Sunday, March 15, 2026

ਰਾਜਾਸਾਂਸੀ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ- ਜਗੀਰ ਸਿੰਘ ਚੱਕ ਮਿਸ਼ਰੀ ਖਾਂ 52 ਪ੍ਰੀਵਾਰਾਂ ਨਾਲ ਕਾਂਗਰਸ ਵਿੱਚ ਸ਼ਾਮਲ

ppn2111201621

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਸ੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਦਿੰਦਿਆਂ ਚੋਣ ਮੁਹਿੰਮ ਦਾ ਅਗਾਜ਼ ਕਰ ਦਿੱੱਤਾ ਹੈ। ਉਨ੍ਹਾਂ ਨੇ ਅੱਜ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਦੇ ਅਤਿ ਨੇੜੇ ਦੇ ਸਮਝੇ ਜਾਂਦੇ ਜਗੀਰ ਸਿੰਘ ਪ੍ਰਧਾਨ ਚੱਕ ਮਿਸ਼ਰੀ ਖਾਂ 52 ਪ੍ਰੀਵਾਰਾਂ ਦੇ ਸਮਰਥਕਾਂ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋ ਗਏ। ਜਗੀਰ ਸਿੰਘ ਚੱਕ ਮਿਸ਼ਰੀ ਖਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਨਾਲ ਤਕਰੀਬਨ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਬਲਦੇਵ ਸਿੰਘ ਐਮ.ਏ ਦੇ ਧੜੇ ਦੇ ਉਘੇ ਅਕਾਲੀ ਆਗੂ ਸਮਝੇ ਜਾਂਦੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗੀਰ ਸਿੰਘ ਚੱਕ ਮਿਸ਼ਰੀ ਖਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅੱਜ 2 ਦਰਜਨ ਦੇ ਕਰੀਬ ਸਮਰਥਕ ਅਤੇ ਚੱਕ ਮਿਸ਼ਰੀ ਖਾਂ ਦੇ ਸਾਰੇ ਅਕਾਲੀ ਸਮਰਥਕ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਕਾਫੀ ਘੁੱਟਣ ਮਹਿਸੂਸ ਕਰ ਰਹੇ ਸਨ। ਉਹ ਲੋਕਾਂ ਦੀਆਂ ਇਛਾਵਾਂ ਅਨੁਸਾਰ ਕੋਈ ਵੀ ਆਪਣੇ ਪਿੰਡ ਅਤੇ ਨੇੜਲੇ ਪਿੰਡਾਂ ਦਾ ਕੰਮ ਨਹੀਂ ਕਰਵਾ ਸਕੇ ਸਨ। ਉਨ੍ਹਾਂ ਨੂੰ ਕਦੇ ਵੀ ਅਕਾਲੀ ਦਲ ਦੇ ਆਗੂ ਦੇ ਤੌਰ ‘ਤੇ ਹਲਕੇ ਦੇ ਅਕਾਲੀ ਆਗੂਆਂ ਵੱਲੋਂ ਲਿਆ ਹੀ ਨਹੀਂ ਗਿਆ।ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸਰਬਸੰਮਤੀ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ।ਇਸ ਸਮੇਂ ਕਾਂਗਰਸ ਵਿਚ ਸਿਰੋਪਾਓ ਦੇ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਆਏ ਸਮੱਰਥਕਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਜਗੀਰ ਸਿੰਘ ਪ੍ਰਧਾਨ ਤੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦੇ ਨਾਲ ਕਾਮਰੇਡ ਮੇਜਰ ਸਿੰਘ, ਮਲਕੀਤ ਸਿੰਘ, ਕੁਲਬੀਰ ਸਿੰਘ, ਗੁਰਦੇਵ ਸਿੰਘ (ਸਾਰੇ ਮੌਜੂਦਾ ਮੈਂਬਰ ਪੰਚਾਇਤ), ਮੌਜੂਦਾ ਸਰਪੰਚ ਸੰਤੋਖ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਸਾਬਕਾ ਮੈਂਬਰ ਪੰਚਾਇਤ ਨਿਰਮਲ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਅਮਰਜੀਤ ਸਿੰਘ, ਮੁਖਤਾਰ ਸਿੰਘ, ਗੁਰਜੀਤ ਸਿੰਘ, ਸੂਬਾ ਸਿੰਘ, ਬੂਆ ਸਿੰਘ, ਗੁਰਪਾਲ ਸਿੰਘ,ਮਹਿੰਦਰ ਸਿੰਘ, ਮੰਗਲ ਸਿੰਘ, ਜੋਗਾ ਸਿੰਘ, ਸੁੱਚਾ ਸਿੰਘ, ਦਿਲਬਾਗ ਸਿੰਘ, ਜੋਗਾ ਸਿੰਘ, ਮੇਜਰ ਸਿੰਘ, ਸਤਨਾਮ ਸਿੰਘ, ਸਾਧ ਸਿੰਘ, ਬਾਵਾ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਦਿਆਲ ਸਿੰਘ, ਸਿੰਦਰ ਸਿੰਘ, ਹਰਪਾਲ ਸਿੰਘ, ਸੋਨੀ ਸਿੰਘ, ਡਾ. ਸਰਬਜੀਤ ਸਿੰਘ ਲਾਡੀ, ਸਾਬਕਾ ਮੈਂਬਰ ਪੰਚਾਇਤ ਗੁਰਮੇਜ ਸਿੰਘ, ਮਨਦੀਪ ਸਿੰਘ, ਕਪੂਰ ਸਿੰਘ, ਗੁਰਭੇਜ ਸਿੰਘ, ਜੋਗਾ ਸਿੰਘ, ਗੁਰਦਿਆਲ ਸਿੰਘ ਬਾਬਾ, ਦਿਲਬਾਗ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ, ਬਖਤਾਵਰ ਸਿੰਘ ਸਮੇਤ ਪ੍ਰੀਵਾਰਾਂ ਦੇ ਮੁੱਖੀਆਂ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply