ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ) – ਚੋਣ ਕਮਿਸ਼ਨ ਵੱਲੋਂ ਦੇਸ਼ ਤੋਂ ਬਾਹਰ ਵੱਸਦੇ ਭਾਰਤੀ ਪਾਸਪੋਰਟ ਧਾਰਕ ਓਵਰਸੀਜ਼ ਇੰਡੀਅਨ ਸਿਟੀਜ਼ਨਜ਼ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਵਧਾਉਣ ਅਤੇ ਮੱਤਦਾਨ ਪ੍ਰਕਿਰਿਆ ਵਿੱਚ ਭਾਗ ਲੈਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਬਾਰੇ ਐਨ.ਆਰ.ਆਈ ਵੋਟਰਾਂ ਦੇ ਸੁਝਾਅ ਲੈਣ ਲਈ ਵੈਬਸਾਈਟ ਾਾਾ.ੲਵੲਰੇਵੋਟੲਚੁੋਨਟਸ.ਨਿ ‘ਤੇ ਆਨਲਾਈਨ ਵਿਸ਼ੇਸ਼ ਸਰਵੇਖਣ ਤੇ ਪ੍ਰਤੀਯੋਗਿਤਾ ਦਾ ਪ੍ਰਬੰਧ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਮੈਡਮ ਪ੍ਰੀਤੀ ਯਾਦਵ ਆਈ.ਏ.ਐਸ ਨੇ ਦੱਸਿਆ ਕਿ ਓਵਰਸੀਜ਼ ਇੰਡੀਅਨ ਸਿਟੀਜ਼ਨਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਇਸ ਸਰਵੇਖਣ ਰਾਹੀਂ ਉਨ੍ਹਾਂ ਵਿੱਚ ਮਤਦਾਤਾ ਰਜਿਸਟ੍ਰੇਸ਼ਨ ਅਤੇ ਮਤਦਾਨ ਪ੍ਰਕਿਰਿਆ ਪ੍ਰਤੀ ਜਾਗਰੂਕਤਾ ਦੇ ਪੱਧਰ ਦਾ ਪਤਾ ਲਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਾਾਾ.ੲਵੲਰੇਵੋਟੲਚੁੋਨਟਸ.ਨਿ ਵੈਬਸਾਈਟ ‘ਤੇ ਜਾ ਕੇ ਨਵੰਬਰ ਅਤੇ ਦਸੰਬਰ ਮਹੀਨੇ ਚੱਲਣ ਵਾਲੇ ਇਸ ਸਰਵੇਖਣ ਅਤੇ ਕੇਵਲ ਨਵੰਬਰ ਮਹੀਨਾ ਚੱਲਣ ਵਾਲੀ ਪ੍ਰਤੀਯੋਗਿਤਾ ਵਿੱਚ ਆਨਲਾਈਨ ਹਿੱਸਾ ਲੈ ਸਕਦੇ ਹਨ ਅਤੇ ਸੌਖੇ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਦਿਲਚਸਪੀ ਅਤੇ ਸੁਝਾਅ ਦਰਜ ਕਰ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਲਈ ਕਿਊ.ਆਰ ਕੋਡ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ …
Punjab Post Daily Online Newspaper & Print Media