ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿਛਲੇ ਕਈ ਦਿਨਾਂ ਤੋਂ ਭਾਰਤ ਸਰਕਾਰ ਵੱਲੋਂ ਅਚਾਨਕ ਬੰਦ ਕੀਤੇ 500 ਅਤੇ 1000 ਦੇ ਨੋਟਾਂ ਨੇ ਲੋਕਾਂ ਨੂੰ ਅਜੇ ਤੱਕ ਸਮੱਸਿਆ ਦੇ ਵਿੱਚ ਪਾ ਰੱਖਿਆ ਹੈ ਪਿਛਲੇ ਕਈ ਦਿਨਾਂ ਤੋਂ ਬੈਂਕਾਂ ਅੱਗੇ ਨੋਟ ਬਦਲਣ ਅਤੇ ਪੁਰਾਣੇ ਨੋਟ ਜਮਾਂ ਕਰਾਉਣ ਦੇ ਲਈ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ।ਪਿੰਡ ਪੰਜਗਰਾਈਆਂ ਅਤੇ ਸੰਦੌੜ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਅੱਗੇ ਲੋਕ ਸਵੇਰੇ ਸੱਤ ਵਜੇ ਤੋਂ ਹੀ ਲਾਈਨਾਂ ਲਗਾ ਲੈਂਦੇ ਹਨ ਅਤੇ ਬੈਂਕ ਖੁਲਦਿਆਂ ਤੱਕ ਇਹ ਲਾਈਨਾਂ ਲੰਬੀਆਂ ਹੀ ਹੁੰਦੀਆਂ ਜਾਂਦੀਆਂ ਹਨ।ਬੈਂਕ ਵਿੱਚ ਨੋਟ ਬਦਲਣ ਆਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ੭ ਵਜੇ ਤੋਂ ਪਹਿਲਾ ਦੇ ਬੈਂਕ ਅੱਗੇੇ ਹਨ ਅਤੇ ਉਹਨਾਂ ਦੀ ਬੈਂਕ ਅੰਦਰ ਦਾਖਿਲ ਹੋਣ ਦੀ ਬਾਰੀ ੪ ਘੰਟਿਆ ਬਾਅਦ ਆਈ।ਪਿੰਡ ਪੰਜਗਰਾਈਆਂ ਵਿਖੇ ਇਕਬਾਲ ਨੇ ਦੱਸਿਆ ਕਿ ਇਕ ਬਜੁਰਗ ਔਰਤ ਪਿਛਲੇ ਕਈ ਘੰਟਿਆ ਤੋਂ ਲਾਈਨ ਵਿੱਚ ਖੜੀ ਸੀ ਕਿ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੂੰ ਚੱਕਰ ਆਉਣ ਲੱਗੇ ਤੇ ਹੋਰ ਲੋਕਾਂ ਨੇ ਉਸਨੂੰ ਪਾਣੀ ਪਿਲਾ ਕੇ ਬਿਠਾ ਦਿੱਤਾ।ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਪ੍ਰਕਿਰਿਆ ਨੂੰ ਅਸਾਨ ਬਣਾਇਆ ਜਾਵੇ ਨਹੀਂ ਤਾਂ ਬੈਂਕਾਂ ਅੱਗੇ ਮੈਡੀਕਲ ਸਹੂਲਤ ਦਿੱਤੀ ਜਾਵੇ ਕਿਉਂਕਿ 4-5 ਘੰਟੇ ਭੁੱਖੇ ਤਿਹਾਏ ਖੜੇ ਲੋਕਾਂ ਦੀ ਜਾਨ ਨੂੰ ਖਤਰਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media