Sunday, March 15, 2026

ਅੱਜ ਦੀਆਂ ਸੁਰਖੀਆਂ………

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 23 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ………

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ਜੰਮੂ ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਪਾਕਿ ਰੇਂਜਰਾਂ ਵਲੋਂ ਘਾਤ ਲਾ ਕੇ ਗੋਲੀਬਾਰੀ- ਤਿੰਨ ਭਾਰਤੀ ਜਵਾਨ ਸ਼ਹੀਦ, ਇੱਕ ਜਵਾਨ ਦੀ ਮ੍ਰਿਤਕ ਦੇਹ ਦੀ ਕੀਤੀ ਬੇਹੁਰਮਤੀ।

▶ਭਾਰਤੀ ਫੌਜ ਇਸ ਕੋਝੀ ਹਰਕਤ ਦਾ 24 ਘੰਟਿਆਂ ‘ਚ ਲਵੇਗਾ ਬਦਲਾ- ਰੱਖਿਆ ਮੰਤਰੀ ਮਨੋਹਰ ਪਾਰੀਕਰ।

▶ਬਾਂਦੀਪੁਰ (ਕਸ਼ਮੀਰ) ਵਿੱਚ ਸੁਰੱਖਿਆ ਜਵਾਨਾਂ ਨੇ ਦੋ ਅੱਤਵਾਦੀ ਕੀਤੇ ਢੇਰ- 2000/- ਦੇ ਦੋ ਨਵੇਂ ਨੋਟ ਮਿਲੇ।

▶ਆਰ.ਐਸ ਪੁਰਾ ‘ਚ ਸੁਰੱਖਿਆ ਫੋਰਸਾਂ ਨੇ ਭਾਰਤ ‘ਚ ਦਾਖਲ ਹੁੰਦਾ ਇੱਕ ਘੁਸਪੈਠੀਆ ਕੀਤਾ ਢੇਰ।

▶ਮੋਗਾ ਦੇ ਬਾਘਾ ਪੁਰਾਣਾ ਹਲਕੇ ਤੋਂ ਵਿਧਾਇਕ ਮਹੇਸ਼ਇੰਦਰ ਸਿੰਘ ਵਲੋਂ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਸਾਥੀਆਂ ਸਮੇਤ ਅਸਤੀਫਾ, ਟਿਕਟ ਨਾ ਮਿਲਣ ਤੋਂ ਸਨ ਨਰਾਜ਼।

▶ਪ੍ਰਗਟ ਸਿੰਘ ਨੇ ਬੈਂਸ ਭਰਾਵਾਂ ਦੇ ਫੈਸਲੇ ਨੂੰ ਸਰਾਹਿਆ- ਅੱਜ ਨਵਜੋਤ ਸਿੱਧੂ ਨਾਲ ਮੁਲਕਾਤ ਕਰ ਕੇ ਅਵਾਜ਼ੇ ਪੰਜਾਬ ਦੀ ਅਗਲੀ ਰਣਨੀਤੀ ਘੜਣ ਦੀ ਕੀਤੀ ਗੱਲ।

▶ਏਮਜ਼ ਦਾ ਨੀਂਹ ਪੱਥਰ ਰੱਖਣ ਲਈ 25 ਨਵੰਬਰ ਨੂੰ ਬਠਿੰਡਾ ਆਉਣਗੇ ਪੀ.ਐਮ ਮੋਦੀ, 7 ਜਿਲਿਆਂ ਦੇ 7000 ਪੁਲਿਸ ਜਵਾਨ ਹੋਣਗੇ ਤਾਇਨਾਤ।

▶ਨੋਟਬੰਦੀ ਬਾਰੇ ਪੀ.ਐਮ ਮੋਦੀ ਨੇ ਦੇਸ਼ ਦੀ ਜਨਤਾ ਨਾਲ ਸਿੱਧੇ ਰਾਫਤੇ ਤਹਿਤ ਪੁੱਛੇ 10 ਸਵਾਲ- ਨਮੋ ਐਪ ‘ਤੇ ਲੋਕ ਦੇ ਸਕਦੇ ਹਨ ਆਪਣੀ ਰਾਏ।

▶ਹਰਿਆਣਾ ਦੇ ਪਲਵਲ ‘ਚ ਦੋ ਗੱਡੀਆਂ ਵਿਚੋਂ ਪੁਲਿਸ ਨੇ ਬਰਾਮਦ ਕੀਤੇ 2 ਕਰੋੜ 22 ਲੱਖ ਦੇ ਪੁਰਾਣੇ 500 ਤੇ 1000 ਦੇ ਨੋਟ।

▶ਨੋਟਬੰਦੀ ਦੇ ਚੱਲਦਿਆਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ‘ਤੇ ਪਾਰਕਿੰਗ ਫੀਸ ਕੀਤੀ ਗਈ ਖਤਮ।

▶ਸੀ.ਬੀ.ਆਈ ਨੇ ਜਗਦੀਸ਼ ਟਾਈਟਲਰ ਪਾਸੋਂ ’84 ਸਿੱਖ ਕਤਲੇਆਮ ਸਬੰਧੀ 4 ਘੰਟੇ ਕੀਤੀ ਪੱਛਗਿਛ।

▶ਏ.ਟੀ.ਐਮ ਵਿੱਚ ਪੈਸੇ ਪਾਉਣ ਵਾਲੇ ੪ ਮੁਲਾਜ਼ਮ ਪੁਲਿਸ ਨੇ ਕੀਤੇ ਕਾਬੂ- 4 ਕਰੋੜ ਦੀ ਪੁਰਾਣੀ ਕਰੰਸੀ ਲੈ ਕੇ ਹੋਏ ਸਨ ਫਰਾਰ।

▶ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਚੇਤਨਾ ਯਾਤਰਾ ਸਿਰਸਾ ਪੁੱਜੀ।

▶ਸਵਿਟਜਰਲੈਂਡ ਤੇ ਭਾਰਤ ਦਰਮਿਆਨ ਸਮਝੌਤਾ- 2018 ‘ਚ ਸਵਿਸ ਬੈਂਕ ਖਾਤਿਆਂ ਦੀ ਮਿਲੇਗੀ ਜਾਣਕਾਰੀ।

▶ਭਾਰਤ ਨੇ ਅਗਨੀ-1 ਮਿਜ਼ਾਇਲ ਦਾ ਕੀਤਾ ਸਫਲ ਪ੍ਰੀਖਣ।

▶ਭਗਵੰਤ ਮਾਨ ਜਾਂ ਕੋਈ ਹੋਰ ਆਵੇ, ਕੋਈ ਫਰਕ ਨਹੀਂ ਪੈਣਾ- ਸੁਖਬੀਰ, ਕੇਜਰੀਵਾਲ ਨੂੰ ਚੋਣ ਲੜਣ ਦੀ ਦਿੱਤੀ ਚੁਣੌਤੀ।

▶ਹੀਰੋ ਸਾਇਕਲ ਮਾਨਚੈਸਟਰ ਵਿਖੇ ਸਥਾਪਿਤ ਕਰੇਗਾ ਗਲੋਬਲ ਡਿਜ਼ਾਇਨ ਸੈਂਟਰ, 26 ਜਨਵਰੀ ਨੂੰ ਹੋਵੇਗਾ ਉਦਘਾਟਨ- ਪੰਕਜ਼ ਮੁੰਜ਼ਾਲ।

▶ਵਿਆਹਾਂ ਲਈ ਬੈਂਕਾਂ ਵਿਚੋਂ 2.50 ਲੱਖ ਰਕਮ ਤਾਂ ਮਿਲੇਗੀ ਜੇ 8.11.2016 ਨੁੰ ਖਾਤੇ ‘ਚ ਹੋਵੇਗੀ ਜਮਾਂ, ਨਹੀਂ ਤਾਂ ਉਨੀ ਰਕਮ ਹੀ ਨਿਕਲੇਗੀ ਜਿੰਨਾਂ 8.11.2016 ਨੂੰ ਹੋਵੇਗਾ ਬੈਂਕ ਬੈਲੈਂਸ।

▶ਬੇਟੀ ਦੀ ਸ਼ਾਦੀ ਲਈ ਬੈਂਕ ਵਿਚੋਂ ਰਕਮ ਨਾ ਮਿਲਣ ਦੇ ਖਦਸ਼ੇ ਕਾਰਣ ਗੁਜਰਾਤ ਦੇ ਰਾਜਕੋਟ ‘ਚ ਇੱਕ ਵਿਅਕਤੀ ਨੇ ਕੀਤੀ ਆਤਮ ਹੱਤਿਆ।

▶ਨੋਟਬੰਦੀ ਬਾਅਦ ਉਪ ਚੋਣ- ਤ੍ਰਿਣਾਮੂਲ ਕਾਂਗਰਸ ਨੇ ਲੋਕ ਸਭਾ ਦੀਆਂ 2 ਅਤੇ ਭਾਜਪਾ ਨੇ ਇੱਕ ਸੀਟ ਜਿੱਤੀ।

▶ਸ਼ਿਵ ਸੈਨਾ ਦੀ ਨੋਟਬੰਦੀ ‘ਤੇ ਚੇਤਾਵਨੀ- ਕਿਹਾ ਸਖਤ ਕਦਮ ਚੁੱਕਣ ਲਈ ਮਜ਼ਬੂਰ ਨਾ ਕਰੇ ਸਰਕਾਰ।

▶ਕਾਨਪੁਰ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 150 ਤੱਕ ਪੁੱਜੀ, 125 ਮ੍ਰਿਤਕਾਂ ਦੀ ਹੋਈ ਪਛਾਣ।

▶ਕੇਜ਼ਰੀਵਾਲ ਖਿਲਾਫ ਜੇਤਲੀ ਵਲੋਂ ਕੀਤੇ ਅਪਰਾਧਿਕ ਤੇ ਸਿਵਲ ਮਾਨਹਾਨੀ ਕੇਸ ਜਾਰੀ ਰੱਖਣ ਦੀ ਸੁਪਰੀਮ ਕੋਰਟ ਨੇ ਜੇਤਲੀ ਨੂੰ ਦਿੱਤੀ ਆਗਿਆ।

▶ਨੋਟਬੰਦੀ ਲਾਗੂ ਹੋਣ ਉਪਰੰਤ ਹੁਣ ਤੱਕ ਹੋਈਆਂ 70 ਮੌਤਾਂ, ਕੀ ਮੋਦੀ ਸਰਕਾਰ ਜਿੰਮੇਵਾਰੀ ਲੈਂਦਿਆਂ ਮੰਗੇਗੀ ਮਾਫੀ- ਰਣਦੀਪ ਸੂਰਜੇਵਾਲ (ਕਾਂਗਰਸ)।

▶ਉਚ ਪੱਧਰੀ ਰੇਲ ਵਫਦ ਨੇ ਅਟਾਰੀ-ਅੰਮ੍ਰਿਤਸਰ ਰੇਲ ਲਾਈਨ ਦਾ ਲ਼ਿਆ ਜਾਇਜ਼ਾ- ਛੇਹਰਟਾ ਅਤੇ ਭਗਤਾਂਵਾਲਾ ਦੋ ਸੈਟੇਲਾਈਟ ਸਟੇਸ਼ਨ ਬਣਾਉਣ ਦਾ ਕੀਤਾ ਐਲਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply