ਪਠਾਨਕੋਟ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਨੈਸ਼ਨਲ ਪੋ੍ਰਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਅਧੀਨ ਜਸਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਵਿਸ਼ਵ ਨਿਗਾ੍ਹ ਦਿਵਸ ਮਨਾਇਆ ਗਿਆ। ਸੈਮੀਨੈਰ ਨੂੰ ਸਬੋਧਨ ੲੋਡਦਆਂ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਕਿਹਾ ਕਿ 13 ਅਕਤੂਬਰ 2016 ਨੂੰ ਵਿਸ਼ਵ ਨਿਗਾ੍ਹ ਦਿਵਸ ਤੇ ਚਿੱਟਾ ਅਤੇ ਕਾਲਾ ਮੋਤੀਆ, ਡਾਇਬਟਿੱਕ ਰੈਟਿਨੋਪੈਥੀ, ਕੋਰਨੀਆਂ (ਪੁਤਲੀ) ਰੋਗ, ਨਿਗਾਂ ਦੀ ਜਾਂਚ ਲਈ ਅੱਖਾਂ ਦੇ ਮੁਫਤ ਚੈਕਅੱਪ ਕੈਂਪਾ ਦਾ ਆਯੋਜਨ ਪੰਜਾਬ ਦੇ ਸਾਰੇ ਜਿਲਾਂ੍ਹ ਹਸਪਤਾਲਾਂ,ਸਬ-ਡਵੀਜਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੀਤਾ ਜਾ ਰਿਹਾ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਪੁਤਲੀ ਰੋਗ ਕਰਕੇ ਅੰਨੇਪਣ ਤੋਂ ਪੀੜਤ ਹਨ ਉਹ ਨੇੜੇ ਦੇ ਆਈ ਬੈਂਕ ਵਿੱਚ ਆਪਣਾ ਨਾਮ ਰਜਿਸਟਰ ਕਰਵਾਉਣ।ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ 40 ਸਾਲ ਦੀ ਉਮਰ ਤੋਂ ਬਾਦ ਆਪਣੀਆਂ ਅੱਖਾਂ ਦਾ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਤਾਂਕਿ ਅਸੀ ਆਪਣੀਆਂ ਦੀ ਸਹੀ ਸੰਭਾਲ ਕਰ ਸਕੀਐ।
ਅੱਖਾਂ ਦੇ ਮਾਹਿਰ ਡਾ: ਰਮੇਸ਼ ਡੋਗਰਾ ਨੇ ਮਰੀਜਾਂ ਨੂੰ ਅੱਖਾਂ ਦੀਆਂ ਵੱਖ-ਵੱਖ ਬੀਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅੱਖਾਂ ਦਾ ਮੁਫਤ ਚੈਕਅਪ ਕੈਂਪ (ਸਕਰੀਨਿੰਗ ਕੈਂਪ) ਲਗਾ ਕੇ ਅੱਖਾਂ ਦੀਆਂ ਹੋਰ ਬੀਮਾਰੀਆਂ ਦੇ ਨਾਲ ਨਾਲ ਗਲੂਕੋਮਾ ਤੋਂ ਪੀੜਤ ਮਰੀਜਾਂ ਦਾ ਖਾਸ ਮੁਆਇਨਾਂ ਕੀਤਾ।ਮਰੀਜਾਂ ਦੀ ਬੀਮਾਰੀ ਅਨੁਸਾਰ ਉਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ, ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੇ ਪ੍ਰਤੀ ਜਾਗਰੁਕ ਕੀਤਾ।ਉਨਾਂ ਕਿਹਾ ਕਿ ਅੱਖਾਂ ਸਾਡੇ ਸ਼ਰੀਰ ਦਾ ਜ਼ਰੂਰੀ ਹਿੱਸਾ ਹਨ।ਇਨਾਂ ਤੋਂ ਬਗੈਰ ਇਨਸਾਨ ਆਪਣੀ ਜਿੰਸਗੀ ਸਹੀ ਤਰੀਕੇ ਨਾਲ ਨਹੀ ਜਿਉ ਸਕਦਾ।ਸਾਨੂੰ ਅੱਖਾ ਦੀ ਰੋਸ਼ਨੀ ਲਈ ਵਧੇਰੇ ਤੋ ਵਧੇਰੇ ਹਰੀਆਂ ਸਬਜ਼ੀਆਂ ਦਾ ਪ੍ਰਯੋਗ ਕਰਨਾ ਚਾਹੀਦਾ।ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੌਮੀ ਅਨਾਪਣਾ ਰੋਕਥਾਮ ਪ੍ਰੋਗਰਾਮ ਸਰਕਾਰ ਵਲੋਂ ਕਈ ਮੂਫਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਨਾਂ ਵਿੱਚ ਚਿੱਟੇ ਮੋਤੀਆ ਦੇ ਅਪ੍ਰੇਸ਼ਨ ਦੌਰਾਨ ਲੈਂਜ ਪਾਉਣ ਦੀ ਸੁੂਹਲਤ ਹੈ ਅਤੇ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਲਈ ਨੇੜੇ ਦੀ ਨਜ਼ਰ ਟੈੱਸਟ ਕਰਨ ਉਪਰਤ ਐਨਕਾਂ ਦੇਣ ਦਾ ਵੀ ਪ੍ਰਬਧ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਭੁਪਿੰਦਰ ਸਿੰਘ, ਉਪਥੈਲੇਮਿਕ ਅਫਸਰ ਸ਼੍ਰੀ ਸਰਬਜੀਤ ਸਿੰਘ, ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਿਰੰਦਰ ਕੋਰ,ਜਿਲਾ੍ ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ, ਕੰਪਿਉਟਰ ਉਪਰੈਟਰ ਮੈਡਮ ਮਨਜਿੰਦਰ ਕੋਰ ਆਦਿ ਹਾਜਿਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media