ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਵੱਲੋਂ ਅੱਜ ਨੇੜਲੇ ਸ਼ਹਿਰ ਜਲਾਲਾਬਾਦ ਵਿਚ ਇਕਾਈ ਦਾ ਗਠਨ ਕਰਕੇ ਰਵੀ ਕੁਮਾਰ ਨੂੰ ਜਲਾਲਾਬਾਦ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਕਰਵਾਏ ਪ੍ਰੋਗਰਾਮ ਦੌਰਾਨ ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮੀਕਿ ਨੇ ਸਰਵਸੰਮਤੀ ਨਾਲ ਰਵੀ ਕੁਮਾਰ ਨੂੰ ਨਿਯੁਕਤੀ ਪੱਤਰ ਸੋਂਪਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਵੱਡੀ ਗਿਣਤੀ ਵਿਚ ਨੋਜ਼ਵਾਨ ਸਮਾਜਿਕ ਬੁਰਾਈਆਂ ਦੇ ਖਿਲਾਫ਼ ਲਾਮਬੰਦ ਹੋਏ ਹਨ ਅਤੇ ਜੇਕਰ ਇਸੇ ਤਰ੍ਹਾਂ ਨੋਜ਼ਵਾਨ ਪੀੜ੍ਹੀ ਆਪਣੀ ਸੋਚ ਬਦਲੇਗੀ ਤਾਂ ਅਸੀਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਉਣ ਵਿਚ ਕਾਮਯਾਬ ਹੋ ਜਾਵਾਂਗੇ। ਇਸ ਮੌਕੇ ਨਵੇਂ ਨਿਯੁਕਤ ਰਵੀ ਕੁਮਾਰ ਨੇ ਕਿਹਾ ਕਿ ਸੰਸਥਾ ਵੱਲੋਂ ਜ਼ਿਲ੍ਹੇ ਵਿਚ ਜੋ ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ ਉਨ੍ਹਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵੱਧ ਤੋਂ ਵੱਧ ਨੌਜ਼ਵਾਨਾਂ ਨੂੰ ਸੰਸਥਾ ਦੇ ਨਾਲ ਜੋੜਨਗੇ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ, ਫਾਜ਼ਿਲਕਾ ਯੂਥ ਪ੍ਰਧਾਨ ਅਸ਼ਵਨੀ ਵਾਲਮੀਕਿ, ਬਲਾਕ ਮੀਤ ਪ੍ਰਧਾਨ ਰੋਸ਼ਨ ਪ੍ਰਜਾਪਤ, ਸਾਜਨ ਅਹੂਜਾ, ਅਕਾਸ਼ ਕੁਮਾਰ, ਵਿਸ਼ਾਲ ਘਾਰੂ, ਸੁਭਮ ਦੁਮੜਾ, ਕੁਲਦੀਪ ਧਵਨ, ਸੰਦੀਪ ਸਾਰਵਾਨ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media