Sunday, September 6, 2026

ਹੋਲੀ ਹਾਰਟ ਸਕੂਲ ਦੇ ਬੱਚਿਆਂ ਨੇ ਕੀਤਾ ਯੋਗ

ppn1710201613
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਥਾਪਤ ਸਟੈਂਪਿੰਗ ਸਟੋਨਸ ਡੇ ਕੇਅਰ ਪਲੇ ਵੇ ਵਿਚ ਪ੍ਰਿੰਸੀਪਲ ਰੀਤੂ ਭੁਸਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਵਿਚ ਵੱਖ ਵੱਖ ਯੋਗ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਉਨ੍ਹਾਂ ਨੂੰ ਯੋਗ ਦਾ ਮਹੱਤਵ ਦੱਸਿਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਸੰਜੀਵ ਗਿਲਹੋਤਰਾ ਨੇ ਦੱਸਿਆ ਕਿ ਬਚਿਆਂ ਵਿਚ ‘ ਯੋਗ ਭਗਾਏ ਰੋਗ’ ਅਭਿਆਨ ਦੇ ਤਹਿਤ ਵੱਖ ਵੱਖ ਯੋਗ ਆਸਨ ਕਰਵਾਏ ਗਏ ਜਿਸ ਵਿਚ ਇੰਚਾਰਜ਼ ਮੈਡਮ ਅਨੁਭੂਤੀ, ਵੈਸ਼ਾਲੀ, ਸਵਾਤੀ ਅਤੇ ਅਨੀਤਾ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪ੍ਰਿੰਸੀਪਲ ਸ਼੍ਰੀਮਤੀ ਭੁਸਰੀ ਨੇ ਬੱਚਿਆਂ ਨੂੰ ਯੋਗ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਹਰ ਰੋਜ਼ ਇੱਕ ਘੰਟਾ ਯੋਗ ਕਰਨ ਵਾਲਾ ਵਿਅਕਤੀ ਵੱਖ ਵੱਖ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਆਮ ਵਿਅਕਤੀ ਤੋਂ ਜਿਆਦਾ ਸਿਹਤਮੰਦ ਰਹਿੰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਯੋਗ ਕਰਨ ਅਤੇ ਬੱਚਿਆਂ ਵਿਚ ਵੀ ਯੋਗ ਕਰਨ ਦੀ ਆਦਤ ਪਾਉਣ। ਇਸ ਮੌਕੇ ਕੋਆਰਡੀਨੇਟਰ ਸੀਮਾ ਜੁਨੇਜਾ ਨੇ ਵੀ ਯੋਗ ਦਾ ਮਹੱਤਵ ਦੱਸਿਆ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply