Monday, April 27, 2026

ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ- ਨੋਟ ਬਦਲਣ ਆਈ ਬਜੁਰਗ ਔਰਤ ਨੂੰ ਆਇਆ ਚੱਕਰ

ppn1611201601ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿਛਲੇ ਕਈ ਦਿਨਾਂ ਤੋਂ ਭਾਰਤ ਸਰਕਾਰ ਵੱਲੋਂ ਅਚਾਨਕ ਬੰਦ ਕੀਤੇ 500 ਅਤੇ 1000 ਦੇ ਨੋਟਾਂ ਨੇ ਲੋਕਾਂ ਨੂੰ ਅਜੇ ਤੱਕ ਸਮੱਸਿਆ ਦੇ ਵਿੱਚ ਪਾ ਰੱਖਿਆ ਹੈ ਪਿਛਲੇ ਕਈ ਦਿਨਾਂ ਤੋਂ ਬੈਂਕਾਂ ਅੱਗੇ ਨੋਟ ਬਦਲਣ ਅਤੇ ਪੁਰਾਣੇ ਨੋਟ ਜਮਾਂ ਕਰਾਉਣ ਦੇ ਲਈ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ।ਪਿੰਡ ਪੰਜਗਰਾਈਆਂ ਅਤੇ ਸੰਦੌੜ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਅੱਗੇ ਲੋਕ ਸਵੇਰੇ ਸੱਤ ਵਜੇ ਤੋਂ ਹੀ ਲਾਈਨਾਂ ਲਗਾ ਲੈਂਦੇ ਹਨ ਅਤੇ ਬੈਂਕ ਖੁਲਦਿਆਂ ਤੱਕ ਇਹ ਲਾਈਨਾਂ ਲੰਬੀਆਂ ਹੀ ਹੁੰਦੀਆਂ ਜਾਂਦੀਆਂ ਹਨ।ਬੈਂਕ ਵਿੱਚ ਨੋਟ ਬਦਲਣ ਆਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ੭ ਵਜੇ ਤੋਂ ਪਹਿਲਾ ਦੇ ਬੈਂਕ ਅੱਗੇੇ ਹਨ ਅਤੇ ਉਹਨਾਂ ਦੀ ਬੈਂਕ ਅੰਦਰ ਦਾਖਿਲ ਹੋਣ ਦੀ ਬਾਰੀ ੪ ਘੰਟਿਆ ਬਾਅਦ ਆਈ।ਪਿੰਡ ਪੰਜਗਰਾਈਆਂ ਵਿਖੇ ਇਕਬਾਲ ਨੇ ਦੱਸਿਆ ਕਿ ਇਕ ਬਜੁਰਗ ਔਰਤ ਪਿਛਲੇ ਕਈ ਘੰਟਿਆ ਤੋਂ ਲਾਈਨ ਵਿੱਚ ਖੜੀ ਸੀ ਕਿ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੂੰ ਚੱਕਰ ਆਉਣ ਲੱਗੇ ਤੇ ਹੋਰ ਲੋਕਾਂ ਨੇ ਉਸਨੂੰ ਪਾਣੀ ਪਿਲਾ ਕੇ ਬਿਠਾ ਦਿੱਤਾ।ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਪ੍ਰਕਿਰਿਆ ਨੂੰ ਅਸਾਨ ਬਣਾਇਆ ਜਾਵੇ ਨਹੀਂ ਤਾਂ ਬੈਂਕਾਂ ਅੱਗੇ ਮੈਡੀਕਲ ਸਹੂਲਤ ਦਿੱਤੀ ਜਾਵੇ ਕਿਉਂਕਿ 4-5 ਘੰਟੇ ਭੁੱਖੇ ਤਿਹਾਏ ਖੜੇ ਲੋਕਾਂ ਦੀ ਜਾਨ ਨੂੰ ਖਤਰਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply