
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਮੂਖੇੜਾ ਖਾਟਵਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਧਰਮ ਜਾਗਰਨ ਮੰਚ ਦੇ ਅਹੁੱਦੇਦਾਰਾਂ ਦੇ ਨਾਲ ਮਿਲਕੇ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਵਿਚ ਇੱਕ ਮੰਗ ਪੱਤਰ ਦੇ ਕੇ ਪਿੰਡ ਦੇ ਪ੍ਰਚੀਨ ਮਦਰ ਦੀ ਜ਼ਮੀਨ ਤੇ ਕਬਜਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਤੱਕ ਇਸ ਮਾਮਲੇ ਵਿਚ ਕੋਈ ਸਖ਼ਤ ਕਾਰਵਾਈ ਨਹੀ ਕੀਤੀ ਗਈ ਹੈ। ਪਿੰਡ ਦੇ ਸਰਪੰਚ ਨਰਸ਼ ਕੁਮਾਰੀ, ਪਿੰਡ ਵਾਸੀ ਤਰਸੇਮ ਸਿੰਘ, ਵਰਿੰਦਰਪਾਲ, ਸੰਤੋਸ਼ ਰਾਣੀ, ਵਿਜੈ ਕਾਲੜਾ ਅਤੇ ਸੁਭਾਸ਼
ਬਠਲਾ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਖਸਰਾ ਨੰਬਰ 208 ਵਿਚ ਇੱਕ ਕਨਾਲ ਜ਼ਮੀਨ ਮੰਦਰ ਦੇ ਲਈ ਰੱਖੀ ਸੀ। ਜਿਸ ਤੇ ਮੰਦਰ ਬਣਾਇਆ ਗਿਆ ਸੀ। ਮੰਦਰ ਦੀ ਥਾਂ ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੌਂ ਕੂੜਾ ਕਰਕਟ ਸੁੱਟਕੇ ਮੰਦਰ ਦੀਆਂ ਕਧਾਂ ਨੂੰ ਤੋੜ ਦਿੱਤਾ ਗਿਆ ਅਤੇ ਕਬਜਾ ਕਰਨ ਦਾ ਦੋਸ਼ ਹੈ। ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਧਰਮ ਜਾਗਰਨ ਮੰਚ ਨੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੰਦਰ ਤੇ ਕੀਤਾ ਗਿਆ ਕਬਜ਼ਾ ਛੁਡਵਾਇਆ ਜਾਵੇ ਅਤੇ ਮੰਦਰ ਦੀ ਜ਼ਮੀਨ ਖਾਲ੍ਹੀ ਕਰਵਾਈ ਜਾਵੇ।
Punjab Post Daily Online Newspaper & Print Media