
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ ਸੱਗੂ) – 500 ਤੇ 1000 ਦੇ ਨੋਟ ਬੰਦ ਹੋਣ ਉਪਰੰਤ ਸਰਕਾਰਾਂ ਬੇਸ਼ੱਕ ਕੁੱਝ ਵੀ ਕਹਿਣ, ਲੇਕਿਨ ਜੋ ਹਾਲਾਤ ਆਮ ਜਨਤਾ ਦੇ ਹਨ, ਉਹ ਬੈਂਕਾਂ ਦੇ ਸਾਹਮਣੇ ਲੱਗੀਆਂ ਲਾਈਨਾਂ ਬਿਆਨ ਕਰ ਰਹੀਆਂ ਹਨ।ਲੇਕਿਨ ਜਿਸ ਨੂੰ ਨਵੇਂ ਨੋਟ ਮਿਲ ਜਾਂਦੇ ਹਨ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ।ਤਸਵੀਰ ਵਿੱਚ ਅਮਰ ਸਿੰਘ ਨਾਮੀ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਤੋਂ ਲਏ 2000-2000 ਦੇ ਨਵੇਂ ਨੋਟ ਦਿਖਾਂਉਂਦਾ ਹੋਇਆ।ਲੇਕਿਨ, ਉਹ ਸ਼ਾਇਦ ਇਸ ਗੱਲ ਤੋਂ ਬੇਖਬਰ ਹੈ ਕਿ ਵੱਡੀ ਜੱਦੋਜ਼ਹਿਦ ਤੋਂ ਬਾਅਦ ਪ੍ਰਾਪਤ ਕੀਤੇ ਇਹ ਨਵੇਂ ਨੋਟ ਬਜਾਰ ਵਿੱਚ ਚਲਾਉਣੇ ਇੰਨੇ ਆਸਾਨ ਨਹੀਂ, ਕਿਉਂਕਿ ਬਕਾਏ ਨਹੀਂ ਮਿਲਦੀ ਫੁਟਕਲ ਕਰੰਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media