Monday, July 20, 2026

ਸੁਖਪਾਲ ਕੌਰ ਨੇ ਕੀਤੀ ਪਾਸ ਯੂ.ਜੀ.ਸੀ ਦੀ ਪ੍ਰੀਖਿਆ

sukhpal-k-deep-davinder1

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਪ੍ਰੋ: ਕਾਡਰ ਦੀ ਯੋਗਤਾ ਲਈ ਜੂਨ 2016 ਲਈ ਲਏ ਇਮਤਿਹਾਨ ਵਿੱਚੋਂ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਬੇਟੀ ਸੁਖਪਾਲ ਕੌਰ ਨੇ ਇਕਨਾਮਿਕਸ ਸਬਜੈਕਟਿਵ ਤੌਰ ਤੇ 57% ਨਾਲ ਪਾਸ ਕੀਤੀ ਹੈ।ਦੀਪ ਦੇਵਿੰਦਰ ਨੇ ਦੱਸਿਆ ਕਿ ਸੁਖਪਾਲ ਕੌਰ ਨੇ ਇਸ ਪ੍ਰੀਖਿਆ ਦੀ ਤਿਆਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚਲੇ ਕੋਚਿੰਗ ਸੈਂਟਰ ਤੋਂ ਕੀਤੀ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੀ ਐਮ.ਐਸ.ਸੀ. ਇਕਨਾਮਿਕਸ ਕਰਕੇ ਸੁਖਪਾਲ ਕੌਰ ਜਿੱਥੇ ਇੰਨ੍ਹਾਂ ਦਿਨਾਂ ਵਿੱਚ ਬਾਬਾ ਬੁੱਢਾ ਸਾਹਿਬ ਕਾਲਜ ਬੀੜ ਸਾਹਿਬ ਝਬਾਲ ਵਿਖੇ ਅਧਿਆਪਨ ਦੇ ਤੌਰ ਤੇ ਕਾਰਜ ਨਿਭਾ ਰਹੀ ਹੈ, ਉਥੇ ਪੰਜਾਬੀ ਜਨ ਜੀਵਨ ਦੀਆਂ ਬਹੁ-ਮੁੱਲੀਆਂ ਕਦਰਾਂ-ਕੀਮਤਾਂ ਅਤੇ ਪੇਤਲੇ ਪੈ ਰਹੇ ਪਰਿਵਾਰਕ ਰਿਸ਼ਤਿਆਂ ਤੇ ਵੱਖ-ਵੱਖ ਸਮਿਆਂ ਵਿੱਚ ਆਰਟੀਕਲ ਵੀ ਲਿਖਦੀ ਰਹਿੰਦੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply