
ਅੰਮ੍ਰਿਤਸਰ, 1 ਜੂਨ (ਮਨਪ੍ਰੀਤ ਸਿੰਘ ਮੱਲੀ)- ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਨਗਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਵਾਲਾ ਬਜਾਰ ਗੋਬਿੰਦ ਨਗਰ ਦੇ ਦੁਕਾਨਦਾਰਾਂ ਵਲੋਂ ਗੁਰਪੁਰਬ ਸਬੰਧੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਲੰਗਰ ਵਿੱਚ ਵੱਖ-ਵੱਖ ਤਰਾਂ ਦੇ ਪਕਵਾਨ ਪਕਾ ਕੇ ਖੁੱਲੇ ਪੰਡਾਲ ਵਿੱਚ ਪੰਗਤਾਂ ਲਗਾ ਕੇ ਸੰਗਤਾਂ ਨੂੰ ਵਰਤਾਏ ਗਏ । ਇਸ ਅਵਸਰ ‘ਤੇ ਵਾਰਡ ਨੰਬਰ ੩੪ ਦੇ ਕੌਂਲਸਰ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਸੇਵਾ ਕੀਤੀ।ਇਸ ਮੌਕੇ ਸੁਖਚੈਨ ਸਿੰਘ, ਬਲਵਿੰਦਰ ਸਿੰਘ, ਰਾਜਬੀਰ ਸਿੰਘ ਰਾਜੂ, ਹੈਪੀ ਪਨੇਸਰ, ਸੁਰਜੀਤ ਸਿੰਘ ਬੌਬੀ, ਮਨਜੀਤ ਸਿੰਘ, ਰਕੇਸ਼ ਕੁਮਾਰ ਬਿੱਲਾ, ਬਿੱਟੂ, ਇੰਦਰਜੀਤ ਸਿੰਘ, ਰਾਮ ਸਿੰਘ ਰਸੀਲਾ, ਪ੍ਰਧਾਨ ਬਲਬੀਰ ਸਿੰਘ ਬੀਰਾ, ਕਮਲਜੀਤ ਸਿੰਘ, ਸੋਨੂ ਬੂਟਾਂ ਵਾਲੇ, ਸੂਰਜ ਪ੍ਰਕਾਸ਼ ਮੌਂਟੀ, ਜਰਨੈਲ ਸਿੰਘ ਗਗਨ ਅਤੇ ਗੁਰੂ ਪੰਪਾਂ ਵਾਲਿਆਂ ਨੇ ਸੇਵਾ ਵਿੱਚ ਹਿੱਸਾ ਪਾਇਆ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media