
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਸਿਵਲ ਸਰਜ਼ਨ ਦਫ਼ਤਰ ਫਾਜ਼ਿਲਕਾ ਵਿਚ ਸਮੂਹ ਪ੍ਰੋਗਰਾਮ ਅਧਿਕਾਰੀਆਂ ਅਤ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਇੱਕ ਮੀਟਿੰਗ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਹੋਈ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਜਿਨੇ ਵੀ ਪ੍ਰੋਗਰਾਮ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡੀ ਨੈਤਿਕ ਜਿੰਮੇਵਾਰੀ ਹੈ। ਇਸ ਲਈ ਸਮੂਹ ਸਟਾਫ਼ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਏ।ਉਨ੍ਹਾਂ ਨੇ ਜੱਚਾ ਬੱਚਾ ਸੇਵਾਵਾਂ, ਜੇ.ਐਸ.ਵਈ, ਟੀਕਾਕਰਨ, ਪੀ.ਐਨ.ਡੀ.ਟੀ, ਕੈਂਸਰ ਰਾਹਤ ਕੋਸ਼, ਆਰ.ਬੀ.ਐਸ.ਕੇ, ਪਰਿਵਾਰ ਭਲਾਈ ਟੀਕਾਕਰਨ ਆਦਿ ਸਾਰੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਜਿਨ੍ਹਾਂ ਦੇ ਵੀ ਟੀਚੇ ਘੱਟ ਪਾਏ ਗਏ ਉਨ੍ਹਾਂ ਨੂੰ ਪੂਰਾ ਕਰਨ ਸਬੰਧੀ ਹੁਕਮ ਜਾਰੀ ਕੀਤੇ।ਇਸ ਮੌਕੇ ਡਾ. ਐਸ.ਕੇ.ਪ੍ਰਣਾਮੀ, ਡਾ. ਹੰਸ ਰਾਜ ਮਲੇਠੀਆ, ਡਾ. ਰਾਜੇਸ਼ ਸ਼ਰਮਾ, ਡਾ. ਅਸ਼ਵਿੰਦਰ ਕੌਰ, ਡਾ. ਸੀ.ਐਮ.ਕਟਾਰੀਆ, ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ, ਡੀਪੀਐਮ ਰਾਜੇਸ਼ ਕੁਮਾਰ, ਸਟੈਨੋ ਰੋਹਿਤ ਸਚਦੇਵਾ ਹਾਜ਼ਰ ਸਨ।
Check Also
ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ
ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …
Punjab Post Daily Online Newspaper & Print Media