Saturday, July 4, 2026

23 ਨੂੰ ਜਲੰਧਰ ਵਿਚ ਸਰਕਾਰ ਖਿਲਾਫ਼ ਗਰਜਣਗੇ ਸੀ.ਪੀ.ਐਫ ਕਰਮਚਾਰੀ

ppn1710201616
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਅਪੀਲ ਦੇ ਮੁਤਾਬਕ ਯੂਨੀਅਨ ਦੀ ਇੱਕੋਇੱਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਸਬੰਧ ਵਿਚ ਹੁਣ ਤੱਕ ਪੰਜਾਬ ਸਰਕਾਰ ਦੇ ਰਵਈਏ ਤੋਂ ਨਿਰਾਸ਼ ਹੋਕੇ ਜਲੰਧਰ ਵਿਚ 23 ਅਕਤੂਬਰ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਣ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਸੀਪੀਐਫ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਅਹੁੱਦੇਦਾਰਾਂ, ਮੈਂਬਰਾਂ ਅਤੇ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਸਥਾਨਕ ਸੰਜੇ ਗਾਂਧੀ ਮੈਮੋਰੀਅਲ ਪਾਰਕ ਵਿਚ ਜ਼ਿਲ੍ਹਾ ਪ੍ਰਧਾਨ ਸਵੀਕਾਰ ਗਾਂਧੀ ਦੇ ਹੁਕਮਾਂ ਮੁਤਾਬਕ ਕੀਤੀ ਗਈ।
ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਇੱਕ ਜਨਵਰੀ 2004 ਤੋਂ ਬਾਅਦ ਨਵੀਂ ਪੈਨਸ਼ਨ ਸਕੀਮ ਐਨਪੀਐਸ ਦੇ ਤਹਿਤ ਹੁਣ ਤੱਕ ਭਰਤੀ ਹੋਏ ਲਗਭਗ ਸਵਾ ਲੱਖ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਜੀਪੀਐਫ ਦੇ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਇਨ੍ਹਾਂ ਲੱਖਾਂ ਕਰਮਚਾਰੀਆਂ ਦਾ ਭਵਿੱਖ ਅੰਧਕਾਰਮਈ ਅਤੇ ਅਸੁਰੱਖਿਅਤ ਹੈ। ਕਿਉਂਕਿ ਉਨ੍ਹਾਂ ਵੱਲੋਂ ਜਮਾਂ ਕਰਵਾਇਆ ਜਾ ਰਿਹੀਾ 10 ਫੀਸਦੀ ਸੀਪੀਐਫ ਰੂਪੀ ਫੰਡ ਪ੍ਰਾਈਵੇਟ ਕੰਪਨੀਆਂ ਵੱਲੋਂ ਸ਼ੇਅਰ ਬਾਜ਼ਾਰ ਵਿਚ ਲਗਾਇਆ ਜਾ ਰਿਹਾ ਹੈ ਅਤੇ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਵਾਪਸ ਮਿਲਣ ਦੀ ਕੋਈ ਗਰੰਟੀ ਨਹੀਂ ਹੈ।ਜ਼ਿਲ੍ਹਾ ਜਨਰਲ ਸਕੱਤਰ ਧਰਮਿੰਦਰ ਗੁਪਤਾ ਅਤੇ ਹੋਰਨਾਂ ਆਗੂਆਂ ਨੇ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਨਵੀਂ ਪੈਨਸ਼ਨ ਸਕਮੀ ਸੀਪੀਐਫ ਦੇ ਤਹਿਤ ਸੀਪੀਐਫ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ, ਫੈਮਲੀ ਪੈਨਸ਼ਨ, ਮੈਡੀਕਲ ਸੁਵਿਧਾ, ਮੈਡੀਕਲ ਭੱਤਾ, ਗ੍ਰੈਚੁਅਟੀ, ਤਰਸ ਦੇ ਆਧਾਰ ਤੇ ਨੌਕਰੀ, ਲੀਵਐਨਕੈਸ਼ਮੈਂਟ, ਐਕਸਗ੍ਰੇਸ਼ੀਆ ਆਦਿ ਸੁਵਿਧਾਵਾਂ ਪੰਜਾਬ ਦੇ ਸਵਾ ਲੱਖ ਸੀਪੀਐਫ ਕਰਮਚਾਰੀਆਂ ਨੂੰ ਨਹੀਂ ਮਿਲ ਰਹੀਆਂ ਹਨ ਅਤੇ ਇਹ ਰਾਜ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਅਤੇ ਸੀਪੀਐਫ ਕਰਮਚਾਰੀਆਂ ਦੇ ਨਾਲ ਬਹੁਤ ਵੱਡਾ ਧੋਖਾ ਹੈ।
