
ਅਲਗੋਂ ਕੋਠੀ, 30 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਪੰਜਾਬ ਨੈਸ਼ਨਲ ਬੈਂਕ ਬ੍ਰਾਚ ਅਲਗੋਂ ਕੋਠੀ ਵਿਖੇ ਪਿਛਲੇ ਕਈ ਦਿਨਾਂ ਤੋਂ ਕੈਂਸ਼ ਦੀ ਘਾਟ ਹੋਣ ਕਾਰਨ ਗੁਸੇ ਵਿੱਚ ਆਏ ਆੜਤੀਆਂ ਅਤੇ ਲੋਕਾਂ ਨੇ ਬੈਂਕ ਮੈਨੇਜਰ ਸੰਜੀਵ ਗੁਪਤਾ ‘ਤੇ ਆਪਣੇ ਚਹੇਤਿਆਂ ਦਾ ਕੈਂਸ਼ ਦੇਣ ਅਤੇ ਪੂਰੇ ਸਟਾਫ ਵਲੋ ਲੋਕਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਗਾ ਕੇ ਸਟਾਫ ਅਤੇ ਮੈਨੇਜਰ ਨੂੰ ਅੰਦਰ ਬੰਦ ਕਰਕੇ ਬੈਂਕ ਅੱਗੇ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ।ਧਰਨੇ ਦੀ ਅਗਵਾਈ ਕਰ ਰਹੇ ਆੜਤੀ ਸਤਨਾਮ ਸਿੰਘ ਚੱਠੂ ਨੇ ਕਿਹਾ ਕਿ ਬੈਂਕ ਦੇ ਬਾਹਰ ਤੜਕਸਾਰ ਤੋਂ ਬੈਠੇ ਲੋਕਾਂ ਨੂੰ ਮੋਦੀ ਦੀ ਨੋਟਬੰਦੀ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਬੈਂਕ ਅਧਿਕਾਰੀਆਂ ਦੇ ਤਰਲੇ ਕੱਢਣੇ ਪੈ ਰਹੇ ਹਨ।ਇਸ ਸਮੇਂ ਨਾਅਰੇਬਾਜੀ ਕਰਦਿਆਂ ਆੜਤੀਆਂ ਅਤੇ ਭੜਕੇ ਲੋਕਾਂ ਨੇ ਬੈਂਕ ਮੈਨੇਜਰ ਤੇ ਸਟਾਫ ਤੇ ਕੁੱਝ ਉਚੀ ਪਹੁੰਚ ਵਾਲੇ ਲੋਕਾਂ ਦੇ ਪੁਰਾਣੇ ਨੋਟ ਜਮਾਂ ਕਰਨ ਅਤੇ ਕੈਸ਼ ਚੋਰੀ ਛੁਪੇ ਦੇਣ ਦਾ ਦੋਸ਼ ਵੀ ਲਗਾਇਆ।ਇਸ ਮੋਕੇ ਬੈਂਕ ਦੇ ਬਾਹਰ ਬੈਠੇ ਸੁਰਿੰਦਰ ਸਿੰਘ, ਮੁਖਤਿਆਰ ਕੋਰ, ਚਰਨ ਕੋਰ ਅਤੇ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਕਰਮਜੀਤ ਕੋਰ ਨੇ ਕਿਹਾ ਕਿ ਅਸੀ ਪਿਛਲੇ 3 ਦਿਨਾਂ ਤੋਂ ਰੋਜ ਬੈਂਕ ਚੋਂ ਪੈਸੇ ਲੈਣ ਆਉਦੇਂ ਹਾਂ ਪਰ ਜਦੋਂ ਸਾਡੀ ਵਾਰੀ ਆਉਦੀਂ ਹੈ ਤਾਂ ਬੈਂਕ ਅੰਦਰ ਕੈਸ਼ ਮੁੱਕ ਜਾਂਦਾ ਹੈ।ਜਦ ਇਸ ਸੰਬਧੀ ਬੈਕ ਮੈਨੇਜਰ ਸੰਜੀਵ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਆਪਣੇ ਤੇ ਲੱਗੇ ਦੋਸ਼ਾ ਨੂੰ ਬੇਬੁਨਿਆਦ ਕਰਾਰ ਦਿੱਤਾ ।ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਬੈਂਕ ਦੇ ਅਧਿਕਾਰੀ ਅਤੇ ਆੜਤੀ ਮੀਟਿੰਗ ਕਰ ਕੇ ਇਸ ਮਸਲੇ ਦਾ ਹੱਲ ਕਢੱਣ ਦੀ ਕੋਸ਼ਿਸ਼ ਕਰ ਰਹੇ ਸਨ।ਇਸ ਮੋਕੇ ਚੋਕੀ ਅਲਗੋਕੋਠੀ ਦੇ ਇੰਚਾਰਜ ਕੇਵਲ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮਜੂਦ ਸਨ ਅਤੇ ਧਰਨਾਕਾਰੀਆਂ ਨੂੰ ਸ਼ਾਤ ਕਰਨ ਵਿੱਚ ਲੱਗੇ ਹੋਏ ਸਨ।ਇਸ ਮੋਕੇ ਆੜਤੀ ਕਰਮ ਸਿੰਘ, ਕਲਵੰਤ ਸਿੰਘ, ਆੜਤੀ ਮੁਨੀਸ਼ ਕੁਮਾਰ, ਆੜਤੀ ਕਰੋੜੀ ਮਲ, ਆੜਤੀ ਜਗਰੂਪ ਸਿੰਘ, ਸ਼ਿੰਦਰ ਸਿੰਘ, ਦਿਦਾਰ ਸਿੰਘ ਆੜਤੀ, ਜੈਮਲ ਸਿੰਘ ਜਰਨੈਲ ਸਿੰਘ, ਸ਼ਾਮ ਲਾਲ, ਦੇਵਾ ਸਿੰਘ ਰਸ਼ਪਾਲ ਸਿੰਘ ਬਚਿੱਤਰ ਸਿੰਘ, ਚਾਨਣ ਸਿੰਘ ਆਦਿ ਹਾਜਰ ਸਨ ।
Check Also
ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ
ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …
Punjab Post Daily Online Newspaper & Print Media