Wednesday, March 25, 2026

 ਪੰਜਾਬ ਵਿਚ ਝੋਨੇ ਦੀ ਖ਼ਰੀਦ ਤੇ ਕੇਂਦਰ ਤੇ ਰਾਜ ਸਰਕਾਰਾਂ ਫੇਲ- ਅਮਰਦੀਪ ਚੀਮਾ

ppn1410201602

ਬਟਾਲਾ 13 ਅਕਤੂਬਰ (ਨਰਿੰਦਰ ਬਰਨਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਮਰਦੀਪ ਸਿੰਘ ਚੀਮਾ ਨੇ ਅੱਜ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕੇ ਪੰਜਾਬ ਦੇ ਕਿਸਾਨਾ ਨਾਲ ਧੱਕਾ ਤੁਰੰਤ ਬੰਦ ਕੀਤਾ ਜਾਵੇ ਤੇ ਖ਼ਰੀਦ ਅਜੈਂਸੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣ ਤਾਂ ਜੋ ਕਿਸਾਨਾ ਦੇ ਪੁੱਤਾਂ ਵਾਂਗ ਪਾਲੇ ਝੋਨੇ ਨੂੰ ਬੇਕਦਰੀ ਦੀਆਂ ਹੱਦਾਂ ਪਾਰ ਕਰਕੇ ਰੋਲੇ ਨਾ ਨਹੀਂ ਤੇ ਆਉਂਦੇ ਦਿਨਾਂ ਵਿਚ ਪੰਜਾਬ ਦੇ ਅਣਖੀਲੇ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਉੱਠ ਜਾਵੇਗਾ।
ਸਰਦਾਰ ਚੀਮਾ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇ ਪੰਜਾਬੀ ਕਿਸਾਨ ਦੇਸ਼ ਲਈ ਅੰਨ ਪੇਦਾ ਕਰਦਾ ਹੈ ਤੇ ਨਾਮ ਮਾਤਰ ਪ੍ਰਤੀਸ਼ਤ ਹੀ ਉਹ ਆਪਣੇ ਖਾਣ ਲਈ ਪ੍ਰਯੋਗ ਕਰਦਾ ਹੈ ਤੇ 99% ਅੰਨ ਕੇਂਦਰੀ ਪੂਲ ਲਈ ਯੋਗਦਾਨ ਪਾਉਂਦਾ ਹੈ ਇਸ ਬੇਭਰੋਸਗੀ ਤੇ ਗ਼ੈਰ ਜੁਮੇਵਰਨਾ ਢੰਗ ਨਾਲ ਸਰਕਾਰਾਂ ਦਾ ਜੁੰਮੇਵਾਰੀ ਨਿਭਾਉਣਾ ਸਮੁੱਚੀ ਕਿਰਸਾਨੀ ਲਈ ਇੱਕ ਖ਼ਤਰਨਾਕ ਸੰਦੇਸ਼ ਹੈ ਜੋ ਇਸ ਸਮੇਂ ਬੜੇ ਢੂੰਘੇ ਸੰਘਰਸ਼ ਦੇ ਦੌਰ ਵਿਚੋਂ ਗੁਜਰ ਰਹੀ ਹੈ।
ਸਰਦਾਰ ਚੀਮਾ ਨੇ ਅੱਗੇ ਆਖਿਆ ਕੇ 45 ਦਿਨ ਦੇ ਖ਼ਰੀਦ ਸੀਜ਼ਨ ਵਿਚੋਂ ਇੱਕ ਤਿਹਾਈ ਸਮਾਂ ਲੰਘ ਜਾਣ ਤੋਂ ਬਾਅਦ ਹੱਲੇ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਿਰਕੀ ਤੇ ਵਿਚੋਲੀਏ ਦਲਾਲ ਐਮ ਸ ਪੀ ਤੋਂ ਕਿਤੇ ਘੱਟ ਰੇਟ ਤੇ ਝੋਨਾ ਖ਼ਰੀਦ ਕੇ ਕਿਸਾਨੀ ਦੇ ਸਿਰ ਤੇ ਮੋਜਾਂ ਲੁੱਟ ਰਹੇ ਹਨ ਜੋ ਪ੍ਰਦੇਸ਼ ਦੀ ਅਖੌਤੀ ਕਿਸਾਨ ਹਿਤੈਸ਼ੀ ਸਰਕਾਰ ਤੇ ਕੇਂਦਰ ਦੀ ਅੱਛੇ ਦਿਨਾਂ ਵਾਲੀ ਸਰਕਾਰ ਲਈ ਨਮੋਸ਼ੀ ਜਨਕ ਵਰਤਾਰਾ ਹੈ ਹੱਲੇ ਵੀ ਸਮਾਂ ਰਹਿੰਦੇ ਕਦਮ ਚੁੱਕ ਲਏ ਜਾਣ ਤਾਂ ਵੀ ਪਾਸਕੂ ਬਰਾਬਰ ਨਾਮ ਮਾਤਰ ਭਲਾ ਹੋ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply