Sunday, March 15, 2026

ਮਲਟੀਪਰਪਜ਼ ਹੈਲਥ ਵਰਕਰਾਂ ਨੇ ਮੰਤਰੀ ਜਿਆਣੀ ਨੂੰ ਸੋਂਪਿਆ ਮੰਗ ਪੱਤਰ

ppn2311201607
ਫਾਜ਼ਿਲਕਾ, 23 ਨਵੰਬਰ (ਵਿਨੀਤ ਅਰੋੜਾ) – ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਦੀ ਇੱਕ ਮੀਟਿੰਗ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਵਿਚ ਹੋਈ।ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸਰਾਰੀ ਫਾਜ਼ਿਲਕਾ ਜੋਕਿ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਵਿਚ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮਿਲੇ ਸਨ ਨੇ ਦੱਸਿਆ ਕਿ ਸਿਹਤ ਮੰਤਰੀ ਸ਼੍ਰੀ ਜਿਆਣੀ ਨੂੰ 1263 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣ ਸਬੰਧੀ ਜਾਣੂ ਕਰਵਾਇਆ ਕਿ 30 ਅਪ੍ਰੈਲ ਨੂੰ ਅਸਾਮੀਆਂ ਦੇ ਲਈ ਮੰਜ਼ੂਰੀ ਮਿਲੀ ਸੀ। ਉਨ੍ਹਾਂ ਕਿਹਾ ਕਿ 7 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਮੈਂਬਰ ਬੀਤੇ 9 ਵਰ੍ਹਿਆਂ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਰਾਜ ਵਿਚ 1650 ਅਸਾਮੀਆਂ ਜੋ ਖਾਲ੍ਹੀ ਪਈਆਂ ਹਨ ਨੂੰ ਭਰਨ ਲਈ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।ਸਿਹਤ ਮੰਤਰੀ ਨੇ ਵਾਧਾ ਕੀਤਾ ਤੁਹਾਡੀ ਫਾਇਲ ਐਲਆਰ ਵਿਭਾਗ ਦੇ ਕੋਲ ਹੈ ਜੇਕਰ ਉੱਥੋਂ ਫਾਇਲ ਪਾਸ ਹੋਕੇ ਆ ਗਈ ਤਾਂ ਤੁਹਾਡਾ ਕੰਮ ਜਲਦੀ ਕਰ ਦਿੱਤਾ ਜਾਵੇਗਾ।ਪਰ ਅੱਜ ਜਦੋਂ ਇਸ ਸਬੰਧੀ ਜਾਣੂ ਕਰਵਾਇਆ ਗਿਆ ਤਾਂ ਇਹ ਫਾਇਲ ਹੈਲਥ ਡਾਇਰੈਕਟਰ ਦੇ ਕੋਲ ਹੈ ਤਾਂ ਸਿਹਤ ਮੰਤਰੀ ਵੱਲੋਂ ਪਤਾ ਕਰਨ ਤੇ ਇਹ ਵਾਅਦਾ ਕੀਤਾ ਗਿਆ ਕਿ ਤੁਹਾਡਾ ਇਹ ਕੰਮ ਇੱਕ ਦੋ ਦਿਨਾਂ ਵਿਚ ਹੋ ਜਾਵੇਗਾ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਤਰੀ ਸ਼੍ਰੀ ਜਿਆਣੀ ਨੂੰ ਮੰਗ ਪੱਤਰ ਵੀ ਸੋਂਪਿਆ।
ਯੂਨੀਅਨ ਮੈਂਬਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਤਰੀ ਜਿਆਣੀ ਫਿਰ ਤੋਂ ਲਾਰੇਵਾਲੀ ਨੀਤੀ ਅਪਣਾਉਣਗੇ ਤਾਂ ਬੇਰੁਜ਼ਗਾਰ ਹੈਲਥ ਵਰਕਰ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।ਇਸ ਮੌਕੇ ਸੁਖਮਿੰਦਕਰ ਕੁਮਾਰ ਗੁਰਮੀਤ ਸਿੰਘ, ਛਿੰਦਰ ਸਿੰਘ, ਦੇਸ ਰਾਜ, ਸੁਰੇਸ਼ ਕੁਮਾਰ, ਪ੍ਰਵੀਣ ਕੁਮਾਰ, ਮਲਕੀਤ ਸਿੰਘ, ਪੂਰਨ ਸਿੰਘ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply