Saturday, March 14, 2026

ਜੀ.ਐਨ.ਡੀ.ਯੂ ਦੋ ਦਿਨਾਂ ਸਰਕਲ ਸਟਾਇਲ ਇੰਟਰਕਾਲਜ ਕਬੱਡੀ ਮੁਕਾਬਲੇ ਸ਼ੁਰੂ

ppn2310201614
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਲੜਕੇ ਲੜਕੀਆਂ ਦੇ ਦੋ ਦਿਨਾਂ ਸਰਕਲ ਸਟਾਇਲ ਇੰਟਰਕਾਲਜ ਕਬੱਡੀ ਮੁਕਾਬਲੇ ਸ਼ੁਰੂ ਹੋ ਗਏ। ਡਿਪਟੀ ਡਾਇਰੈਕਟਰ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਦੇਖ ਰੇਖ ਹੇਠ ਆਯੌਜਤ ਇਨ੍ਹਾਂ ਨਾਕ ਆਊਟ ਖੇਡ ਮੁਕਾਬਲਿਆਂ ਦਾ ਬੀ ਡਵੀਜ਼ਨ ਦਾ ਮਹਿਲਾਵਾਂ ਦਾ ਉਦਘਾਟਨੀ ਮੈਚ ਆਰਕੇ ਆਰੀਆ ਨਵਾਂ ਸ਼ਹਿਰ ਦੀ ਟੀਮ ਨੇ ਆਪਣੀ ਵਿਰੋਧੀ ਬੀਯੂਸੀ ਬਟਾਲਾ ਦੀ ਟੀਮ ਨੂੰ 23-32 ਅੰਕਾਂ ਦੇ ਫਰਕ ਨਾਲ ਹਰਾ ਕੇ, ਐਸਡੀਐਸਪੀ ਕਾਲਜ ਰਈਆ ਦੀ ਟੀਮ ਨੇ ਆਪਣੀ ਵਿਰੋਧੀ ਆਰਕੇ ਆਰੀਆ ਨਵਾਂ ਸ਼ਹਿਰ ਦੀ ਟੀਮ ਨੂੰ 16-35 ਅੰਕਾਂ ਦੇ ਫਰਕ ਨਾਲ, ਏ ਡਵੀਜ਼ਨ ਵਿਚ ਐਚਐਮਵੀ ਜਲੰਧਰ ਦੀ ਟੀਮ ਨੇ ਆਪਣੀ ਵਿਰੋਧੀ ਡਿਪਸ ਢਿੱਲਵਾਂ ਦੀ ਟੀਮ ਨੂੰ 7-35 ਅੰਕਾਂ ਦੇ ਫਰਕ ਨਾਲ, ਸਥਾਨਕ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਨੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀ ਟੀਮ ਨੂੰ 16-38 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੁਰਸ਼ਾਂ ਦੇ ਵਰਗ ਵਿਚ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਟੀਮ ਨੇ ਆਪਣੀ ਵਿਰੋਧੀ ਗੁਰੂ ਨਾਨਕ ਕਾਲਜ ਬਟਾਲਾ ਦੀ ਟੀਮ ਨੂੰ 20-34 ਅੰਕਾਂ ਦੇ ਫਰਕ ਨਾਲ, ਡੀਏਵੀ ਕਾਲਜ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਵਿਰੋਧੀ ਖਾਲਸਾ ਕਾਲਜ ਮੇਨ ਦੀ ਟੀਮ ਨੂੰ 18-37 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।ਜਦੋਂ ਕਿ ਐਲ.ਕੇ.ਸੀ ਜਲੰਧਰ, ਡੀ.ਏ.ਵੀ ਜਲੰਧਰ, ਜੀ.ਐਨ.ਪੀ.ਕੇ.ਐਸ ਨਡਾਲਾ ਤੇ ਜੀ.ਜੀ.ਐਸ.ਕੇ.ਸੀ ਸਰਹਾਲੀ ਦੀਆਂ ਟੀਮਾਂ ਦਾ ਪ੍ਰਦਰਸ਼ਨ ਵੀ ਦਰਸ਼ਨੀ ਰਿਹਾ।ਇਸ ਮੋਕੇ ਪਿਸ਼ੋਰਾ ਸਿੰਘ ਧਾਰੀਵਾਲ, ਅਮਰੀਕ ਸਿੰਘ, ਸ਼ਮਸ਼ੇਰ ਸਿੰਘ ਵਡਾਲੀ, ਕੋਚ ਬਲਬੀਰ ਸਿੰਘ, ਕੋਚ ਸੁਖਦੇਵ ਰੰਧਾਵਾ, ਕੋਚ ਅੰਗ੍ਰੇਜ ਸਿੰਘ, ਮੁਖਵਿੰਦਰ ਸਿੰਘ, ਸਿਮਰਨਪ੍ਰੀਤ ਕੋਰ, ਚਰਨਜੀਤ ਸਿੰਘ, ਤਰਲੋਚਨ. ਸਿੰਘ ਤੇ ਰੁਪਿੰਦਰ ਕੋਰ ਆਦਿ ਹਾਜਰ ਸਨ। .

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply