Thursday, March 19, 2026

 ਪ੍ਰੈਸ ਵੈਲਫੇਅਰ ਕਲੱਬ ਤੇ ਮਾਝਾ ਪ੍ਰੈਸ ਕਲੱਬ ਨੇ ਲੋਪੋਕੇ ਦਾ ਪੁੱਤਲਾ ਫੂਕਿਆ

ppn1410201634
ਗਹਿਰੀ ਮੰਡੀ (ਜੰਡਿਆਲਾ ਗੁਰੂ), 14 ਅਕਤੂਬਰ (ਡਾ. ਨਰਿੰਦਰ ਸਿੰਘ)  ਪਿਛਲੇ ਦਿਨੀ ਲੋਪੋਕੇ ਦੇ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ‘ਤੇ ਰਾਜਾਸਾਂਸੀ ਦੇ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਸ਼ਹਿ ਨਾਲ ਦੋ ਸਰਪੰਚਾਂ ਅਤੇ ਉਹਨਾਂ ਦੇ ਹੋਰ ਸਾਥੀਆਂ ਵਲੋਂ ਮਿਲ ਕੇ ਹਮਲਾ ਕਰਕੇ ਦੀ ਦਸਤਾਰ ਉਤਾਰਣ ਅਤੇ ਕੇਸਾਂ ਦੀ ਬੇਅਦਬੀ ਕਰ ਕੇ ਕੁੱਟ ਮਾਰ ਕਰਨ ਦੇ ਰੋਸ ਵਜੋਂ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਵਲੋਂ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੇ ਸਹਿਯੋਗ ਨਾਲ ਸਾਬਕਾ ਵਿਧਾਇਕ ਵੀਰ ਸਿੰਘ ਲੋੋਪੋਕੇ ਦਾ ਜੀ.ਟੀ ਰੋਡ ਤੇ ਪੁੱਤਲਾ ਫੂੁਕਿਆ ਗਿਆ ਅਤੇ ਟ੍ਰੈਫਿਕ ਜਾਮ ਕੀਤੀ ਗਈ।ਸਾਰੇ ਪੱਤਰਕਾਰਾਂ ਨੇ ਵੀਰ ਸਿੰਘ ਲੋਪੋਕੇ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਉਨਾਂ ਨੇ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।ਪੱਤਰਕਾਰ ਭਾਈਚਾਰੇ ਨੇ ਭਿੰਡੀ ਸੈਂਦਾਂ ਤੋਂ ਇਕ ਅਖਬਾਰ ਦੇ ਪੱਤਰਕਾਰ ਦਾ ਮੋਬਾਇਲ ਫੋਨ ਖੋਹਣ ‘ਤੇ ਲੋਪੋਕੇ ਦੇ ਮੀਡੀਆ ਸਲਾਹਕਾਰ ਸ਼ੇਰ ਸਿੰਘ ਚੈਨਪੁਰ ਖਿਲਾਫ ਪਰਚਾ ਦਰਜ਼ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਗੁਰਦੀਪ ਸਿੰਘ ਤੋਂ ਇਲਾਵਾ ਪੱਤਰਕਾਰ ਜਸਪਾਲ ਸ਼ਰਮਾ, ਜਸਪਾਲ ਸਿੰਘ, ਹਰਜਿੰਦਰ ਸਿੰਘ ਕਲੇਰ, ਸਤਨਾਮ ਸਿੰਘ ਮੱਲੀ, ਡਾ. ਨਰਿੰਦਰ ਸਿੰਘ, ਸਤਿੰਦਰ ਸਿੰਘ, ਭੁਪਿੰਦਰ ਸਿੰਘ ਸਿੱਧੂ, ਗੁਲਸ਼ਨ ਵਿਨਾਇਕ, ਰਵਿੰਦਰ ਗਿੱਲ, ਅਨਿਲ ਕੁਮਾਰ, ਲਖਬੀਰ ਗਿੱਲ ਆਦਿ ਵੀ ਮੌਜ਼ੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply