Monday, February 23, 2026

ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ ਦੂਜੇ ਦਿਨ ਬਾਦਲ ਸਰਕਾਰ ਖਿਲਾਫ ਨਾਅਰੇਬਾਜ਼ੀ

 

U
U

ਪੱਟੀ, 9 ਦਸਬੰਰ (ਅਵਤਾਰ ਸਿੰਘ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ ਦੂਜ਼ੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ 18 ਡਿੱਪੂਆਂ ਵੱਲੋ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋ ਸੂਬਾ ਪ੍ਰਧਾਂਨ ਰੇਸ਼ਮ ਸਿੰਘ ਗਿੱਲ ਨੂੰ ਗ੍ਰਿਫਤਾਰ ਕਰਕੇ ਖੁੱਦ ਹੀ ਹੜਤਾਲ ਕਰਵਾ ਦਿੱਤੀ ਹੈ। ਇਸ ਦੇ ਰੋਸ਼ ਵੱਜੋ ਯੂਨੀਅਨ ਨੇ ਫੈਸਲਾ ਕੀਤਾ ਕਿ ਸਰਕਾਰ ਵੱਲੋ ਹਰੇਕ ਮੀਟਿੰਗ ਵਿਚ ਲਾਰਾ ਲਾ ਕੇ ਮੰਗਾਂ ਪਨਬਸ ਵਰਕਰ ਪੱਕੇ ਕਰਨਾ, ਵਧੇ ਹੋਏ ਤਨਖਾਹ ਗਰੇਡ ਨੂੰ ਲਾਗੂ ਕਰਨਾ, ਵਰਕਸ਼ਾਪਾਂ ਵਿਚ ਸਮਾਨ ਉਪਲਬਧ ਕਰਨਾ, ਉਵਰ ਟਾਈਮ ਦੇਣਾ ਤੇ ਹੋਰਨਾਂ ਮੰਗਾਂ ਨੂੰ ਨਹੀ ਮੰਨਿਆਂ ਜਾਂਦਾ। ਉਕਤ ਆਗੂਆਂ ਨੇ ਅੱਜ ਫੈਸਲਾ ਕੀਤਾ ਕਿ ਪਨਬਸ ਕਾਮਿਆਂ ਦੀ ਮੰਗਾਂ ਨੂੰ ਜਦੋ ਤੱਕ ਸਰਕਾਰ ਲਾਗੂ ਨਹੀ ਕਰਦੀ ਉਨਾਂ ਚਿਰ ਅਣਮਿੱਥੇ ਸਮੇ ਲਈ ਹੜਤਾਲ ਜਾਰੀ ਰਹੇਗੀ ਤੇ ਅਗਲਾ ਕਦਮ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਕਿਹਾ 10 ਦਸੰਬਰ ਨੂੰ ਲੁਧਿਆਣਾ ਵਿਖੇ ਸਾਂਝਾ ਸ਼ੰਘਰਸ਼ ਮੋਰਚੇ ਵੱਲੋ ਸਮੂਹ ਯੂਨੀਅਨ ਵੱਲੋ ਮੇਨ ਚੌਕ, ਮੇਨ ਸੜਕ ਜਾਂ ਮੇਨ ਸੜਕੀ ਪੁੱਲ ਬੰਦ ਕੀਤਾ ਜਾਵੇਗਾ। ਇਸ ਮੌਕੇ ਦਿਲਬਾਗ ਸਿੰਘ, ਤਰਸੇਮ ਵੋਹਰਾ ਮੀਤ ਪ੍ਰਧਾਂਨ, ਕੈਸ਼ੀਅਰ ਸਤਨਾਮ ਸਿੰਘ, ਸਲਵਿੰਦਰ ਸਿੰਘ, ਵੀਰਮ ਜੰਡ ਪ੍ਰੈਸ ਸੱਕਤਰ, ਜਸਬੀਰ ਸਿੰਘ, ਸੁਖਦੇਵ ਸਿੰਘ, ਉਕਾਰ ਸਿੰਘ, ਰਵਿੰਦਰ ਰੋਮੀ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਦਵਿੰਦਰਜੀਤ ਸਿੰਘ, ਅਮਰਜੀਤ ਸਿੰਘ ਗਿਲ, ਬਲਜਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਕੈਰੋਂ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply