Monday, February 23, 2026

ਲੋਕਾਂ ਨੇ ਦੂਜ਼ੇ ਦਿਨ ਨਾ ਖੁੱਲਣ ਦਿੱਤਾ ਪੰਜਾਬ ਨੈਸ਼ਨਲ ਬੈਂਕ – ਸਟਾਫ ਘਰਾਂ ਨੂੰ ਪਰਤਿਆ

U
U

ਪੱਟੀ, 9 ਦਸਬੰਰ (ਅਵਤਾਰ ਸਿੰਘ)- ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਪੱਟੀ ਬ੍ਰਾਂਚ ਵਿਖੇ ਲੋਕਾਂ ਵੱਲੋਂ ਕੀਤੀ ਭੰਨਤੋੜ ਤੋ ਬਾਦ ਅੱਜ ਦੂਜ਼ੇ ਦਿਨ ਵੀ ਜਦ ਬੈਂਕ ਅਧਿਕਾਰੀ ਨੇ ਬੈਂਕ ਖੋਲਣ ਗਏ ਤਾਂ ਲੋਕਾਂ ਨੇ ਬੈਂਕ ਖੋਲਣ ਨਾ ਦਿੱਤਾ ਅਤੇ ਬੈਂਕ ਦਾ ਸਾਰਾ ਸਟਾਫ ਨੇੜੇ ਸਥਿਤ ਪੰਜਾਬ ਬਿਜ਼ਲੀ ਬੋਰਡ ਦੇ ਦਫਤਰ ਵਿਚ ਬੈਠਾ ਇੰਤਜ਼ਾਰ ਕਰਦਾ ਰਿਹਾ। ਬੈਂਕ ਮੈਨੇਜ਼ਰ ਏ ਐਨ ਸੂਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਰੋਜ਼ਾਨਾ 40 ਲੱਖ ਰੁਪਏ ਚਾਹੀਦਾ ਹੈ, ਜਦ ਕਿ ਸਰਕਾਰ ਵੱਲੋਂ ਸਾਨੂੰ ਸਿਰਫ 10 ਲੱਖ ਰੁਪਏ ਤਿੰਨ ਦਿਨ ਬਾਦ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਬੈਂਕ ਆਏ ਲੋਕਾਂ ਵੱਲੋਂ ਸਾਨੂੰ ਤੇ ਸਮੂਹ ਸਟਾਫ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਅਸੀ ਸਾਰੇ ਸਟਾਫ ਨੇ ਬੀਤੇ ਦਿਨ ਬੜੀ ਮੁਸ਼ਕਿਲ ਆਪਣੀ ਜਾਨ ਬਚਾਈ।ਅੱਜ ਦੀ ਘਟਨਾ ਸਬੰਧੀ ਪੱਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ।ਪਰ ਪੁਲਿਸ ਦੇ ਕਹਿਣ ਤੇ ਲੋਕਾਂ ਮੰਨਣ ਲਈ ਤਿਆਰ ਨਹੀ ਹੋਏ।ਉਨਾਂ ਕਿਹਾ ਕਿ ਬੀਤੇ ਦਿਨ ਲੋਕਾਂ ਵੱਲੋਂ ਬੈਂਕ ਦੇ ਤਾਲੇ ਤੇ ਚਾਬੀਆਂ ਵੀ ਚੁੱਕ ਲੈ ਗਏ, ਜਿਸ ਸਬੰਧੀ ਅਸੀ ਪੱਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ।ਅੱਜ ਲੋਕਾਂ ਨੇ ਰੋਸ਼ ਵੱਜੋ ਬੈਂਕ ਨਾ ਖੁੱਲਣ ਦਿੱਤਾ ਤੇ ਸਾਰਾ ਸਟਾਫ ਤੇ ਅਧਿਕਾਰੀ ਵਾਪਸ ਘਰਾਂ ਨੂੰ ਪਰਤ ਗਏ।
ਜਿਕਰਯੋਗ ਹੈ ਕਿ ਬੀਤੇ ਦਿਨ ਬੈਂਕ ਵਿਚ ਹੋਈ ਭੰਨਤੋੜ ਤੋ ਬਾਦ ਸਾਰਾ ਬੈਂਕ ਸਟਾਫ ਤੇ ਅਧਿਕਾਰੀ ਡਰੇ ਤੇ ਸਹਿਮੇ ਹੋਏ ਹਨ।ਉਨਾਂ ਦੱਸਿਆ ਕਿ ਸਾਨੂੰ ਜਾਨ ਦਾ ਖਤਰਾ ਬਣ ਗਿਆ।ਬੈਂਕ ਆਏ ਲੋਕਾਂ ਨੇ ਅੱਜ ਵੀ ਕੈਸ਼ ਨਾ ਮਿਲਣ ਕਰਕੇ ਸਰਕਾਰ ਤੇ ਬੈਂਕ ਅਧਿਕਾਰੀਆਂ ਖਿਲਾਫ ਧਰਨਾ ਲਗਾ ਦਿੱਤਾ।ਧਰਨਾ ਲੱਗਣ ਕਰਕੇ ਮੌਕੇ ਤੇ ਪਹੰਚੇ ਥਾਣਾ ਮੁੱਖੀ ਭਾਰਤ ਭੂਸ਼ਣ ਤੇ ਸਟੇਟ ਬੈਂਕ ਪਟਿਆਲਾ ਦੇ ਮੈਨੇਜ਼ਰ ਜੇ ਪੀ ਚੌਹਾਨ ਨੇ ਕਿਹਾ ਕਿ ਮੰਗਲਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਕੈਸ਼ ਆਵੇਗਾ ਤੇ ਜਿਨਾਂ ਲੋਕਾਂ ਨੂੰ ਟੋਕਨ ਮਿਲੇ ਹਨ, ਉਨਾਂ ਰੁਪਏ ਨੂੰ ਪਹਿਲ ਦੇ ਆਧਾਰ ਤੇ ਵੰਡੇ ਜਾਣਗੇ।ਇਸ ਮੌਕੇ ਬ੍ਰਾਂਚ ਮੈਨੇਜ਼ਰ ਏ ਐਲ ਸੂਦ, ਕਲਰਕ ਸੁਖਦੇਵ ਸਿੰਘ, ਚੰਚਲ ਸਿੰਘ, ਗੁਰਮੀਤ ਕੌਰ, ਸੁਖਵਿੰਦਰ ਸਿੰਘ, ਕ੍ਰਿਸ਼ ਕਪੂਰ, ਸੁਨੀਲ ਕੁਮਾਰ ਕੈਸ਼ੀਅਰ, ਰਾਜੀਵ ਕੁਮਾਰ ਕੈਸ਼ੀਅਰ ਆਦਿ ਹੋਰ ਸਟਾਫ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply