Wednesday, February 11, 2026

ਨੋਟ ਬੰਦੀ ਵਿਰੁੱਧ ਕਾਂਗਰਸ ਵਲੋਂ ਰੋਸ ਰੈਲੀ ਦੌਰਾਨ ‘ਮੋਦੀ ਸਰਕਾਰ ਮੁਰਦਾਬਾਦ, ਮੋਦੀ ਵਾਪਿਸ ਜਾਵੇ’,

ppn2811201605

ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਮੋਦੀ ਸਰਕਾਰ ਵੱਲੋਂ ਕੀਤੀ ਨੋਟ ਬੰਦੀ ਦੇ ਵਿਰੁੱਧ ਅਕਰੋਸ਼ ਦਿਹਾੜੇ ਵਜੋਂ ਵੱਡੀ ਗਿਣਤੀ ਵਿੱਚ ਮੋਹਨ ਲਾਲ ਝੂੰਬਾ,ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਝੂੰਬਾ ਨੇ ਕਾਂਗਰਸ ਦਫ਼ਤਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੇ ਇਸ ਗਲਤ ਅਤੇ ਬਹੁਤ ਜਲਦੀ ਵਿੱਚ ਕੀਤੇ ਫੈਸਲੇ ਨੇ ਸਾਰੇ ਦੇਸ਼ ਨੂੰ ਭੰਬਲ-ਭੁੱਸੇ ਅਤੇ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ।ਇਸ ਗਲਤ ਫੈਸਲੇ ਕਾਰਨ ਜਿਨ੍ਹਾਂ ਬੱਚਿਆਂ ਨੇ ਜਨਮ ਤੋਂ ਬਾਅਦ ਅੱਖ ਵੀ ਨਹੀਂ ਖੋਲੀ, ਮੌਤ ਦੇ ਮੂੰਹ ਵਿੱਚ ਚਲੇ ਗਏ, ਕੀ ਅਜਿਹੇ ਫੈਸਲੇ ਨੂੰ ਕੋਈ ਸਿਆਣਪ ਕਿਹਾ ਜਾ ਸਕਦਾ ਹੈ।ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਹਜ਼ਾਰਾਂ ਮੁੱਦਿਆਂ ਉੱਪਰ ਨਿਗਾਹ ਮਾਰਨੀ ਜ਼ਰੂਰੀ ਹੁੰਦੀ ਹੈ, ਪਰ ਮੋਦੀ ਸਰਕਾਰ ਵੱਲੋਂ ਇਹ ਫੈਸਲਾ ਬਿਨਾ ਸੋਚੇ-ਸਮਝੇ ਲਿਆ ਗਿਆ, ਜੋ ਕਿ ਬਹੁਤ ਹੀ ਨਿੰਦਣਯੋਗ ਫੈਸਲਾ ਹੈ, ਜਿਸ ਨੇ ਆਮ ਆਦਮੀ ਨੂੰ ਹੀ ਪਰੇਸ਼ਾਨੀ ਵਿੱਚ ਪਾਇਆ ਹੈ। ਇਹ ਰੋਸ਼ ਰੈਲੀ ਕਾਂਗਰਸ ਦਫ਼ਤਰ ਤੋਂ ‘ਮੋਦੀ ਸਰਕਾਰ ਮੁਰਦਾਬਾਦ, ਮੋਦੀ ਵਾਪਿਸ ਜਾਵੇ’, ਦੇ ਨਾਅਰੇ ਲਾਉਂਦੀ ਹੋਈ ਹਸਪਤਾਲ ਬਾਜ਼ਾਰ ਅਤੇ ਧੋਬੀ ਬਾਜ਼ਾਰ ਵਿੱਚੋਂ ਹੁੰਦੀ ਹੋਈ ਫਾਇਰ ਬ੍ਰਿਗੇਡ ਚੌਂਕ ਵਿਖੇ ਪੁੱਜੀ, ਜਿੱਥੇ ਨਰਿੰਦਰ ਮੋਦੀ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਇੰਟਕ ਆਗੂ ਪ੍ਰੀਤਮ ਬਰਾੜ, ਮੇਜਰ ਸਿੰਘ ਮਾਨ, ਗੰਡਾ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਚੇਅਰਮੈਨ ਰੂਪ ਸਿੰਘ, ਗੁਰਨਾਮ ਸਿੰਘ, ਸੀਨੀਅਰ ਕਾਂਗਰਸੀ ਆਗੂ ਡਾ. ਗੁਰਬਖ਼ਸ਼ ਸਿੰਘ, ਕੇ.ਕੇ. ਅੱਗਰਵਾਲ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਨਵੀਨ ਵਾਲਮੀਕਿ, ਕੁਲਜੀਤ ਗੋਗੀ, ਵਿਜੈ ਗੋਇਲ, ਅਸ਼ਵਨੀ ਗੋਇਲ, ਰੋਕੀ ਸ਼ਰਮਾ, ਨੱਥੂ ਰਾਮ, ਬਲਜੀਤ ਸਿੰਘ, ਰਣਜੀਤ ਕੌਰ ਰੋਮਾਣਾ, ਰਜਨੀ ਬਾਲਾ, ਰਜਿੰਦਰ ਗੋਲਡੀ, ਪ੍ਰੇਮ ਪਰਾਸ਼ਰ, ਭਗਵਾਨ ਦਾਸ, ਯਸ਼ ਸ਼ਰਮਾ, ਭੁਪਿੰਦਰ ਖੁਡੀਆਂ ਅਤੇ ਸੁਖਦੇਵ ਸ਼ਰਮਾ ਆਦਿ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

Check Also

ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ

ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …

Leave a Reply