ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਬਿਨਾਂ ਕਿਸੇ ਠੋਸ ਯੋਜਨਾ ਦੇ ਦੇਸ਼ ਦੀ ਜਨਤਾ ਦੇ ਉਪਰ ਠੋਸੀ ਗਈ ਨੋਟੀਬੰਦੀ ਦੇ ਖਿਲਾਫ ਕਾਂਗਰਸੀ ਵਰਕਰਾਂ ਸਮੇਤ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉਪਰ ਪ੍ਰਦਰਸ਼ਨ ਕਰ ਕੇ ਆਮ ਆਦਮੀ ਦੇ ਦੁਸ਼ਮਣ ਬਣ ਚੁੱਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵਿੱਤ ਮੰਤਰੀ ਅਰੂਣ ਜੇਟਲੀ ਅਤੇ ਕੌਮੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਫੂਕੇ । ਧਰਨਾ ਦੀ ਥਾਂ ‘ਤੇ ਮੋਦੀ ਤੇ ਜੇਤਲੀ ਬੈਂਕ ਦੇ ਹੋਰਡਿੰਗ ਲਗਾ ਕੇ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਆਮ ਆਦਮੀ ਨੂੰ ਇਸ ਬੈਂਕ ਦੀਆਂ ਨੀਤੀਆਂ ਪਿਸ ਕੇ ਉਨ੍ਹਾਂ ਦੇ ਆਰਥਕ ਅਤੇ ਸਮਾਜਿਕ ਭਵਿੱਖ ਨਾਲ ਖਿਲਵਾੜ ਕਰ ਰਹੇ ਹੈ।ਜੇਟਲੀ, ਮੋਦੀ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਕਾਂਗਰਸੀਆਂ ਵਲੋਂ ਭੰਡਾਰੀ ਪੁੱਲ ‘ਤੇ ਜਾਮ ਲਾ ਕੇ ਆਵਾਜਾਈ ਵੀ ਰੋਕੀ ਗਈ।ਮੰਨਾ ਨੇ ਕਿਹਾ ਕਿ ਅੱਜ ਮਿਹਨਤਕਸ਼ ਲੋਕ ਘਰ ਪਰਵਾਰ ਦੀ ਰੋਜੀ ਰੋਟੀ ਚਲਾਉਣ ਲਈ ਆਪਣੇ ਕੰਮ ਧੰਦੇ ਛੱਡ ਬੈਂਕਾਂ ਵਿੱਚ ਪੈਸੇ ਲੈਣ ਲਈ ਲਾਈਨਾਂ ਵਿੱਚ ਸਾਰਾ ਸਾਰਾ ਦਿਨ ਖੜੇ ਰਹਿੰਦੇ ਹੈ। ਲੋਕਾਂ ਦੇ ਘਰਾਂ ਵਿੱਚ ਪੈਸੇ ਨਾ ਹੋਣ ਕਾਰਨ ਰਸੋਈ ਨਹੀਂ ਚੱਲ ਰਹੀ ਹੈ। ਪਰੰਤੁ ਮੋਦੀ ਦੇਸ਼ ਦੇ ਲੋਕਾਂ ਤੋਂ 50 ਦਿਨ ਮੰਗ ਰਿਹਾ ਹੈ।ਅੱਜ ਕਿਸਾਨ ਕੋਲ ਨਵੀਂ ਫਸਲ ਬੀਜਣ ਲਈ ਪੈਸਾ ਨਹੀਂ ਹੈ।ਵਪਾਰੀ ਦੇ ਕੋਲ ਸਮਾਨ ਖਰੀਦਣ ਲਈ ਪੈਸਾ ਨਹੀ ਹੈ।ਮੋਦੀ ਵਲੋਂ ਦੇਸ਼ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਾਮਲਾ ਹੈ।ਇਸ ਮੌਕੇ ਵਿਦਿਆਰਥੀ ਮਾਪੇ ਐਸੋਸੀਏਸ਼ਨ ਆਗੂ ਐਮ.ਕੇ ਸ਼ਰਮਾ ਮੌਜੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media