ਪਠਾਨਕੋਟ, 21 ਨਵੰਬਰ (ਪੰਜਾਬ ਪੋਸੇਟ ਬਿਊਰੋ)- ਜਿਲ੍ਹੇ ਨੂੰ ਪੂਰੀ ਤਰਾਂ ਤੰਬਾਕੂ ਮੁਕਤ ਕਰਨ ਲਈ ਅੱਜ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ.ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਜਨਰੇਸ਼ਨ ਸੇਵੀਅਰ ਐਸੋਸ਼ੀਏਸਨ ਮੋਹਾਲੀ ਦੇ ਸਹਿਯੋਗ ਨਾਲ ਇੱਕ ਦਿਨਾਂ ਜਿਲਾ੍ਹ ਟਾਸਕ ਫੋਰਸ ਤੰਬਾਕੂ ਕੰਟਰੋਲ ਸੈਲ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਜਿਲਾਂ ਅਤੇ ਬਲਾਕਾਂ ਤੋ ਆਏ ਨੋਡਲ ਅਫਸਰ( ਤੰਬਾਕੂ ਕੰਟਰੋਲ ਸੈਲ), ਜਿਲ੍ਹੇ ਦੇ ਹੋਟਲਾਂ ਤੇ ਢਾਬਿਆਂ ਦੇ ਮਾਲਿਕਾਂ ਤੋਂ ਇਲਾਵਾ ਤੰਬਾਕੂੁ ਵਿਕਰੇਤਾਂਵਾਂ ਨੇ ਭਾਗ ਲਿਆ।
ਇਸ ਮੌਕੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਜਨਰੇਸ਼ਨ ਸੇਵੀਅਰ ਐਸੋਸ਼ੀਏਸਨ ਮੋਹਾਲੀ ਤੋਂ ਆਏ ਸਟੇਟ ਪ੍ਰੋਜੈਕਟ ਮੈਨੇਜਰ ਸ਼੍ਰੀ ਵਿਨੈ ਗਾਂਧੀ ਨੇ ਕਿਹਾ ਕਿ ਤੰਬਾਕ ਦੀ ਲਾਹਨਤ ਤੋ ਬਚਾਉਣ ਲਈ ਤੰਬਾਕੂ ਕੰਟਰੋਲ ਐਕਟ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਹੈ।ਉਨਾਂ ਨੇ ਵਰਕਸ਼ਾਪ ਵਿੱਚ ਹਾਜਿਰ ਵੱਖ ਵੱਖ ਹੋਟਲਾਂ ਤੇ ਢਾਬਿਆਂ ਦੇ ਮਾਲਿਕਾਂ ਅਤੇ ਤੰਬਾਕੂੁ ਵਿਕਰੇਤਾਂਵਾਂ ਨੂੰ ਹਦਾਇਤ ਜਾਰੀ ਕੀਤੀ ਕਿ ਤੰਬਾਕੂ ਕੰਟਰੋਲ ਐਕਟ 2003 ਦੀਆਂ ਧਾਰਾਵਾਂ ਨੂੰ ਅਪਣੇ ਅਪਣੇ ਏਰੀਏ ਵਿਚ ਸੱਖਤੀ ਨਾਲ ਲਾਗੁੂ ਕਰਨ।ਉਨਾਂ ਕਿਹਾ ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਤ ਹੁੰਦੇ ਹਨ।ਸਿਗਰਟ ਵਿੱਚ ਨਿਕੋਟੀਨ ਸਾਹਿਤ 4000 ਅਜਿਹੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਜਿਹੜੇ ਕੈਂਸਰ ਦਾ ਮੁੱਖ ਕਾਰਨ ਬਣਦੇ ਹਨ ਜਿਨਾਂ ਵਿੱਚ ਕਰੀਬ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।ਤੰਬਾਕੂ ਸੇਵਨ ਦੇ ਹੈਰਾਨੀਜਨਕ ਤੱਥਾਂ ਉਪਰ ਚਾਨਣਾ ਪਾੳਂੁਦਿਆਂ ਕਿਹਾ ਕਿ ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਤੰਬਾਕ ਦੀ ਉਤਪਾਦਕ ਅਤੇ ਵਰਤੋਂ ਕਰਨ ਵਾਲਾ ਦੇਸ਼ ਹੈ।ਭਾਰਤ ਵਿੱਚ ਕਰੀਬ 35 ਫੀਸਦੀ (27 ਕਰੋੜ) ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਜਿਹਨਾਂ ਵਿੱਚ 9 ਫੀਸਦੀ ਬੀੜੀ-ਸਿਗਰਟ ਪੀਂਦੇ ਹਨ,21 ਫੀਸਦੀ ਖਾਣ ਵਾਲਾ ਨਾਲ ਤੰਬਾਕੂ ਵਰਤਦੇ ਹਨ ਅਤੇ 5 ਫੀਸਦੀ ਲੋਕ ਬੀੜੀ-ਸਿਗਰਟ ਦੇ ਨਾਲ-ਨਾਲ ਖਾਣ ਖਾਣ ਵਾਲਾ ਨਾਲ ਤੰਬਾਕੂ ਵਰਤਦੇ ਹਨ।ਪੰਜਾਬ ਵਿੱਚ 2009-10 ਵਿੱਚ ਕੀਤੇ ਸਰਵੇ ਅਨੁਸਾਰ ਕਰੀਬ 12 ਫੀਸਦੀ ਲੋਕ (23 ਲੱਖ) ਤੰਬਾਕੂ ਦੀ ਵਰਤੋਂ ਕਰਦੇ ਹਨ।ਭਾਰਤ ਵਿੱਚ ਤੰਬਾਕ ਦੀ ਵਰਤੋਂ ਕਰਨ ਦੀ ਔਸਤਨ ਉਮਰ 17 ਸਾਲ 8 ਮਹੀਨੇ ਹੈ ਜਦੋਂ ਇੱਕ ਬੱਚਾ ਬਾਲਗ ਵੀ ਨਹੀਂ ਹੋਇਆ ਹੁੰਦਾ।ਭਾਰਤ ਵਿੱਚ ਰੋਜ਼ਾਨਾ ਲਗੱਭਗ 2200 ਮੋਤਾਂ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ ਅਤੇ ਰੋਜ਼ਾਨਾ 5500 ਵਿਅਕਤੀ ਤੰਬਾਕੂ ਖਾਣਾ ਪੀਣਾ ਸ਼ੂਰੁ ਕਰਦੇ ਹਨ।ਹਰ ਸਾਲ 10 ਲੱਖ ਭਾਰਤੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜਿਹਨਾਂ ਵਿੱਚ ਤਕਰੀਬਨ 7 ਲੱਖ ਲੋਕ ਬੀੜੀ-ਸਿਗਰਟ ਪੀਣ ਕਾਰਨ ਮਰ ਜਾਂਦੇ ਹਨ।ਇਸ ਤੋਂ ਇਲਾਵਾ ਤੰਬਾਕੂ ਦੇ ਸੇਵਨ ਕਰਨ ਨਾਲ ਮੂੰਹ ਦਾ ਕੇੈਂਸਰ, ਬੁੱਲਾਂ ਦਾ ਕੈਂਸਰ,ਦੰਦਾਂ ਦਾ ਕੈਂਸਰ, ਗਲੇ ਦਾ ਕੈਂਸਰ,ਤਾਲੂ ਦਾ ਕੈਂਸਰ,ਜੀਭ ਦਾ ਕੈਂਸਰ, ਭੋਜਨ ਵਾਲੀ ਨਾਲੀ ਦਾ ਕੈਂਸਰ, ਦਿਲ ਦਾ ਰੋਗ, ਅੰਧਰੰਗ, ਸਰੀਰ ਵਿਚ ਕੰਮਜੋਰੀ, ਦੰਦਾ ਦਾ ਕਾਲਾ ਹੋਣਾ, ਚਿਹਰੇ ਤੇ ਝੁਰੜੀਆਂ ਅਤੇ ਨਿਪੰਸੁਕਤਾ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧਦਾ ਹੇੈ।ਇਸ ਲਈ ਇਸ ਦੀ ਵਰਤੋ ਨੂੰ ਠਲ ਪਾਉਣ ਲਈ ਤੰਬਾਕੂ ਕੰਟਰੋਲ ਐਕਟ 2003 ਨੂੰ ਸਖਤੀ ਨਾਲ ਲਾਗੂ ਕਰਨਾ ਸਮੇਂ ਦੀ ਮੰਗ ਹੈ।
ਜੀ.ਐਸ.ਏ.ਤੋ ਆਏ ਨੁਮਾਇੰਦੇ ਸ੍ਰੀ ਅਨੀਲ ਗੋਤਮ ਨੇ ਤੰਬਾਕੂ ਕੰਟਰੋਲ ਐਕਟ 2003 ਦੀਆਂ ਧਰਾਵਾਂ ਜਿਸ ਵਿਚ ਧਾਰਾ 4, ਧਾਰਾ 5, ਧਾਰਾ 6 ਏ, ਧਾਰਾ 6ਬੀ, ਧਾਰਾ 7 ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ । ਇਸ ਤੋ ਇਲਾਵਾ ਤੰਬਾਕੂ ਕੰਟਰੋਲ ਸੰਬਧੀ ਹੋਰ ਕਾਨੂੰਨ ਜਿਨਾਂ ਵਿੱਚ ਡਰੱਗ ਐਂਡ ਕਾਸਮੈਟਿਕ 1940 ਐਕਟ, ਜੁਵੇਨਾਈਲ ਜਸਟਿਸ(ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ,2015,ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006, ਦ ਪੁਆਇਜਨ ਐਕਟ,1919,ਮੋਟਰ ਵਹੀਕਲ ਐਕਟ ਆਦਿ ਦੇ ਬਾਰ ਵੀ ਚਰਚਾ ਕੀਤੀ ਗਈ ਅਤੇ ਵਿਅਕਤੀਆਂ ਵਲੋ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਨੇ ਆਏ ਹੋਏ ਵਿਕ੍ਰੇਤਾ ਨੂੰ ਕੋਟਪਾ ਐਕਟ ਅਧੀਨ ਸਰਕਾਰ ਵੱਲੋ ਹੋਈਆਂ ਨਵੀਆਂ ਨੋਟੀਫਿਕੇਸ਼ਨ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ। ਉਨਾਂ ਕਿਹਾ ਕਿ ਉਹ ਆਪਣੀ ਦੁੁਕਾਨ ਤੇ ਬੋਰਡ ਲਗਾਉਣ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰੇਟ ਨਹੀ ਵੇਚੇਣਗੇ।ਜਿਨ੍ਹਾਂ ਸਿਗਰੇਟ ਦੇ ਪੈਕਟਾ ਉੱਪਰ 85% ਵਿਕਟੋਰੀਅਲ ਦੀ ਚਿਤਾਵਨੀ ਦਰਸਾਈ ਹੋਵੇ ਅਤੇ ਲਿਖਿਆਂ ਹੋਵੇ ਕਿ ਤਬਾਕੂ ਸਿਗਰੇਟ ਸਿਹਤ ਲਈ ਹਾਨੀਕਾਰਕ ਹੈ।ਇਸ ਮੌਕੇ ਤੇ ਜਿਲ੍ਹਾ ਸਿਹਤ ਅਖ਼ਸਰ ਡਾ: ਤਰਸੇਮ ਸਿਘ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਸ਼ਤੀਸ਼ ਕੁਮਾਰ, ਫੂਡ ਸੇਫਟੀ ਅਫਸਰ ਸ਼੍ਰੀ ਮੁਨੀਸ਼ ਸੋਡੀ, ਡਰੱਗ ਇੰਸਪੈਕਟਰ ਸ਼੍ਰੀ ਅਮਰਪਾਲ ਸਿੰਘ, ਜਿਲਾ੍ਹ ਨੋਡਲ ਅਫਸਰ( ਤੰਬਾਕੂ ਕੰਟਰੋਲ ਸੈਲ )ਡਾ.ਦੀਪਕ ਮਿਨਹਾਸ, ਸੀਨੀਅਰ ਮੈਡੀਕਲ ਅਫਸਰ ਇੰ ਪਠਾਨਕੋਟ ਡਾ.ਭੁਪਿੰਦਰ ਸਿੰਘ, ਡਾ. ਗੋਪਾਲ ਰਾਜ, ਡਾ. ਨੀਰੂ, ਡਾ.ਪ੍ਰਿਅੰਕਾ, ਪ੍ਰਧਾਨ ਤੰਬਾਕੂ ਹੋਲਸੇਲਰ ਅਤੇ ਰਿਟੇਲਰ ਸ਼੍ਰੀ ਅਨਿਲ ਮਹਾਜਨ ਅਤੇ ਮੈਂਬਰ ਵਿਉਪਾਰ ਮੰਡਲ ਪਠਾਨਕੋਟ ਆਦਿ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media