ਪੀ.ਐਚ.ਡੀ ਚੈਂਬਰ ਵਲੋਂ ਦੂਜੀ ਅੰਤਰਰਾਸ਼ਟਰੀ ਬਾਇਰ-ਸੈਲਰ ਮੀਟ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਮੇਕ ਇਨ ਇੰਡੀਆ ਅਭਿਆਨ ਨੂੰ ਹੁਣ ਵਿਦੇਸ਼ਾਂ ਤੋਂ ਵੀ ਪ੍ਰੋਤਸਾਹਨ ਮਿਲਣ ਲਗਿੱਆ ਹੈ। ਜਿਸਦੇ ਚਲਕੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇਥੇ ਆਯੋਜਿਤ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ 2016 ਦੌਰਾਨ ਆਯੋਜਿਤ ਦੂਜੀ ਬਾਇਰ-ਸੈਲਰ ਮੀਟ ਦੌਰਾਨ ਇਥੇ ਪੁੱਜੇ ਸਾਰਕ ਦੇਸ਼ਾਂ ਦੇ ਪ੍ਰਤੀਨਿੱਧਾਂ ਨੇ ਸਾਡੇ ਕਈ ਪ੍ਰੋਡਕਟਾਂ ਵਿੱਚ ਦਿਲਚਸਪੀ ਦਿਖਾਈ ਹੈ। ਜਿਸਦੇ ਚਲਦੇ ਇਥੇ ਵੱਖ-ਵੱਖ ਦੇਸ਼ਾਂ ਦੇ ਸਨਅਤਕਾਰਾਂ ਅਤੇ ਭਾਰਤੀ ਸਨਅਤਕਾਰਾਂ ਵਿਚਕਾਰ ਗਲੱਬਾਤ ਹੋਈ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਭਾਰਤ ਸਰਕਾਰ ਦੇ ਕਾਮਰਸ ਐਂਡ ਇੰਡਸਟਰੀ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਆਰਬੀਐਸਐਮ ਦੇ ਕੁਆਰਡੀਨੇਟਰ ਅਤੇ ਪੀਐਚਡੀ ਦੇ ਡਾਇਰੈਕਟਰ ਪ੍ਰਦਰਸ਼ਨੀ ਨਵੀਨ ਸੇਠ ਨੇ ਦੱਸਿਆ ਕਿ ਇਸ ਮੀਟ ਦੌਰਾਨ ਸਾਰਕ ਦੇਸ਼ਾਂ ਦੇ ਪ੍ਰਤੀਨਿੱਧੀਆਂ ਨੇ ਆਪਣੇ ਪਧੱਰ ਤੇ ਕਾਰੋਬਾਰੀ ਸਹਿਮਤੀ ਤਿਆਰ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਨੇ ਜਿਥੇ ਖੇਤੀਬਾੜੀ ਸੰਦਾਂ ਦੀ ਖਰੀਦ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ, ਉਥੇ ਹੀ ਅਫਗਾਨਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਭੂਟਾਨ ਨੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਭਾਰਤ ਨਾਲ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ। ਭੂਟਾਨ ਅਤੇ ਸ੍ਰੀਲੰਕਾ ਨੇ ਹੈੰਡਟੂਲ ਅਤੇ ਮਸ਼ੀਨ ਟੂਲਜ਼ ਦੇ ਖੇਤਰ ਵਿੱਚ ਆਪਣੀ ਦਿਲਚਸਪੀ ਦਿਖਾਉਾਂਦੇ ੋਏ ਸਨਅਤਕਾਰਾਂ ਦੇ ਨਾਲ ਐਮ.ਓ.ਯੂ. ਕੀਤੇ ਹਨ। ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ, ਭੂਟਾਨ ਅਤੇ ਬੰਗਲਾਦੇਸ਼ ਨੇ ਪੈਕੇਜਿੰਗ ਇੰਡਸਟਰੀ ਦੇ ਸਨਅਤਕਾਰਾਂ ਨਾਲ ਮੀਟਿੰਗ ਨੂੰ ਸਫਲ ਬਣਾਇਆ ਹੈ। ਸੇਠ ਅਨੁਸਾਰ ਸ੍ਰੀਲੰਕਾ ਦੇ ਖਰੀਦਦਾਰਾਂ ਨੇ ਭਾਰਤ ਵਿੱਚ ਬਣੀ ਸੀਲਿੰਗ ਟਾਈਲਜ਼, ਬਾਥਰੂਮ ਫੀਟਿੰਗ ਅਤੇ ਹੋਰ ਸੈਨੇਟਰੀ ਸਮਾਨ ਦੀ ਅਹਿਮਿਅਤ ਦਿੱਤੀ ਹੈ। ਅੱਜ ਆਯੋਜਿਤ ਬਾਇਰ-ਸੈਲਰ ਮੀਟ ਦੌਰਾਨ ਕੁੱਲ 319 ਕਰੋੜ ਦੀ ਕਾਰੋਬਾਰੀ ਪੁਛੱਗਿਛ ਹੋਈ। ਜਿਸਦੇ ਅਧਾਰ ਤੇ ਸੌਦੇਬਾਜੀ ਸਿਰੇ ਚੜ੍ਹੇਗੀ। ਪੀਐਚਡੀ ਚੈਂਬਰ ਦੀ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਇਸ ਆਯੋਜਨ ਨੂੰ ਬੇਹੱਦ ਸਫਲ ਕਰਾਰ ਦਿੰਦੇ ਹੋਏ ਕਿਹਾ ਕਿ ਆਰਬੀਐਸਐਮ ਰਾਂਹੀ ਸਾਰਕ ਦੇਸ਼ਾਂ ਨੂੰ ਭਵਿੱਖ ਦੇ ਕਾਰੋਬਾਰ ਨੂੰ ਲੈਕੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਇਸ ਮੌਕੇ ਤੇ ਬੋਲਦਿਆਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਕਿਹਾ ਕਿ ਭਵਿੱਖ ਵਿੱਚ ਇਸ ਮੀਟ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
Punjab Post Daily Online Newspaper & Print Media