Monday, April 6, 2026

ਭਗਤ ਕੁਲਦੀਪ ਸਾਹੂ ਦੀ ਬਰਸੀ ਤੇ ਤਿੰਨ ਦਿਨਾਂ ਸੰਤ ਸਮੇਲਨ ਸੰਪਨ

ppn2310201610

ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਰਾਜਸਥਾਨ ਦੇ ਰੁਣੇਚਾਧਾਮ ਵਾਲੇ ਬਾਬਾ ਰਾਮਦੇਵ ਜੀ ਦੇ ਪਰਮ ਭਗਤ ਬ੍ਰਹਮਲੀਨ ਕੁਲਦੀਪ ਸਾਹੂ ਦੀ ਪੰਜਵੀਂ ਬਰਸੀ ਦੇ ਮੌਕੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੋਦੀਵਾਲਾ ਪੀਥਾ ਦੇ ਬਾਬਾ ਰਾਮਦੇਵ ਮੰਦਰ ਦੇ ਵੇਹੜੇ ਵਿਚ ਗੱਦੀਨਸ਼ੀਨ ਕੇਸ਼ਵ ਸਾਹੂ ਦੀ ਅਗਵਾਈ ਵਿਚ ਕਰਵਾਏ ਗਏ ਤਿੰਨ ਦਿਨਾਂ ਵਿਸ਼ਾਲ ਸੰਤ ਸਮੇਲਨ ਦੀ ਸਮਾਪਤੀ ਹੋ ਗਈ। ਜਿਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸੰਤਾਂ ਨੇ ਧਰਮ ਤੇ ਆਪਣੇ ਵਿਚਾਰ ਰੱਖੇ।
ਵ੍ਰਿੰਦਾਵਨ ਤੋਂ ਪਧਾਰੇ ਸੰਤ ਘਨਸ਼ਾਮ ਦਾਸ ਜੀ ਨੇ ਸ਼ਰਧਾਲੂਆਂ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਮਨੁੱਖ ਜਿਨਾਂ ਸੁੱਖ ਵੱਲ ਜਾ ਰਿਹਾ ਹੈ ਉਨ੍ਹਾਂ ਹੀ ਵੱਧ ਦੁੱਖੀ ਹੁੰਦਾ ਜਾ ਰਿਹਾ ਹੈ। ਸਮੇਂ ਦੀ ਘਾਟ ਅਤੇ ਤਨਾਅ ਵਾਲੇ ਜੀਵਨ ਵਿਚ ਜਿਆਦਾਤਰ ਲੋਕਾਂ ਨੂੰ ਪਰਮਾਤਮਾ ਦਾ ਨਾਂ ਲੈਣ ਦਾ ਸਮਾਂ ਹੀ ਨਹੀਂ ਮਿਲਦਾ। ਕੁਝ ਸਮਾਂ ਕੱਢਕੇ ਜੇਕਰ ਮੇਡੀਟੇਸ਼ਨ ਰਾਹੀਂ ਪ੍ਰਮਾਤਮਾ ਦਾ ਨਾਂ ਲਿਆ ਜਾਵੇ ਤਾਂ ਮਨੁੱਖ ਤਨਾਅ ਮੁਕਤ ਹੋ ਸਕਦਾ ਹੈ। ppn2310201611
ਫਾਜ਼ਿਲਕਾ ਤੋਂ ਪਧਾਰੇ ਸਵਾਮੀ ਪੁਨੀਤ ਗਿਰੀ ਜੀ ਨੇ ਦੱਸਿਆ ਕਿ ਤਨ ਮਨ ਤਾਂ ਆਪਣਾ ਹੈ ਉਸਦਾ ਨੂੰ ਜਿੱਧਰ ਲਗਾ ਸਕੇਦ ਹੋ ਪਰ ਧਨ ਆਪਣਾ ਨਹੀਂ ਉਹ ਕਦੇ ਆਉਂਦਾ ਹੈ ਅਤੇ ਕਦੇ ਜਾਂਦਾ ਹੈ। ਉਨ੍ਹਾਂ ਦੇ ਨਾਂ ਦੀ ਦਵਾਈ ਨਾਲ ਸਾਰਿਆਂ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਰਾਜਸਥਾਨ ਤੋਂ ਆਏ ਸੰਤ ਜੁਗਲ ਕਿਸ਼ੋਰ, ਸੰਤ ਸਹੀ ਰਾਮ ਅਤੇ ਸਾਵਿਤਰੀ ਦੇਵੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਬਾਬਾ ਰਾਮਦੇਵ ਸੇਵਾਦਾਰ ਸੁਸਾਇਟੀ ਦੇ ਅਹੁੱਦੇਦਾਰ ਰਾਜਾ ਰਾਮ ਨੈਨ ਅਤੇ ਬਨਵਾਰੀ ਲਾਲ ਸਾਹੂ ਨੇ ਦੱਸਿਆ ਕਿ ਭਗਤ ਕੁਲਦੀਪ ਸਾਹੂ ਦੀ ਬਰਸੀ ਮੌਕੇ ਕਰਵਾਏ ਸੰਮੇਲਨ ਤੋਂ ਬਾਅਦ ਰਾਤ ਨੂੰ ਵਿਸ਼ਾਲ ਜਾਗਰਨ ਹੋਇਆ। ਜਿਸ ਵਿਚ ਰਾਜਸਥਾਨ ਦੇ ਮਸ਼ਹੂਰ ਭਜਨ ਗਾਇਕ ਵਿਨੋਦ ਸਾਗਰ ਅਤੇ ਰਣਬੀਰ ਸਵਾਮੀ ਨੇ ਬਾਬਾ ਦਾ ਗੁਣਗਾਨ ਕੀਤਾ। ਜਿਸਤੋਂ ਬਾਅਦ ਖੁਲ੍ਹਾ ਭੰਡਾਰਾ ਲਗਾਇਆ ਗਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply