
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਡ ਖੇਤਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਬਾਬਾ ਨਰੈਣ ਸਿੰਘ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਦੇ ਨਵੇਂ ਮੈਦਾਨ ਤੇ ਨਵੇਂ ਸੈਸ਼ਨ ਦਾ ਸ਼ੁਭਾਰੰਭ ਕੀਤਾ ਗਿਆ।ਇਸ ਦੋਰਾਨ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਮਨੀਸ਼ ਕੁਮਾਰ, ਕੋਚ ਕਿਸ਼ੋਰ ਗਿਰੀ, ਜੁਨੀਅਰ ਨੈਸ਼ਨਲ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਤੇ ਖਿਡਾਰੀ-ਖਿਡਾਰਣਾਂ ਨੂੰ ਵੱਖ ਵੱਖ ਖੇਡਾਂ ਦੇ ਗੁਰ ਦੱਸੇ। ਐਮ.ਡੀ ਗੁਰਚਰਨ ਸਿੰਘ ਸੰਧੂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਸੰਤਾਂ ਮਹਾਂਪੁਰਸ਼ਾਂ ਦੇ ਨਾਮ ਤੇ ਉਨ੍ਹਾਂ ਨੂੰ ਯਾਦ ਕਰਕੇ ਚਲਾਈਆਂ ਜਾਂਦੀਆਂ ਹਨ, ਉਹ ਹਮੇਸ਼ਾਂ ਸਫਲਤਾ ਦੇ ਝੰਡੇ ਗੱਡਦੀਆਂ ਹਨ ਤੇ ਚੜਦੀ ਕਲਾ ਵਿਚ ਰਹਿੰਦੀਆਂ ਹਨ।ਇਸ ਤੋਂ ਪਹਿਲਾਂ ਸਮੂਹਿਕ ਖਿਡਾਰੀਆਂ ਵਲੋਂ ਚੜਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸਾ ਵੀ ਸੋਧਿਆ ਗਿਆ।ਕੋਚ ਮੁਨੀਸ਼ ਕੁਮਾਰ, ਕੋਚ ਕਿਸ਼ੋਰ ਗਿਰੀ, ਸ਼ੈਫੀ ਸੰਧੂ ਤੇ ਕੋਚ ਜੀਐਸ ਸੰਧੂ ਨੇ ਦੱਸਿਆ ਕਿ ਸ਼ਹਿਰੀ ਬੱਚਿਆਂ ਦੇ ਮੁਕਾਬਲੇ ਪੇਂਡੂ ਬੱਚਿਆਂ ਦੀ ਸਿਹਤ ਦਾ ਮਿਆਰ ਬੇਮਿਸਾਲ ਤੇ ਮਜਬੂਤ ਹੈ। ਜਿਸ ਦਾ ਸਹੀ ਇਸਤੇਮਾਲ ਕਰਕੇ ਖਿਡਾਰੀਆਂ ਨੂੰ ਖੇਡ ਖੇਤਰ ਵਿਚ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਅਕੈਡਮੀ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਆਪਣਾ ਨਾਂ ਰੌਸ਼ਨ ਕਰੇਗੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media