Tuesday, September 1, 2026

ਕੇਂਦਰੀ ਮੰਤਰੀ ਤੇ ਉਪ ਮੁੱਖ ਮੰਤਰੀ 13 ਨੂੰ ਹੁਨਰ ਵਿਕਾਸ ਕੇਂਦਰਾਂ ਨੂੰ ਚਾਲੂ ਕਰਨਗੇ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਨੌਜਵਾਨਾਂ ਨੂੰ ਹੁੁਨਰਮੰਦ ਕਰਨ ਦੇ ਮਨਸ਼ੇ ਨਾਲ ਦੇਸ਼ ਭਰ ਵਿਚ ਖੋਲ੍ਹੇ ਜਾ ਰਹੇ ਮਲਟੀ ਸਕਿਲ ਡਵਿਲਪਮੈਂਟਰ ਸੈਂਟਰਾਂ ਵਿਚੋਂ ਦੋ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ 13 ਨਵੰਬਰ ਨੂੰ ਚਾਲੂ ਕੀਤੇ ਜਾ ਰਹੇ ਹਨ।ਇੰਨਾਂ ਕੇਂਦਰਾਂ ਦੇ ਉਦਘਾਟਨ ਕਰਨ ਦੀ ਰਸਮ ਨਿਭਾਉਣ ਲਈ ਕੇਂਦਰੀ ਹੁਨਰ ਵਿਕਾਸ ਮੰਤਰੀ ਸ੍ਰੀ ਰਾਜੀਵ ਪ੍ਰਤਾਪ ਰੂਡੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।ਇਹ ਜਾਣਕਾਰੀ ਦਿੰਦੇ ਪੰਜਾਬ ਸਕਲਿ ਡਵਿਲਮੈਂਟ ਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਸਥਿਤ ਟੈਕਸਟਾਈਲ ਕਾਲਜ ਅਤੇ ਗਹਿਰੀ ਮੰਡੀ ਸਥਿਤ ਸਰਕਾਰੀ ਸਕੂਲ ਵਿਚ ਸਕਿਲ ਡਵਿਲਮੈਂਟ ਕੇਂਦਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਖੋਲ੍ਹੇ ਗਏ ਹਨ।ਉਨਾਂ ਦੱਸਿਆ ਕਿ ਉਕਤ ਕੇਂਦਰਾਂ ਵਿੱਚ ਨੌਜਵਾਨ ਨੂੰ ਸਥਾਨਕ ਮਾਰਕੀਟ ਨਾਲ ਸਬੰਧਤ ਵੱਖ-ਵੱਖ ਕਿਰਤਾਂ ਲਈ ਸਿੱਖਿਅਤ ਕੀਤਾ ਜਾਵੇਗਾ, ਜਿਸ ਨਾਲ ਉਹ ਥੋੜ੍ਹੇ ਸਮੇਂ ਵਿਚ ਚੰਗਾ ਕਿਰਤੀ ਬਣ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾ ਸਕੇਗਾ।
ਸ੍ਰੀ ਪਰਾਸ਼ਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਬਣਾਏ ਗਏ ਸਕਿਲ ਡਵਿਲਪਮੈਂਟ ਸੈਂਟਰ ਦਾ ਕੰਮ ਨੈਸ਼ਨਲ ਸਕਿਲ ਡਿਵਲਪਮੈਂਟ ਕਾਰਪੋਰੇਸ਼ਨ ਦੀ ਭਾਈਵਾਲ ਇਕਾਈ ਯਸ਼ਵੀ ਐਕਡਮੀ ਫਾਰ ਸਕਿਲਜ਼ ਪੂਨਾ ਨੂੰ ਸੌਂਪਿਆ ਗਿਆ ਹੈ।ਸ੍ਰੀ ਪਰਾਸ਼ਰ ਨੇ ਦੱਸਿਆ ਕਿ ਉਕਤ ਸੰਸਥਾ ਲਈ ਸ੍ਰੀ ਸੰਜੀਵ ਸ਼ਰਮਾ ਪ੍ਰਿੰਸੀਪਲ ਆਈ.ਟੀ.ਆਈ ਰਣਜੀਤ ਐਵੀਨਿਊ ਨੇ ਬਤੌਰ ਨੋਡਲ ਅਧਿਕਾਰੀ ਬਹੁਤ ਚੰਗੀਆਂ ਸੇਵਾਵਾਂ ਦਿੰਦੇ ਹਰ ਤਰਾਂ ਦੀ ਸਹਾਇਤਾ ਦਿੱਤੀ ਹੈ।ਉਨਾਂ ਦੱਸਿਆ ਕਿ ਇਥੇ ਬੈਂਕਿੰਗ, ਬੀਮਾ, ਫਾਇਨਾਂਸ, ਰਿਟੇਲ, ਟੂਰਿਜ਼ਮ, ਹੋਟਲ ਸਨਅਤ, ਲਾਜੀਸਟਿਕ, ਫੂਡ ਪ੍ਰੋਸੈਸਿੰਗ, ਸੀ.ਐਨ.ਸੀ ਪ੍ਰੋਗਰਾਮਿੰਗ ਤੋਂ ਇਲਾਵਾ ਵੱਖ-ਵੱਖ ਸਨਅਤਾਂ ਨਾਲ ਸਬੰਧਤ ਸਿਖਲਾਈ ਦੇ ਕੁੱਝ ਹਫਤਿਆਂ ਦੇ ਕੋਰਸ ਬਿਲਕੁੱਲ ਮੁਫ਼ਤ ਕਰਵਾਏਗੀ।ਉਨਾਂ ਦੱਸਿਆ ਕਿ ਉਕਤ ਵਿਸ਼ਿਆਂ ਨਾਲ ਸਬੰਧਤ ਸਨਅਤ ਨੂੰ ਧਿਆਨ ਵਿਚ ਰੱਖਦੇ ਹੋਏ ਕਾਮੇ ਤਿਆਰ ਹੋਣਗੇ, ਜੋ ਕਿ ਰੋਜ਼ਗਾਰ ਅਤੇ ਸਨਅਤ ਦੋਵਾਂ ਲਈ ਲਾਹੇਵੰਦ ਹੋਣਗੇ।ਉਨਾਂ ਦੱਸਿਆ ਕਿ ਇਸ ਲਈ 10ਵੀਂ ਪਾਸ ਲੜਕੇ ਤੇ ਲੜਕੀਆਂ ਨੂੰ ਦੋ ਤੋਂ ਛੇ ਮਹੀਨੇ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਲਈ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਉਕਤ ਸੰਸਥਾਵਾਂ ਤੋਂ ਪਾਸ ਹੋਏ ਵਿਦਿਆਰਥੀਆਂ ਨੂੰ ਸਥਾਨਕ ਸਨਅਤ ਨਾਲ ਰਾਬਤਾ ਕਰਕੇ ਨੌਕਰੀ ਦੇ ਮੌਕੇ ਵੀ ਪੇਸ਼ ਕੀਤੇ ਜਾਣਗੇ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply