Thursday, July 9, 2026

12 ਨਵੰਬਰ ਨੂੰ ਲਗਾਈ ਜਾਵੇਗੀ ਰਾਸ਼ਟਰੀ ਲੋਕ ਅਦਾਲਤ

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਮਿਤੀ 12 ਨਵੰਬਰ 2016 ਨੂੰ ਜ਼ਿਲ੍ਹਾ ਕਚਿਹਰੀਆਂ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੇ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਦੌਰਾਨ ਕ੍ਰਿਮੀਨਲ ਕੌਮਪੋਨਡੇਬਲ ਕੇਸ, ਨੀਗੋਸ਼ੀਏਬਲ ਇੰਸਟਰੂਮੈਂਟ ਐਕਟ, ਐਸ.ਏ.ਸੀ.ਟੀ ਕੇਸ, ਮੈਟਰੀਮੋਨੀਅਲ ਡਿਸਪਿਊਟ, ਲੇਬਰ ਡਿਸਪਿਊਟ, ਜ਼ਮੀਨੀ ਵਿਵਾਦ, ਹਰ ਤਰਾਂ ਦੇ ਸਿਵਲ ਕੇਸ, ਮਾਲ ਵਿਭਾਗ ਦੇ ਕੇਸ, ਮਨਰੇਗਾ ਨਾਲ ਸਬੰਧਤ ਕੇਸ, ਬਿਜਲੀ, ਪਾਣੀ ਬਿੱਲਾਂ ਨਾਲ ਸਬੰਧਤ ਕੇਸ, ਸੇਲ ਟੈਕਸ ਨਾਲ ਸਬੰਧਤ ਕੇਸ, ਆਮਦਨ ਕਰ, ਸਰਵਿਸ ਮੈਟਰ, ਫੌਰਸਿਟ ਐਕਟ ਕੇਸ, ਕੰਨਟੋਨਮੈਂਟ ਬੋਰਡ ਮੈਟਰ, ਰੇਲਵੇ ਕਲੇਮ, ਡਿਜਾਸਟਰ ਕੰਪਨਸ਼ੇਸ਼ਨ, ਹਰ ਤਰਾਂ ਦੀਆਂ ਅਪੀਲਾਂ ਅਤੇ ਰਿੱਟ ਅਤਟ ਕਵਰਿਡ ਮੈਟਰ ਆਦਿ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ 12 ਨਵੰਬਰ ਨੂੰ ਰਾਸ਼ਟਰੀ ਲੋਕ ਅਦਾਲਤ ਜ਼ਿਲ੍ਹਾ ਕਚਿਹਰੀਆਂ ਅੰਮ੍ਰਿਤਸਰ ਤੋਂ ਇਲਾਵਾ ਅਜ਼ਨਾਲਾ ਤੇ ਬਾਬਾ ਬਕਾਲਾ ਦੀਆਂ ਅਦਾਲਤਾਂ ਵਿੱਚ ਵੀ ਲਗਾਈ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਲੋਕ ਅਦਾਲਤਾਂ ਵਿੱਚ ਪਹੁੰਚ ਕਰਕੇ ਲਾਭ ਉਠਾਉਣ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply