
ਪੱਟੀ, 28 ਨਵੰਬਰ (ਅਵਤਾਰ ਸਿੰਘ ਢਿੱਲੋਂ) – ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵੱਲੋਂ 40ਵਾਂ ਸਥਾਪਨਾ ਸਾਲ ਮਨਾਉਦਿਆਂ ਹੋਇਆ ਪੁਰਾਣੇ ਵਿਦਿਆਰਥੀਆਂ ਦਾ ਮਿਲਣ ਕਰਵਿਆ ਗਿਆ।ਇਸ ਵਿੱਚ ਸਕੂਲ ਤੋਂ ਵਿਦਿਆ ਪ੍ਰਾਪਤ ਕਰ ਚੁੱਕੇ ਪੁਰਾਣੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ ਨੇ ਸ਼ਮੂਲੀਅਤ ਕੀਤੀ ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ ਨੇ ਜੋਤੀ ਜਗਾ ਕੇ ਕੀਤੀ।ਇਸ ਸਮਾਗਮ ਵਿੱਚ ਆਰ. ਜੀ ਆਹਲੂਵਾਲੀਆ (ਰਿਟਾਇਰਡ ਐਡੀਸ਼ਨਲ ਸ਼ੈਸਨ ਜੱਜ) ਰਾਜੇਸ਼ ਆਹਲੂਵਾਲੀਆ (ਮੈਜਿਸਟਰੇਟ), ਖੁਸ਼ਵਿੰਦਰ ਸਿੰਘ ਭਾਟੀਆ (ਮੈਬਰ ਐਸ.ਜੀ.ਪੀ. ਸੀ), ਡਾ. ਤ੍ਰੇਹਨ, ਡਾ. ਸ਼ਾਮ ਲਾਲ ਗੁਪਤਾ, ਵਿਨੋਦ ਪਟਵਾਰੀ (ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ), ਰਕੇਸ਼ ਪਾਠਕ, ਨੀਲਮ ਪਾਠਕ, ਕ੍ਰਿਸ਼ਨਾ ਕੁਮਾਰੀ, ਇਸ਼ਾਤਾ ਭਾਰਦਵਾਜ ਸਾਮਿਲ ਹੋਏ। ਕੂਲ ਦੇ ਪਹਿਲੇ ਵਿਦਿਆਰਥੀ ਰਸ਼ਮੀ ਭੱਲਾ, ਡਾ.ਅਸ਼ੀਸ਼ ਗੁਪਤਾ, ਸੰਜੀਵ ਕੁਮਾਰ ਅਤੇ ਹੋਰ ਵਿਦਿਆਰਥੀ ਵੀ ਸਮਾਗਮ ਵਿੱਚ ਪਹੁੰਚੇ।ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ।ਆਏ ਹੋਏ ਪੁਰਾਣੇ ਵਿਦਿਆਰਥੀਆਂ ਨੇ ਵੀ ਸਕੂਲ ਵਿੱਚ ਬਿਤਾਏ ਆਪਣੇ ਪੁਰਾਣੇ ਵਕਤ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਪੁਰਾਣੇ ਅਧਿਆਪਕਆਂ ਅਤੇ ਸਾਥੀਆਂ ਨਾਲ ਤਜ੍ਹਰਬੇ ਸਾਂਝੇ ਕੀਤੇ।ਇਸ ਸਕੂਲ ਵਿਚੋਂ ਸਿਖਿੱਆ ਪ੍ਰਾਪਤ ਵਿਦਿਆਰਥੀ ਡਾਕਟਰ, ਵਕੀਲ, ਇੰਜਨੀਅਰ ਬਣਕੇ ਅਤੇ ਕਈ ਹੋਰ ਮਹੱਤਵਪੂਰਨ ਔਹਦਿਆਂ ਤੇ ਤੈਨਾਤ ਹੋ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ।ਖੁਸ਼ਵਿੰਦਰ ਸਿੰਘ ਭਾਟੀਆ (ਮੈਬਰ ਐਸ.ਜੀ.ਪੀ.ਸੀ.) ਨੇ ਸਮਾਗਮ ਵਿੱਚ ਵਿੱਚ ਆਪਣੇ ਵਿਚਾਰ ਪਰਗਟ ਕਰਦਿਆਂ ਹੋਇਆਂ ਸਕੂਲ਼ ਮੈਨੇਜਮੈਂਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਦੋਵਾਂ ਬੱਚਿਆਂ ਨੇ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਇਸ ਵੇਲੇ ਇੱਕ ਡਾਕਟਰ ਹੈ ਅਤੇ ਇੱਕ ਇੰਜਨੀਅਰ ਹੈ।ਇਸੇ ਤਰ੍ਹਾਂ ਇਸ ਸਕੂਲ ਦੇ ਪਹਿਲੇ ਸੈਸ਼ਨ ਦੀ ਵਿਦਿਆਰਥਣ ਰਸ਼ਮੀ ਭੱਲਾ, ਅਤੇ ਇਸ ਇਲਾਕੇ ਦੇ ਮਸ਼ਹੂਰ ਅੱਖਾਂ ਦੇ ਸਪੈਸ਼ਲਿਸਟ ਡਾ: ਅਸ਼ੀਸ਼ ਗੁਪਤਾ ਨੇ ਵੀ ਆਪਣੀਆਂ ਯਾਦਾਂ ਨੂੰ ਤਾਜਾ ਕਰਦਿਆਂ ਹੋਇਆਂ ਆਪਣੇ ਸਕੂਲ ਦੌਰਾਨ ਬਿਤਾਏ ਹੋਏ ਵਕਤ ਦੇ ਰੌਚਿਕ ਕਿੱਸੇ ਵੀ ਸੁਣਾਏ ਸਮਾਗਮ ਦੌਰਾਨ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ।ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਸੰਸਥਾ ਦੇ ਐਮ.ਡੀ. ਰਾਜੇਸ਼ ਭਾਰਦਵਾਜ ਅਤੇ ਕਾਰਜਕਾਰੀ ਐਮ.ਡੀ. ਮਰਿਦੁਲਾ ਭਾਰਦਵਾਜ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਸਾਰੇ ਮਹਿਮਾਨਾ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿੰਸੀਪਲ ਸੋਨੀਆਂ ਸ਼ਰਮਾ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ
ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …
Punjab Post Daily Online Newspaper & Print Media