Friday, July 3, 2026

ਨਾਮਵਰ ਕਾਲਮ ਨਵੀਸ ਐਸ. ਅਸ਼ੋਕ ਭੌਰਾ ਨਾਲ ਰਚਾਈ ਅਦਬੀ ਮਹਿਫਿਲ

ppn1211201620

ਅੰਮ੍ਰਿਤਸਰ, 12 ਨਵੰਬਰ (ਦੀਫ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਵਿਸ਼ੇਸ਼ ਸੱਦੇ ਤੇ ਪ੍ਰਵਾਸੀ ਪੱਤਰਕਾਰ ਤੇ ਪ੍ਰਸਿੱਧ ਕਾਲਮਨਵੀਸ ਐਸ. ਅਸ਼ੋਕ ਭੌਰਾ ਨਾਲ ਅਦਬੀ ਮਹਿਫਿਲ ਰਚਾਈ ਗਈ। ਸਥਾਨਕ ਵਿਰਸਾ ਵਿਹਾਰ ਸੁਸਾਇਟੀ ਦੇ ਮੁੱਖ ਦਫ਼ਤਰ ਵਿਖੇ ਸੰਖੇਪ ਪਰ ਅਰਥ ਭਰਪੂਰ ਦੇ ਇਸ ਮਹਿਫਿਲ ਦਾ ਆਗਾਜ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਮਹਿਮਾਨ ਵਿਦਵਾਨ ਨੂੰ ਜੀ ਆਇਆ ਨੂੰ ਕਹਿੰਦੀਆਂ ਉਸਦੇ ਅਦਬੀ ਸਰੋਕਾਰਾਂ ਨੂੰ ਬਾਰੇ ਹਾਜ਼ਰੀਨ ਨਾਲ ਜਾਣ ਪਛਾਣ ਕਰਵਾਈ। ਜਨਾਬ ਐਸ. ਅਸ਼ੋਕ ਭੌਰਾ ਨੇ ਆਪਣੀ ਗੱਲਬਾਤ ਦਾ ਮੁੱਢ ਬਣ ਦਿਆਂ ਦੱਸਿਆ ਕਿ ਉਹ ਲੰਬਾ ਸਮਾਂ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਲਈ ਪੰਜਾਬ ਦੇ ਢਾਡੀ ਕਵਿਸ਼ਰ ਅਤੇ ਗਾਇਕਾਂ ਦੀ ਜੀਵਨ ਜਾਂਚ ਬਾਰੇ ਲਿਖਦੇ ਰਹੇ ਹਨ। ਉਨ੍ਹਾਂ ਆਪਣੇ ਸਾਹਿਤਕ ਪੱਤਰਕਾਰੀ ਵਰਗੇ ਜ਼ੁੰਮੇਵਾਰੀ ਵਾਲੇ ਤਜਰਬੇ ਤੋਂ ਗਲਬਾਤ ਕਰਦਿਆਂ ਦੱਸਿਆਂ ਕਿ ਪ੍ਰਵਾਸ ਹਡਾਉਂਦੀ ਪਹਿਲੀ ਪੀੜੀ ਆਪਣੇ ਬੱਚਿਆਂ ਪ੍ਰਤੀ ਕਦੀ ਵੀ ਅਵੇਸਲੀ ਨਹੀਂ ਹੁੰਦੀ ਇਸੇ ਕਰਕੇ ਨਵੀਂ ਪੀੜੀ ਦੇ ਬੱਚੇ ਆਪਣੀ ਭਾਸ਼ਾ ਤੇ ਆਪਣੇ ਸਭਿਆਚਾਰ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆਂ ਕਿ ਉਹ ਆਪਣੀ ਲੇਖਨੀ ਵਿੱਚ ਹਮੇਸ਼ਾ ਬੋਝਲ ਅਤੇ ਉਲਝਾਉ ਸ਼ਬਦਾਵਲੀ ਤੋਂ ਬੱਚਦੇ ਹਨ। ਇਸੇ ਕਰਕੇ ਉਨ੍ਹਾਂ ਦੇ ਪਾਠਕਾਂ ਦਾ ਵਿਸ਼ਾਲ ਘੇਰਾ ਹੈ। ਦੀਪ ਦਵਿੰਦਰ ਸਿੰਘ, ਅਰਤਿੰਦਰ ਸੰਧੂ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਆਦਿ ਵੱਲੋਂ ਪੁਛੇ ਸਵਾਲਾਂ ਜਵਾਬਾਂ ਦੇ ਸਿਲਸਿਲੇ ਵਿੱਚ ਮਹਿਮਾਨ ਵਿਦਵਾਨ ਵੱਲੋਂ ਸੁਹਿਰਦਾ ਨਾਲ ਜਵਾਬ ਦਿੱਤੇ ਗਏ। ਉਨ੍ਹਾਂ ਦੇ ਨਾਲ ਆਏ ਮਤੀ ਰੇਨੂਕਾ ਸਿੰਘ, ਪਰਮਜੀਤ ਸਿੰਘ ਅਤੇ ਕੁਲਦੀਪ ਧਾਲੀਵਾਲ ਨੇ ਵੀ ਇਸ ਸਮੇਂ ਸੰਬੋਧਨ ਕੀਤਾ। ਵਿਰਸਾ ਵਿਹਾਰ ਸੁਸਾਇਟੀ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾਂ ਰਾਜਖੁਸ਼ਵੰਤ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਇੰਦਰਜੀਤ ਸਹਾਰਨ, ਡਾ. ਕਸ਼ਮੀਰ ਸਿੰਘ, ਕਲਿਆਣ ਅੰਮ੍ਰਿਤ, ਹਰਜੀਤ ਸੰਧੂ, ਸੀਮਾ ਸ਼ਰਮਾ, ਅਮਰਪਾਲ, ਪਵਨਦੀਪ, ਰਮੇਸ਼ ਯਾਦਵ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply