ਸਿੰਘ ਨੇ ਕੀਤਾ ਹੈ ਬਰੇਲ ਲਿਪੀਆਂਤਰ ਦਾ ਸਰਾਹਣਯੋਗ ਕਾਰਜ਼।

▶ਜੰਮੂ ਵਿੱਚ ਛੇਤੀ ਮੁਕੰਮਲ ਹੋ ਜਾਵੇਗਾ ਤਕਰੀਬਨ 166 ਕਰੋੜ ਦੀ ਲਾਗਤ ਨਾਲ ਬਣ ਰਿਹਾ ਜੰਮੂ ਕਸ਼ਮੀਰ ਵਿਧਾਨ ਸਭਾ ਕੰਪਲੈਕਸ।

▶ਅੱਜ ਵਿਜੇ ਦਸ਼ਮੀ ‘ਤੇ ਅੰਬਾਲਾ ਵਿੱਚ ਸਾੜਿਆ ਜਾਵੇਗਾ ਦੁਨੀਆ ਦਾ ਸਭ ਤੋਂ ਵੱਡਾ 210 ਫੁੱਟ ਉਚਾ ਰਾਵਣ ਦਾ ਪੁਤਲਾ।

▶ਐਡਵੋਕੇਟ ਕਰਨਬੀਰ ਸਿੰਘ ਉਸਾਹਨ ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈਲ ਦੇ ਅੰਮ੍ਰਿਤਸਰ ਜਿਲਾ ਪ੍ਰਧਾਨ ਬਣੇ, ਸਾਬਕਾ ਕਾਂਗਰਸੀ ਵਿਧਾਇਕ ਪ੍ਰਿਥੀਪਾਲ ਸਿੰਘ ਦੇ ਪੋਤੇ ਹਨ ਨੌਜਵਾਨ ਕਰਨਬੀਰ ਉਸਾਹਨ।

▶ਨਵਾਂ ਸ਼ਹਿਰ ਦੇ ਐਸ.ਪੀ (ਡੀ) ਦੇ ਰੀਡਰ ਨੂੰ ਜਲੰਧਰ ਦੀ ਵਿਜੀਲੈਂਸ ਪੁਲਿਸ ਨੇ 50000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ।

▶ਮੋਗਾ ਜਿਲੇ ਦੇ ਪਿੰਡ ਮਾਣੂਕੇ ਗਿਲ ਵਿਖੇ ਕਿਸਾਨ ਗੁਰਤੇਜ ਸਿੰਘ ਨੇ ਕੀਤੀ ਆਤਮਹੱਤਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply