Tuesday, June 16, 2026

ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਵੱਲੋਂ ਸੇਵਾ ਕੇਦਰਾਂ ਦਾ ਉਦਘਾਟਨ

ppn2311201612
ਚੌਂਕ ਮਹਿਤਾ, 23 ਨਵੰਬਰ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਅੱਜ ਵੱਖ ਵੱਖ ਥਾਵਾਂ ਤੇ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਬਣਾਏ ਗਏ ਸੇਵਾ ਕਂੇਦਰਾਂ ਦਾ ਉਦਘਾਟਨ ਕੀਤਾ।ਉਨਾਂ ਦੇ ਨਾਲ ਐਸ ਡੀ ਐਮ ਬਾਬਾ ਬਕਾਲਾ ਟੀ.ਪੀ ਸਿੰਘ ਅਤੇ ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ ਵੀ ਨਾਲ ਮੌਜੂਦ ਸਨ।ਉਨਾਂ ਨੇ ਅੱਜ ਸਰਕਲ ਮਹਿਤਾ ਦੇ ਪਿੰਡ ਗੱਗੜਭਾਣਾ, ਮਹਿਤਾ ਚੌਂਕ ਅਤੇ ਪਿੰਡ ਜਲਾਲ ਉਸਮਾਂ ਵਿਖੇ ਉਦਘਾਟਨ ਕਰਨ ਤੋ ਬਆਦ ਪੱਤਰਕਾਰਾਂ ਨੂੰ ਦੱਸਿਆ ਕਿ ਇਨਾਂ ਕੇਂਦਰਾਂ ਵਿੱਚ ਆਮ ਜਨਤਾ ਨੂੰ ਹਰ ਤਰਾਂ ਦੀਆ ਅਧੁਨਿਕ ਸੇਵਾਵਾਂ ਮੁਹੱਈਆ ਕਰਵਾਈਆ ਜਾਣਗੀਆਂ ਜਿਸ ਨਾਲ ਲੋਕਾਂ ਦੇ ਸਮੇ ਦੀ ਬੱਚਤ ਹੋਵੇਗੀ ਅਤੇ ਉਹ ਬਿਨਾਂ ਵਜ੍ਹਾ ਦੀ ਖੱਜਲ ਖੁਆਰੀ ਤੋ ਬੱਚ ਸਕਣਗੇ।
ਇਸ ਮੌਕੇ ਚੇਅਰਮੈਨ ਕੰਵਰਦੀਪ ਸਿੰਘ ਮਾਨ, ਚੇਅਰਮੈਨ ਗੁਰਮੀਤ ਸਿੰਘ, ਹਰਜਿੰਦਰ ਸਿੰਘ ਨੰਗਲੀ, ਡੀ ਐਸ ਪੀ ਸ਼ੀਤਲ ਸਿੰਘ, ਜਤਿੰਦਰ ਸਿੰਘ ਲੱਧਾਮੰਡਾ, ਡਾਇਰੈਕਟਰ ਗੁਰਮੁੱਖ ਸਿੰਘ ਸਾਹਬਾ, ਰਜਿੰਦਰ ਸਿੰਘ ਸ਼ਾਹ, ਨਿਸ਼ਾਨ ਸਿੰਘ ਗੋਲਡੀ, ਸਰਪੰਚ ਤਰਸੇਮ ਸਿੰਘ, ਸਰਪੰਚ ਅਜਾਦ ਸਿੰਘ, ਪਾਲ ਸਿੰਘ ਕੁਹਾਟਵਿੰਡ, ਠੇਕੇਦਾਰ ਜਸਵੰਤ ਸਿੰਘ,  ਸਰਪੰਚ ਕੁਲਦੀਪ ਸਿੰਘ, ਹਰਗੋਪਾਲ ਸਿੰਘ ਰੰਧਾਵਾ, ਜਥੇ. ਹਰਦਿਆਲ ਸਿੰਘ, ਗੁਰਿੰਦਰ ਸਿੰਘ ਸ਼ਾਹ ਹਰਬੰਸ ਸਿੰਘ ਪੁਰਬਾ, ਗੁਲਜਿੰਦਰ ਲਾਡੀ ਆਦਿ ਵੀ ਮੌਜੂਦ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply