
ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਸੀ ਏਕਤਾ, ਦੇਸ਼ ਵਿਚ ਅਮਨ ਸ਼ਾਂਤੀ ਦਾ ਪੈਗਾਮ ਘਰ-ਘਰ ਪੰਹੁਚਾਉਣ ਦੇ ਮਕਸਦ ਨਾਲ ਆਲ ਮੁਸਲਿਮ ਵੈਫਲੇਅਰ ਸੁਸਾਇਟੀ ਰਜਿ ਪੰਜਾਬ ਵਲੋਂ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਦਾ ਇਕ ਰੂਹਾਨੀ ਵਿਸ਼ਾਲ ਜਲਸਾ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸ਼ਾਮਿਲ ਹੋ ਕੇ ਸੀਨੀਅਰ ਆਗੂਆਂ ਦੇ ਵਿਚਾਰ ਸੁਣੇ। ਇਸ ਮੌਕੇ ਧਾਰਮਿਕ ਆਗੂਆਂ ਤੋਂ ਇਲਾਵਾ ਆਈ. ਜੀ. ਐਮ. ਐਮ. ਫਰੂਕੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਵਿਧਾਇਕ ਡਾ. ਰਾਜ ਕੁਮਾਰ, ਕੌਂਸਲਰ ਵਿਕਰਮ ਵਿਕੀ ਐਰੀ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ, ਵਿਧਾਇਕ ਅਖ਼ਤਰ ਅਲੀਨਾ, ਭਾਜਪਾ ਮਨਿਓਰਿਟੀ ਮੋਰਚੇ ਦੇ ਪ੍ਰਧਾਨ ਅਬਦੁਲ ਕਿਊਮ ਰਾਜਾ, ਸੀਨੀਅਰ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ, ਐਡਵੋਕੇਟ ਰਾਜੀਵ ਭਗਤ ਸਕੱਤਰ ਪੰਜਾਬ ਕਾਂਗਰਸ, ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਕੌਂਸਲਰ ਗੁਰਪ੍ਰੀਤ ਮਿੰਟੂ, ਲੋਕਸ ਮਸੀਹ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਇਸ ਧਾਰਮਿਕ ਸਮਾਗਮ ਵਿਚ ਆਪਣੀ ਹਾਜ਼ਰੀ ਲਵਾਈ।ਰੰਧਾਵਾ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ।ਇਸ ਮੌਕੇ ਮਾਣਿਕ ਅਲੀ, ਖੁਰਸ਼ੀਦ ਅਹਿਮਦ, ਕਾਦਰ ਖਾਨ, ਅਨਵਰ ਖਾਨ, ਮੌਲਾਨਾ ਸ਼ਾਹ ਆਲਮ, ਡਾ. ਨਸੀਮ, ਡਾ. ਹਾਸ਼ਿਮ, ਮੁਹੰਮਦ ਨਫੀਸ, ਮੁਹੰਮਦ ਸਾਕਿਰ, ਮੁਹੰਮਦ ਨਾਜ਼ਿਮ, ਹੈਦਰ ਅਲੀ, ਯੁਨੇਦ ਖਾਨ, ਡਾ. ਮੋਤੀ, ਇਖਤਿਆਰ ਅਲੀ, ਮੁਖਤਿਆਰ ਅਲੀ, ਮੁਹੰਮਦ ਮੁਸਤਾਕ ਅਲੀ, ਸੁਫੀ ਕੁਲ ਇਸਲਾਮ, ਹਾਜੀ ਅਲੀ, ਜਾਕਿਰ ਅਲੀ, ਸਮੁਦਲ ਠੇਕੇਦਾਰ, ਫਿਰੋਜ਼ ਮੁਹੰਮਦ, ਰੋਜ ਮੁਹੰਮਦ, ਮਾਸਟਰ ਮੁਜੀ ਰਹਿਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਮਾਨ ਆਗੂ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media