📝 *ਅੱਜ ਦੀਆਂ ਸੁਰਖੀਆਂ…..*
ਮਿਤੀ : 24 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਕੂਪਵਾੜਾ ਦੇ ਮਾਛਿਲ ਸੈਕਟਰ ‘ਚ ਸ਼ਹੀਦ ਹੋਏ ਤਿੰਨ ਭਾਰਤੀ ਜਵਾਨਾਂ ਦਾ ਫੌਜ ਨੇ ਲਿਆ ਬਦਲਾ- ਜਵਾਬੀ ਕਾਰਵਾਈ ‘ਚ ਮਾਰੇ ਤਿੰਨ ਪਾਕਿ ਫੌਜੀ।
▶ਪਾਕਿਸਤਾਨ ਨੇ ਕਿਹਾ ਭਾਰਤੀ ਫੌਜ ਦੀ ਫਾਇਰਿੰਗ ‘ਚ ਤਿੰਨ ਫੌਜੀ ਤੇ 4 ਨਾਗਰਿਕਾਂ ਮਾਰੇ ਗਏ।
▶ਮੋਦੀ ਸਰਕਾਰ ਵਾਪਸ ਨਹੀਂ ਲਵੇਗੀ ਨੋਟਬੰਦੀ ਦਾ ਫੈਸਲਾ- ਵੈਂਕਈਆ ਨਾਇਡੂ।
▶ਅਵਾਜ਼ੇ ਪੰਜਾਬ ਦੇ ਪ੍ਰਗਟ ਸਿੰਘ ਅਤੇ ਡਾ. ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਹੋਣਗੇ ਸ਼ਾਮਲ – 28 ਨਵੰਬਰ ਨੂੰ ਹੋਵੇਗੀ ਸ਼ਮੂਲੀਅਤ।
▶ਜਲਾਲਾਬਾਦ ‘ਚ ਚੋਣ ਲੜੀ ਤਾਂ ਜਮਾਨਤ ਜ਼ਬਤ ਹੋਵੇਗੀ ਭਗਵੰਤ ਮਾਨ ਦੀ- ਸੁਖਬੀਰ ਬਾਦਲ।
▶ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਅਦਲਾ ਬਦਲੀ ਕਰ ਕੇ- ਕੀਤਾ ਸਰਜੀਕਲ ਸਟਰਾਈਕ- ਸੁਖਬੀਰ ਬਾਦਲ।
▶ਮਾਲ ਮੰਤਰੀ ਮਜੀਠੀਆ ਨੇ ਕਪੂਰੀ ‘ਚ ਐਸ.ਵਾਈ.ਐਲ ਜਮੀਨ ਵਾਪਸੀ ਦੇ ਕਾਗਜ਼ਾਤ ਕਿਸਾਨਾਂ ਨੂੰ ਕੀਤੇ ਵਾਪਸ।
▶ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਸਪੀਕਰ ਸੁਮਤਿਰਾ ਮਹਾਜਨ ਨੂੰ ਸੌਂਪਿਆ ਆਪਣਾ ਅਸਤੀਫਾ ।
▶ਤਰਨ ਤਾਰਨ ਦੇ ਸਰਹੱਦੀ ਪਿੰਡ ਠੱਠੀ ਜੈਮਲ ਸਿੰਘ ਦੇ ਦੋ ਸਕੇ ਭਰਾ ਪੁਲਿਸ ਨੇ ਹੈਰੋਇਨ, 32 ਲੱਖ ਨਕਦੀ ਤੇ ਅਸਲੇ ਬਰੂਦ ਸਮੇਤ ਕੀਤੇ ਗ੍ਰਿਫਤਾਰ, ਤੀਜਾ ਸਾਥੀ ਫਰਾਰ।
▶ਗੁਰਦਾਸਪੁਰ ਦੇ ਦੋਰਾਂਗਲਾ ਦੀ ਚੌਂਤਰਾ ਸਰਹੱਦੀ ਚੌਕੀ ਨੇੜੇ ਬੀ.ਐਸ.ਐਫ ਨੇ 50 ਕਰੋੜ ਮੁੱਲ ਦੀ ਹੈਰੋਇਨ ਦੇ 5 ਪੈਕਟ ਕੀਤੇ ਬਰਾਮਦ- ਸਮੱਗਲਰ ਫਰਾਰ।
▶ਭਾਰਤੀ ਭਾਸ਼ਾ ਅਭਿਆਨ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ- ਕੋਰਟ ਕੇਸਾਂ ਦੀ ਸੁਣਵਾਈ ‘ਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਕੀਤੀ ਮੰਗ।
▶ਦਿੱਲੀ ‘ਚ ਹੋਈ ਕਾਂਗਰਸ ਸਕਰੀਨਿੰਗ ਕਮੇਟੀ ਮੀਟਿੰਗ- ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕੀਤੀ ਗਈ ਚਰਚਾ ਅਤੇ ਉਮੀਦਵਾਰਾਂ ਦੀ ਲਿਸਟ ਵਿਚਾਰੀ।
▶ਪੰਜਾਬ ਵਿਧਾਨ ਸਭਾ ਲਈ ਕਾਂਗਰਸੀ ਟਿਕਟਾਂ ਦੇ 300 ਦਾਅਵੇਦਾਰਾਂ ਦੀ ਲਿਸਟ ਕੀਤੀ ਜਾਵੇਗੀ ਸ਼ਾਰਟ ਲਿਸਟ ਤੇ ਅੰਤਿਮ ਫੈਸਲਾ ਕਾਂਗਰਸ ਕੌਮੀ ਪ੍ਰਧਾਨ ਕਰਨਗੇ।
▶ਝਾਰਖੰਡ ਦੇ ਜਿਲਾ ਲਾਤੇਹਰ ਵਿੱਚ ਪੁਲਿਸ ਤੇ ਨਕਸਲੀਆਂ ਦੀ ਝੜਪ- 6 ਨਕਸਲੀ ਕੀਤੇ ਗਏ ਢੇਰ।
▶ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ ਨੇ ਆਰ.ਬੀ.ਆਈ ਗਵਰਨਰ ਉਰਜ਼ਿਤ ਪਟੇਲ ਤੋਂ ਨੋਟਬੰਦੀ ‘ਤੇ ਮੰਗਿਆ ਅਸਤੀਫਾ।
▶ਲ਼ੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ‘ਚ ਹੋਇਆ ਹੰਗਾਮਾ- ਪੀ ਐਮ ਮੋਦੀ ਨੇ ਵੱਟੀ ਰੱਖੀ ਚੁੱਪ।
▶ਜਲੰਧਰ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ ਅੰਮ੍ਰਿਤਸਰ ਦੇ ਦੋ ਵਿਦਿਆਰਥੀਆਂ ਰਜ਼ਿਤ ਸ਼ਰਮਾ ਤੇ ਗੁਰਨੂਰ ਸਿੰਘ ਦੀ ਦਰਦਨਾਕ ਮੌਤ- ਦੋ ਗੰਭੀਰ ਜਖਮੀ।
▶ਡੀ.ਏ.ਵੀ ਪਬਲਿਕ ਸਕੂਲ ‘ਚ ਪੜਦਾ ਸੀ ਰਜ਼ਿਤ ਸ਼ਰਮਾ ਅਤੇ ਤਿੰਨ ਗੁਰਨੂਰ ਸਿੰਘ, ਮਨਜੋਤ ਸਿੰਘ ਤੇ ਸੁਮਿਤ ਪੁਰੀ ਸਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਕਿ ਸਕੂਲ਼ ਜੀ.ਟੀ ਰੋਡ ਦੇ ਵਿਦਿਆਰਥੀ।
▶ਸਮਾਣਾ ਵਿੱਚ ਵੀ ਪਾਤੜਾਂ ਮਾਰਗ ‘ਤੇ ਟਿੱਪਰ ਨਾਲ ਟੱਕਰ ਹੋਣ ‘ਤੇ ਦੋ ਮੋਟਰਸਾਈਕਲ ਨੌਜਵਾਨਾਂ ਦੀ ਹੋਈ ਮੌਤ।
▶28 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ- ਕਾਂਗਰਸ ‘ਆਕ੍ਰੋਸ਼ ਦਿਵਸ’ ਦਿਵਸ ਵਜੋਂ ਦਰਜ ਕਰਵਾਏਗੀ ਨੋਟਬੰਦੀ ਖਿਲਾਫ ਵਿਰੋਧ।
▶ਭਾਰਤ ਵਿੱਚ ਅਮਰੀਕੀ ਰਾਜਦੂਤ ਰਿਚਰਡ ਰਾਹੁਲ ਵਰਮਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ- ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ।
▶ਬਾਲੀਵੁੱਡ ਕਲਾਕਾਰ ਸੈਫ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ- ਆਪਣੀ ਫਿਲਮ ਸ਼ੈਫ ਦੀ ਸ਼ੂਟਿੰਗ ਸਬੰਧੀ ਆਏ ਸਨ ਗੁਰੂ ਨਗਰੀ।
▶ਡਾਕਖਾਨੇ ਦੇ ਸੇਵਿੰਗ ਖਾਤਿਆਂ ਵਿੱਚ ਜਮਾਂ ਕਰਵਾਏ ਜਾ ਸਕਣਗੇ ਪੁਰਾਣੇ 500 ਤੇ 1000 ਦੇ ਨੋਟ।
▶ਸਰਕਾਰੀ ਅੰਕੜਿਆਂ ਅਨੁਸਾਰ ਬੈਂਕ ਦੇ ਜਨ ਧਨ ਖਾਤਿਆਂ ‘ਚ ਹੁਣ ਤੱਕ ਜਮਾਂ ਹੋਈ 21000 ਕਰੋੜ ਦੀ ਰਾਸ਼ੀ।
▶ਨਰਿੰਦਰ ਮੋਦੀ ਐਪ ‘ਤੇ – ਨੋਟਬੰਦੀ ਸਰਵੇ ‘ਚ ਪੀ.ਐਮ ਮੋਦੀ ਨੂੰ ਮਿਲ਼ਿਆ 90 ਫੀਸਦ ਸਮਰਥਨ।
▶ਨਿੱਕੀ ਹੈਲੇ ਸੰਯੁਕਤ ਰਾਸ਼ਟਰ ‘ਚ ਬਣੇਗੀ ਅਮਰੀਕੀ ਰਾਜਦੂਤ।
▶ਕਸ਼ਮੀਰ ਦੀ ਜੰਮੂ ਬੈਂਕ ਵਿਚ ਹੋਈ ਦੂਜੀ ਲੁੱਟ- ਹਥਿਆਰਬੰਦਾਂ ਨੇ ਲੁੱਟੇ 40 ਲੱਖ 20 ਲੱਖ ਨਵੇਂ ਤੇ 20 ਲੱਖ ਦੇ ਪੁਰਾਣੇ ਨੋਟ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media