
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਨੇ ਅੱਜ ਘਿਓ ਮੰਡੀ ਚੌਂਕ ਵਿੱਚ ਸਾਥੀਆ ਨਾਲ ਅਕਾਲੀ ਭਾਜਪਾ ਦੀ ਗੁੰਡਾਗਰਦੀ ਅਤੇ ਚਿੱਟੇ ਰੂਪੀ ਰਾਵਣ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਬੱਸੀ ਨੇ ਦੋਸ਼ ਲਾਇਆ ਕਿ ਲੁਧਿਆਣਾ ਵਿਚ ਅਕਾਲੀ ਵਰਕਰਾਂ ਨੇ ਜਿਸ ਤਰੀਕੇ ਨਾਲ ਕਾਂਗਰਸੀ ਵਰਕਰਾਂ ‘ਤੇ ਹਮਲਾ ਕੀਤਾ ਹੈ, ਇਹ ਅਹਿਮਦ ਸ਼ਾਹ ਅਬਦਾਲੀ ਅਤੇ ਔਰੰਗਜੇਬ ਦੇ ਸ਼ਾਸਨ ਨੂੰ ਯਾਦ ਕਰਾਉਦਾ ਹੈ। ਰਾਜ ਵਿਚ ਚਿੱਟਾ ਰੂਪੀ ਰਾਵਣ ਹਰ ਘਰ ਵਿਚ ਪਹੁੰਚ ਚੁੱਕਾ ਹੈ, ਜਿਹੜਾ ਰੋਜ ਨੌਜਵਾਨਾ ਦੀ ਮੌਤ ਦਾ ਸੌਦਾ ਕਰ ਰਿਹਾ ਹੈ। ਪਰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਇੰਨਾਂ ਦਾ ਵਿਰੋਧ ਕਰਨ ਵਾਲਿਆਂ ਉਤੇ ਹਮਲੇ ਕਰਵਾ ਰਹੀ ਹੈ ਅਤੇ ਝੂਠੇ ਪਰਚੇ ਕਰਵਾ ਰਹੀ ਹੈ।ਲੁਧਿਆਣੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੋ ਲੈ ਕੇ ਵਿਧਾਇਕ ਭਰਤ ਭੂਸ਼ਣ ਆਸ਼ੂ ਦੇ ਸਹਿਯੋਗੀਆਂ ਉਤੇ ਪਰਚੇ ਹੋ ਰਹੇ ਹਨ। ਉਸ ਤੋ ਬਾਅਦ ਚੰਡੀਗੜ ਵਿਚ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਾਦਲ ਦੀ ਕੋਠੀ ਨੂੰ ਘੇਰਣ ਦੀ ਅਪੀਲ ਕਰ ਰਹੇ ਹਨ, ਪਰ ਸਰਕਾਰ ਸੁੱਤੀ ਪਈ ਹੈ।ਬੱਸੀ ਨੇ ਕਿਹਾ ਸਰਕਾਰ ਦੇ ਹੁਣ ਗਿਣੇ ਚੁਣੇ ਦਿਨ ਹੀ ਰਹਿ ਗਏ ਹਨ ।ਚਿੱਟੇ ਨਾਲ ਮਰਨ ਵਾਲੇ ਲੋਕਾ ਦੇ ਪਰਿਵਾਰਾ ਦੀ ਹਾਏ ਇਸ ਸਰਕਾਰ ਨੂੰ ਥੋੜੇ ਦਿਨਾ ਵਿਚ ਹੀ ਚੱਲਦਾ ਕਰ ਦੇਵੇਗੀ।ਇਸ ਮੌਕੇ ਤੇ ਜਤਿੰਦਰ ਰਾਣਾ, ਗੁਰਬਿੰਦਰ ਮਾਹਲ, ਰੂਬਲ ਧੁੰਨਾ,ਮਨੀ ਸ਼ਰਮਾ, ਸਾਬਾ ਪ੍ਰਧਾਨ, ਰੋਜਰ, ਅੰਗਰੇਜ ਸਿੰਘ, ਅਮਰਜੀਤ ਸਿੰਘ, ਮਨੀ,ਰਾਜ, ਗਗਨਦੀਪ, ਹੈਪੀ, ਮੰਗਾ ਪ੍ਰਧਾਨ, ਸਿਮਰਜੀਤ ਸਿੰਘ ਲੱਕੀ ਆਦਿ ਮੌਜੂਦ ਸੀ।
Punjab Post Daily Online Newspaper & Print Media