
ਬਠਿਡਾ, 28 ਨਵਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦੀ ਬਾਬਾ ਦੀਪ ਸਿੰਘ ਨਗਰ ਦੇ ਨਜਦੀਕ ਬਲਰਾਜ ਨਗਰ ਗਲੀ ਨੰ.11 ਬਠਿੰਡਾ ਦੀ।ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 78 ਕੁ ਸਾਲਾਂ ਬੁੱਢੀ ਮਾਤਾ ਨਾਲ ਅਤੇ ਉਸ ਦਾ ਆਪਣਾ ਵਿਆਹ ਨਾ ਹੋਣ ਕਾਰਨ ਮਾਂ ਪੁੱਤਰ ਹੀ ਰਹਿ ਰਹੇ ਹਨ।ਉਸ ਦੇ ਦੁੱਖਾਂ ਦੀ ਸ਼ੁਰੂਆਤ ਅੱਜ ਤੋਂ ਕਰੀਬ 8-10 ਸਾਲ ਪਹਿਲਾਂ ਹੋਈ।ਜਦ ਉਹ ਬਠਿੰਡਾ ਦੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਜਿੱਥੇ ਉਹ ਬਤੌਰ ਗੁਰੂ ਘਰ ਦੇ ਵਜ਼ੀਰ (ਆਰਜ਼ੀ) ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਸੀ।ਇੱਕ ਦਿਨ ਡਿਊਟੀ ਤੋਂ ਘਰ ਵਾਪਿਸ ਆਉਂਦਿਆਂ ਇੱਕ ਐਕਸੀਡੈਂਟ ਵਿੱਚ ਗ੍ਰੰਥੀ ਕਸ਼ਮੀਰ ਸਿੰਘ ਦਾ ਚੂਲਾ ਟੁੱਟ ਗਿਆ।ਕਸ਼ਮੀਰ ਸਿੰਘ ਦੇ ਕਹਿਣ ਮੁਤਾਬਕ ਸ੍ਰੋਮਣੀ ਕਮੇਟੀ ਵਲੋਂ ਕੋਈ ਸਹਾਇਤਾ ਨਹੀ ਮਿਲੀ ਪ੍ਰੁੰਤੂ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵਲੋਂ ਥੋੜੀ ਜਿਹੀ ਮਾਇਕ ਸਹਾਇਤਾ ਦਿੱਤੀ ਗਈ ।ਜਿਸ ਦੇ ਇਲਾਜ ਲਈ ਉਸ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਦਾਖਲ ਕਰਵਾਇਆ ਗਿਆ।ਜਿੱਥੇ ਉਕਤ ਡਾਕਟਰ ਨੇ ਕਸ਼ਮੀਰ ਸਿੰਘ ਦੇ ਚੁਲੇ ਦਾ ਅਪਰੇਸ਼ਨ ਕਰ ਦਿੱਤਾ।ਪ੍ਰੰਤੂ ਡਾਕਟਰ ਦੀ ਅਣਗਹਿਲੀ ਕਾਰਨ ਅਪ੍ਰੇਸ਼ਨ ਵਾਲੀ ਥਾਂ ਤੇ ਪਸ ਪੈਣ ਕਾਰਨ ਇੰਨਫੈਕਸ਼ਨ ਹੋ ਗਿਆ।ਜਿਸ ਨਾਲ ਉਹ ਠੀਕ ਹੋਣ ਦੀ ਬਜਾਏ ਵਧੇਰੇ ਦੁਖੀ ਹੋ ਗਿਆ। ਜਦ ਉਸ ਨੇ ਡਾਕਟਰ ਨੂੰ ਆਪਣੀ ਬਿਮਾਰੀ ਤੋਂ ਜਾਣੂ ਕਰਵਾਇਆ ਤਾਂ ਉਕਤ ਡਾਕਟਰ ਨੇ ਉਸ ਨੂੰ ਕੋਈ ਰਾਹ ਨਾ ਪਾਇਆ ਅਤੇ ਆਪਣੇ ਇਲਾਜ ਦੇ ਪੂਰੇ ਪੈਸੇ ਲੈ ਕੇ ਉਨਾਂ ਨੂੰ ਹਸਪਤਾਲ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ।ਇਲਾਜ ਖੁਣੋ ਲਾਚਾਰ ਮਾਂ ਪੁੱਤ ਆਪਣੀ ਕਿਸਮਤ ਤੇ ਹੰਝੂ ਵਹਾਉਣ ਲਈ ਮਜਬੂਰ ਸਨ।ਇਨਾਂ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।ਉਨੀ ਦਿਨੀ ਇੱਕ ਪੱਤਰਕਾਰ ਵੱਲੋਂ ਉਨਾਂ ਦੀ ਦੁੱਖ ਭਰੀ ਦਾਸਤਾਨ ਬਾਰੇ ਵਿਦੇਸ਼ੀ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਕੀਤੀ ਗਈ ਜਿਸ ਨੂੰ ਪੜ ਕੇ ਇੱਕ ਵਿਦੇਸ਼ੀ ਸਿੱਖ ਸੱਜਣ ਨੇ ਉਸ ਦੇ ਇਲਾਜ ਤੇ ਆਉਣ ਵਾਲਾ ਖਰਚ ਕਿਸੇ ਵਿਅਕਤੀ ਦੇ ਜਰੀਏ ਭੇਜਿਆ।ਉਸ ਦੇ ਇਲਾਜ ਤੇ ਖਰਚ ਦਾ ਪੂਰਾ ਪੈਸਾ ਵਿਚਕਾਰਲੇ ਵਿਅਕਤੀ ਨੇ ਨਹੀ ਖਰਚਿਆਂ ਅਤੇ ਸਿਰਫ ਪੀ.ਜੀ.ਆਈ ਚੰਡੀਗੜ ਤੋਂ ਅਪ੍ਰੇਸ਼ਨ ਰਾਹੀ ਉਸ ਦਾ ਚੂਲਾ ਬਦਲਵਾ ਦਿੱਤਾ ਅਤੇ ਬਾਕੀ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਾ ਤਾਂ ਪੀੜਤ ਨੂੰ ਦੱਸਿਆ ਗਿਆ ਅਤੇ ਨਾ ਹੀ ਉਸ ਵਿਦੇਸ਼ੀ ਸਿੱਖ ਸੱਜਣ ਨੂੰ ।
ਪੀੜਤ ਗ੍ਰੰਥੀ ਕਸ਼ਮੀਰ ਸਿੰਘ ਦੇ ਦੱਸਣ ਮੁਤਾਬਿਕ ਪੀ.ਜੀ.ਆਈ ਚੰਡੀਗੜ ਵਿੱਚ ਉਸ ਦਾ ਕਰੀਬ ਡੇਢ ਕੁ ਸਾਲ ਇਲਾਜ ਚੱਲਿਆ । ਪ੍ਰੰਤੂ ਜਖ਼ਮ ਵਾਲੀ ਥਾਂ ਤੇ ਫਿਰ ਤੋਂ ਪਸ ਆਉਣ ਲੱਗ ਪਈ।ਪੈਸਿਆਂ ਦੀ ਘਾਟ ਕਾਰਨ ਉਹ ਚੰਡੀਗੜ ਤੋਂ ਆਪਣਾ ਇਲਾਜ ਨਾ ਕਰਵਾ ਸਕਿਆ ਅਤੇ ਫਿਰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਚੈੱਕ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਹੱਡੀਆਂ ਦੀ ਟੀ.ਬੀ. ਹੋ ਚੁੱਕੀ ਹੈ ਜਿਸ ਕਾਰਨ ਪਸ ਨਿਕਲ ਰਹੀ ਹੈ।ਜਿੱਥੇ ਉਸ ਨੇ ਟੀ.ਬੀ. ਦਾ ਪੂਰਾ ਇਲਾਜ ਕਰਵਾਇਆ।ਪ੍ਰੰਤੂ ਕੁੱਝ ਸਮੇਂ ਬਾਅਦ ਫਿਰ ਤੋਂ ਪਸ ਨਿਕਲਣ ਲੱਗ ਪਈ ਤਾਂ ਇੱਕ ਦਾਣੀ ਸੱਜਣ ਨੇ ਬਠਿੰਡਾ ਦੇ ਆਦੇਸ਼ ਹਸਪਤਾਲ ਤੋਂ ਇਲਾਜ ਕਰਵਾਇਆ ਪ੍ਰੰਂਤੂ ਲੰਬਾਂ ਸਮਾਂ ਦਵਾਈ ਖਾਣ ਮਗਰੋਂ ਵੀ ਕੋਈ ਫਾਇਦਾ ਨਹੀ ਹੋਇਆ । ਕਸ਼ਮੀਰ ਸਿੰਘ ਨੂੰ ਇਸ ਨਾਮੁਰਾਦ ਬਿਮਾਰੀ ਨਾਲ ਲੜਦਿਆਂ ਕਰੀਬ 10ਕੁ ਸਾਲਾਂ ਦਾ ਅਰਸਾ ਬੀਤ ਚੁੱਕਿਆ ਹੈ ਅਤੇ ਲੰਬੇ ਸਮੇਂ ਤੋਂ ਇਸ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਕਸ਼ਮੀਰ ਸਿੰਘ ਦੀ ਹਾਲਤ ਬੇਹੱਦ ਮਾੜੀ ਹੋ ਗਈ।ਮਾਂ ਪੁੱਤ ਦੀ ਰੋਟੀ ਦਾ ਗੁਜਾਰਾ ਵੀ ਆਂਢ ਗੁਆਂਢ ਦੇ ਲੋਕਾਂ ਦੀ ਸਹਾਇਤਾ ਨਾਲ ਹੀ ਹੋ ਰਿਹਾ ਹੈ।78 ਸਾਲਾਂ ਬੁੱਢੀ ਮਾਈ ਨੂੰ ਪੁੱਤ ਦੀ ਬਿਮਾਰੀ ਦੇ ਦੁੱਖਾਂ ਨੇ ਬੁਰੀ ਤਰਾਂ ਝੰਬ ਸੁੱਟਿਆ ਹੈ।ਕਸ਼ਮੀਰ ਸਿੰਘ ਹੁਣ ਵੀ ਬਾਕਰ,ਸੋਟੀ ਦੇ ਸਹਾਰੇ ਥੋੜਾ ਬਹੁਤਾ ਚੱਲਦਾ ਹੈ।ਪ੍ਰੰਂਤੂ ਬਿਨਾਂ ਸਹਾਰੇ ਤੋਂ ਖੜਾ ਨਹੀ ਹੋ ਸਕਦਾ।ਪੀੜਤ ਅਤੇ ਉਸ ਦੀ ਮਾਂ ਆਪਣੇ ਦੁੱਖਾਂ ਦੀ ਗੱਲ ਕਰਦਿਆਂ ਇਹੋ ਕਹਿੰਦੇ ਹਨ ਕਿ ਇਹੋ ਜਿਹੀ ਨਰਕ ਭਰੀ ਜਿੰਦਗੀ ਨਾਲੋ ਤਾਂ ਪ੍ਰਮਾਤਮਾਂ ਸਾਨੂੰ ਮੌਤ ਹੀ ਦੇ ਦੇਵੇ ।ਬਜੁੱਰਗ ਮਾਤਾ ਨੇ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਦਾਨੀ ਸੱਜਣਾਂ ਨੂੰ ਦੋਨੋ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਸ ਦੇ ਪੁੱਤ ਦੀ ਬਿਮਾਰੀ ਦਾ ਅਧੂਰਾ ਪਿਆ ਇਲਾਜ ਕਰਵਾ ਦਿਉ ਸਾਰੀ ਉਮਰ ਦੁਆਵਾਂ ਦੇਵਾਂਗੀ।ਇੱਥੇ ਇਹ ਵੀ ਜਿਕਰਯੋਗ ਹੈ ਕਿ ਅਗਰ ਕਿਸੇ ਵੀ ਦੋਸਤ ਸੱਜਣ ਦਾ ਰਿਸ਼ਤੇਦਾਰ ਬਠਿੰਡਾ ਵਿੱਚ ਰਹਿੰਦਾਂ ਹੈ ਤਾਂ ਉਹ ਖੁਦ ਪੀੜਤ ਗ੍ਰੰਥੀ ਨੂੰ ਉਪਰ ਲਿਖੇ ਪਤੇ ਤੇ ਮਿਲ ਕੇ ਉਸ ਦੀ ਹਾਲਤ ਬਾਰੇ ਜਾਣਕਾਰੀ ਲੈ ਸਕਦਾ ਹੈ ਅਤੇ ਗ੍ਰੰਥੀ ਕਸ਼ਮੀਰ ਸਿੰਘ ਦੇ ਮੋਬਾਇਲ ਨੰ.+91-98723-61930 ਤੇ ਵੀ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਮਕਾਨ ਮਾਲਕ ਵੀ ਹੁਣ ਉਨਾਂ ਨੂੰ ਮਕਾਨ ਖਾਲੀ ਕਰਨ ਦਾ ਜੋਰ ਪਾ ਰਿਹਾ ਹੈ ਅਗਰ ਮਕਾਨ ਵੀ ਖੁਸ ਗਿਆ ਤਾਂ ਉਹ ਮਾਂ ਪੁੱਤਰ ਸੜਕ ‘ਤੇ ਆ ਜਾਣਗੇ।
Punjab Post Daily Online Newspaper & Print Media