ਉਨ੍ਹਾਂ ਸਮੂਹ ਵਿਭਾਗਾਂ ਦੇ ਸੀਪੀਐਫ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਢਿਲਮੁਲ ਰਵਈਏ ਅਤੇ ਉਨ੍ਹਾਂ ਦੀ ਇੱਕੋ ਇੱਕ ਜਾਇਜ ਮੰਗ ਨੂੰ ਨਾ ਸੁਣਨ ਦੇ ਖਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ ਅਤੇ 23 ਅਕਤੂਬਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਜਲੰਧਰ ਵਿਚ ਸੂਬਾ ਪੱਧਰੀ ਰੋਸ ਰੈਲੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਮੀਟਿੰਗ ਵਿਚ ਪੰਜਾਬ ਸਰਕਾਰ ਦੇ ਖਿਲਾਫ਼ ਸੀਪੀਐਫ ਕਰਮਚਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਯੂਨੀਅਨ ਅਹੁੱਦੇਦਾਰਾਂ ਨੇ ਦੱਸਿਆ ਕਿ ਰੋਸ ਰੈਲੀ ਵਿਚ ਜਾਣ ਲਈ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਤੋਂ ਬੱਸਾਂ ਅਤੇ ਹੋਰ ਵ੍ਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸਕੱਤਰ ਅਤੇ ਸਿਹਤ ਵਿਭਾਗ ਤੋਂ ਦੀਵੇਸ਼ ਕੁਮਾਰ ਅਤੇ ਰਵਿੰਦਰ ਸ਼ਰਮਾ, ਫੂਡ ਸਪਲਾਈ ਇੰਸਪੈਕਟਰ ਅਰੁਣ ਗੁਪਤਾ, ਜ਼ਿਲ੍ਹਾ ਮੈਂਬਰ ਕੁਲਦੀਪ ਸਿੰਘ ਸਭਰਵਾਲ, ਵਿਨੈ ਮੱਕੜ ਜਲਾਲਾਬਾਦ, ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਤੋਂ ਜਸਵਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਈਟੀਟੀ ਯੂਨੀਅਨ ਤੋਂ ਅਮਨਦੀਪ ਬਰਾੜ, ਬੀਐਡ ਅਧਿਆਪਕ ਫਰੰਟ ਤੋਂ ਸਤਿੰਦਰ ਸਚਦੇਵਾ, ਪੰਕਜ ਕੁਮਾਰ, ਵਰਿੰਦਰ ਸਿੰਘ ਮਿੱਤਲ, ਰਵੀ ਖੁਰਾਣਾ, ਨੀਰਜ਼ ਸੇਠੀ, ਰਮਨ ਕੁਮਾਰ, ਮਨਜਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਮਹਿੰਦਰ ਕੁਮਾਰ, ਸੰਜੀਵ ਗੁੰਬਰ, ਰਮਨ ਪਵਨ ਸੇਤੀਆ ਅਤੇ ਸ਼ਿਵੇਨ ਕਾਲੜਾ ਸਮੇਤ ਵੱਡੀ ਗਿਣਤੀ ਵਿਚ ਸੀਪੀਐਫ ਕਰਚਮਾਰੀ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply