ਫਾਜ਼ਿਲਕਾ, 20 ਨਵੰਬਰ (ਵਿਨੀਤ ਅਰੋੜਾ) – ਨੋਟ ਬੰਦ ਕਰਨ ਦਾ ਫੈਸਲਾ ਬਿਨਾ ਪਲਾਨਿੰਗ ਦੇ ਹੋਇਆ ਹੈ।10 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਲੋਕ ਲਾਇਨਾਂ ਵਿਚ ਲੱਗੇ ਹੋਏ ਹਨ।ਇਹ ਗੱਲ ਕਾਂਗਰਸ ਬਲਾਕ ਪ੍ਰਧਾਨ ਸੁਰਿੰਦਰ ਕਾਲੜਾ ਨੇ ਕਹੀ।ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਵਧੀਆਂ ਹੋਈਆਂ ਮੁਸ਼ਕਲਾਂ ਦਾ ਸਰਕਾਰ ਨੂੰ ਪਤਾ ਨਹੀਂ ਸੀ। ਇਸ ਲਈ ਹਰ ਰੋਜ਼ ਨਵੇਂ ਐਲਾਣ ਕੀਤੇ ਜਾ ਰਹੇ ਹਨ।ਜਦ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਤਾਂ ਪਾਕਿਸਤਾਨ ਦੇ ਨਾਲ ਯੁੱਧ ਦੀ ਪੂਰ ਪਲਾਨਿੰਗ ਕੀਤੀ ਸੀ।ਇਸ ਲਈ ਵਿਰੋਧੀ ਪੱਖ ਦੇ ਨਾਲ ਪੂਰੇ ਭਾਰਤ ਸਾਲ ਵਿਚ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਜੈ ਜੈਕਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸਾਰੇ ਦੇਸ਼ ਵਿਚ ਮੋਦੀ ਜਿੰਦਾਬਾਦ ਹੋਣਾ ਸੀ ਜੋ ਹੋ ਨਹੀਂ ਰਿਹਾ।ਪਾਕਿਸਤਾਨ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ ਭਾਰਤ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।ਇਸ ਸੰਭਾਵਨਾ ਦੇ ਵਿਚਕਾਰ ਕੀ ਨੋਟ ਬੰਦੀ ਦਾ ਫੈਸਲਾ ਟਾਲਿਆ ਨਹੀਂ ਜਾ ਸਕਦਾ ਸੀ। ਬਿਜਾਈ ਦਾ ਸੀਜਨ ਚੱਲ ਰਿਹਾ ਹੈ ਅੇਤ ਕਿਸਾਨਾਂ ਨੂੰ ਖਾਦ ਆਦਿ ਦੇ ਲਈ ਬਾਜ਼ਾਰਾਂ ਵਿਚ ਭਟਕਨਾ ਪੈ ਰਿਹਾ ਹੈ।ਬਲਾਕ ਪ੍ਰਧਾਨ ਨੇ ਕਿਹਾ ਕਿ ਜਨਤਾ ਦੁੱਖੀ ਹੈ ਅਤੇ ਸਾਲ 2019 ਤੋਂ ਬਾਅਦ ਬੀਜੇਪੀ ਪਾਰਟੀ ਦਾ ਨਾਂ ਲੈਣ ਵਾਲਾ ਕੋਈ ਨਹੀਂ ਹੋਵੇਗਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media