Saturday, September 26, 2026

ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਨੇ ਕੀਤੀ ਲੋੜਵੰਦ ਦੀ ਮਦਦ

ppn0912201620
ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਵੱਲੋ ਸਮੇਂ-2 ਤੇ ਗਰੀਬਾ ਤੇ ਲੋੜਵੰਦ ਮਰੀਜਾ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।ਅਜੋਕੇ ਸਮੇਂ ਵਿੱਚ ਜਿੱਥੇ ਮਹਿਗਾਈ ਦਾ ਪਸਾਰਾ ਹੋਣ ਕਾਰਨ ਗਰੀਬ ਮਜਦੂਰ ਬੰਦੇ ਨੂੰ ਜਦ ਸਹਿਤ ਸਬੰਧੀ ਕੋਈ ਮੁਸ਼ਕਲ ਆਉੰਦੀ ਹੈ ਤਾਂ ਇਲਾਜ ਕਰਾਉਣ ਵਿੱਚ ਅਸਮਰਥ ਹੋ ਜਾਦਾ ਹੈ।ਇਸ ਤਰ੍ਹਾਂ ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਗ੍ਰੜੀ ਜੋ ਕਿ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਬੜੀ ਮੁਸ਼ਕਲ ਨਾਲ ਕਰ ਰਿਹਾ ਸੀ  ਜਦ ਅਚਾਨਕ ਪੇਟ ਦੀ ਕਿਸੇ ਮੁਸ਼ਿਕਲ ਆਉਣ ਤੇ ਸੰਧੂ ਹਸਪਤਾਲ ਪੱਟੀ ਵਿੱਖੇ ਇਲਾਜ ਲਈ ਆਉਣਾ ਪਿਆ ਤਾ ਉਸ ਦਾ ਪਰਿਵਾਰ ਇਲਾਜ ਕਰਵਾਉਣ ਲਈ ਅਸਮਰਥ ਹੋ ਗਿਆ ਇਸ ਸਬੰਧੀ ਜਾਨਕਾਰੀ ਦਿੰਦਿਆ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਪਰਿਵਾਰ ਆਰਥਿਕ ਪੱਖੋ ਬੇਹਦ ਕਮਜੋਰ ਹੋਣ ਕਾਰਨ ਸੁਸਾਇਟੀ ਵੱਲੋ 5,000ਫ਼- ਰੁਪਏ ਦੀ ਮਦਦ ਕੀਤੀ ਗਈ। ਇਸ ਮੋਕੇ ਤੇ ਵਿਸ਼ਾਲ ਜੋਨ, ਸਿਕੰਦਰ ਸੋਈ, ਸੰਜੀਵ ਸੂਦ, ਅੰਮਿਤ ਜੋਨ, ਡਾਕਟਰ ਇੰਦਰਪ੍ਰੀਤ ਸਿੰਘ ਧਾਮੀ, ਪ੍ਰਿੰਸੀਪਲ ਜਗਮੋਹਨ ਸਿੰਘ ਅਤੇ ਡਾਕਟਰ ਸਰਬਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply