
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂ) – ਸਥਾਨਕ ਪਿੰਡ ਸੁਲਤਾਨਵਿੰਡ ਦੀ ਨਹਿਰ ਦੇ ਪੁੱਲ ਨੇੜੇ ਇੱਕ 34 ਸਾਲਾ ਅੋਰਤ ਭਾਨਵਤੀ ਪਤਨੀ ਪ੍ਰਵਾਸੀ ਰਾਮ ਚੰਦਰ ਨੂੰ ਅੱਜ ਸ਼ਾਮ ਉਸ ਦੀਆਂ ਦੋ ਬੱਚੀਆਂ ਸਮੇਤ ਅੰਮ੍ਰਿਤਸਰ ਸਿਟੀ ਬੱਸ ਵਲੋਂ ਕੁਚਲ ਦਿੱਤੇ ਜਾਣ ਨਾਲ ਮਾਂ ਤੇ ਦੋ ਧੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸੁਲਤਾਨਵਿੰਡ ਦੇ ਮੁਖੀ ਏ.ਐਸ.ਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਰਾਮ ਚੰਦਰ ਵਾਸੀ ਭਵਾਨੀਪੁਰ ਜਿਲਾ ਊਨਾ (ਉੱਤਰ ਪ੍ਰਦੇਸ਼) ਸੁਲਤਾਨਵਿੰਡ ਲਿੰਕ ਰੋਡ ਵਿਖੇ ਆਪਣੀ ਪਤਨੀ ਤੇ ਦੋ ਬੇਟੀਆਂ ਸਮੇਤ ਰਹਿੰਦਾ ਹੈ ਅਤੇ ਅੱਜ ਉਸ ਦੀ ਪਤਨੀ ਆਪਣੀਆਂ ਬੱਚੀਆਂ ਸਮੇਤ ਸ਼ਹਿਰ ਦਿਵਾਲੀ ਦਾ ਸਮਾਨ ਖਰੀਦਣ ਗਈ ਸੀ ਅਤੇ ਜਦ ਉਹ ਸ਼ਾਮ ਨੂੰ ਵਾਪਸ ਆਉਂਦਆਂ ੁਲਿਸ ਚੌਕੀ ਸਾਹਮਣੇ ਪੈਦਲ ਚੌਕ ਪਾਰ ਕਰ ਰਹੀ ਸੀ ਤਾਂ ਤਰਨ ਤਾਰਨ ਰੋਡ ਵਲੋਂ ਜੀ.ਟੀ ਰੋਡ ਤਾਰਾਂ ਵਾਲ ਪੁੱਲ ਜਾ ਰਹੀ ਤੇਜ਼ ਰਫਤਰ ਸਿਟੀ ਬੱਸ ਨੰਬਰ ਪੀ.ਬੀ.02-ਸੀ.ਸੀ 6390 ਦੇ ਡਰਾਈਵਰ ਨੇ ਤਿੰਨਾਂ ਮਾਵਾਂ ਧੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਉਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਚੌਕੀ ਇੰਚਾਰਜ ਨੇ ਦੱਸਿਆ ਕਿ ਬੱਸ ਹੇਠ ਆ ਕੇ ਮਾਰੀ ਗਈ ਅੋਰਤ ਭਾਨਵਤੀ ਦੇ ਨਾਲ ਮਾਰੀਆਂ ਗਈਆਂ ਦੋ ਬੱਚੀਆਂ ਦੇ ਨਾਮ ਜੋਤੀ ਉਮਰ 9 ਸਾਲ ਤੇ ਮੋਨਿਕਾ ਉਮਰ 3 ਸਾਲ ਦੱਸੀ ਜਾਂਦੀ ਹੈ।ਏ.ਐਸ.ਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਬੱਸ ਦਾ ਪਿੱਛਾ ਕਰ ਕੇ ਪੁਲਿਸ ਮੁਲਾਜ਼ਮਾਂ ਨੇ ਡਰਾਈਵਰ ਕੰਵਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਰਪਾਲ ਨੂੰ ਗ੍ਰਿਫਤਾਰ ਕਰ ਕੇ ਬੱਸ ਆਪਣੇ ਕਬਜ਼ੇ ਵਿੱਚ ਲੈ ਲਈ ਹੈ।ਉਨਾਂ ਕਿਹਾ ਕਿ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਰਿਪੋਰਟ ਮਿਲਣ ‘ਤੇ ਦੋਸ਼ੀ ਬੱਸ ਡਾਰਇਵਰ ਖਿਲਾਫ ਬਣਦੀ ਕਨੂੰਨੀ ਕਾਰਵਾਈ ਅੰਜ਼ਾਮ ‘ਚ ਲਿਆਂਦੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media