
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ‘ਸ਼ਕਤੀ ਅਤੇ ਬੁੱਧੀ ਦਾ ਰੱਖਿਅਕ ਆਇੳਡੀਨ ਲੂਣ’ ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਡਾ. ਪ੍ਰਾਦੀਪ ਚਾਵਲਾ ਦੇ ਆਦੇਸ਼ਾਂ ‘ਤੇ ਜਿਲਾ ਟੀਕਾਕਰਨ ਅਫਸਰ ਡਾ. ਭਾਰਤੀ ਅਤੇ ਡਾ. ਕੂੰਡਲ ਨੇ ਆਇੳਡੀਨ ਰਿਕਸ਼ਾ ਮਾਇਕਿੰਗ ਨੂੰ ਹਰੀ ਝੱਡੀ ਦੇ ਕੇ ਦਫਤਰ ਸਿਵਲ ਸਰਜਨ ਤੋ ਰੇਲਵੇ ਸਟੇਸ਼ਨ ਅਤੇ ਬਸ ਸਟੈੰਡ ਰਵਾਨਾ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆਂ ਜਿੱਲਾ ਟੀਕਾਕਰਨ ਅਫਸਰ ਡਾ. ਭਾਰਤੀ ਨੇ ਕਿਹਾ ਕਿ ਆਇੳਡੀਨ ਇਕ ਖੁਰਾਕੀ ਤੱਤ ਹੈ, ਇਸ ਦੀ ਹੋਦ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਦੀ ਕਮੀ ਨਾਲ ਗਿੱਲੜ ਰੋਗ ਵਰਗੀ ਭਿਆਨਕ ਰੋਗ ਹੋ ਸਕਦੇ ਹਨ।ਸਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਘੱਟ ਤੋ ਘੱਟ 15 ਪੀ.ਪੀ.ਅੇਮ. ਆਇੳਡੀਨ ਦੀ ਮਾਤਰਾ ਨਮਕ ਵਿੱਚ ਹੋਣੀ ਲਾਜ਼ਮੀ ਹੈ। ਜੇਕਰ ਕੋਈ ਗਰਭਵਤੀ ਅੋਰਤ ਗਰਭ ਦੋਰਾਨ ਆਇੳਡੀਨ ਯੁਕਤ ਨਮਕ ਨਹੀ ਲੈਦੀ ਤਾਂ ਉਸ ਦਾ ਗਰਭਪਾਤ ਹੋ ਸਕਦਾ ਹੈ ਜਾਂ ਫਿਰ ਉਸ ਦਾ ਬੱਚਾ ਦਿਮਾਗੀ ਤੋਰ ਮੰਦਬੁੱਧੀ, ਭੇਗਾਪਨ, ਬੋਣਾਪਨ ਆਦਿ ਹੋ ਸਕਦਾ ਹੈ। ਇਸ ਅਵਸਰ ਤੇ ਰਾਜ ਕੋਰ ਮਾਸ ਮੀਡੀਆ ਅਫਸਰ, ਹੋਰ ਸਟਾਫ ਮੋਜੂਦ ਸੀ।
Punjab Post Daily Online Newspaper & Print Media