
ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ)- ਸਥਾਨਕ ਸ਼੍ਰੋਮਣੀ ਭਗਤ ਨਾਮ ਦੇਵ ਕਸ਼ੱਤਰੀ ਟਾਂਕ ਐਸੋਸੀਏਸ਼ਨ ਰਜਿ: ਵਲੋਂ ਸ਼ਹੀਦੀ ਜੋੜ ਮੇਲੇ ‘ਤੇ ਗੁਰੁਦਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਹਰ ਛਬੀਲ ਅਤੇ ਗੁਰੁ ਕਾ ਲੰਗਰ ਲਗਾਇਆ ਗਿਆ।ਸਵੇਰ ਵੇਲੇ ਤੋਂ ਸ਼ੁਰੂ ਕੀਤੀ ਗਈ ਛਬੀਲ ਅਤੇ ਗੁਰੂ ਕਾ ਲੰਗਰ ਦੇਰ ਸ਼ਾਮ ਤੱਕ ਜਾਰੀ ਰਿਹਾ। ਜਿਸ ਵਿੱਚ ਪੁੱਜੀਆਂ ਸੰਗਤਾਂ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦਾ ਅਨੰਦ ਮਾਣਿਆ। ਇਸ ਮੌਕੇ ਅੇਸੌਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕੀਤੀਆਂ।ਹਾਜਰ ਮੈਂਬਰਾਂ ਵਿੱਚ ਹੋਰਨਾਂ ਤੋਂ ਇਲਾਵਾ ਤਰਜਿੰਦਰ ਸਿੰਘ, ਅਰਜਨ ਸਿੰਘ ਪੁਰਬਾ, ਸਰਿੰਦਰ ਸਿੰਘ ਘਈ, ਗੁਰਨਾਮ ਸਿੰਘ ਪ੍ਰੇਮੀ, ਸਤਬੀਰ ਸਿੰਘ, ਹਰਮਿੰਦਰ ਸਿੰਘ, ਤਰਲੋਚਨ ਸਿੰਘ, ਸਰਬਜੋਤ ਸਿੰਘ ਰੂਬਲ, ਪਰਮਜੀਤ ਸਿੰਘ, ਤਰਲੋਚਨ ਸਿੰਘ ਧਾਮੀ, ਤਜਿੰਦਰ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਂਘ ਬਸਰਾ, ਇੰਦਰਜੀਤ ਸਿੰਘ, ਕਵਲਜੀਤ ਸਿੰਘ ਬੱਲੀ, ਰਵਿੰਦਰ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਗਿਆਨੀ ਚਰਨ ਸਿੰਘ, ਹਰਚਰਨ ਸਿੰਘ ਪੁਰਬਾ ਆਦਿ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media