
ਅਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਨੋਟਬੰਦੀ ਦੇ ਇੱਕ ਮਹੀਨਾ ਹੋਣ ਜਾਣ ਦੇ ਬਾਵਜੂਦ ਵੀ ਅੱਜ ਤੱਕ ਲੋਕ ਬੈਕਾਂ ਅੱਗੇ ਦਿਨ ਰਾਤ ਲਾਈਨਾਂ ਵਿੱਚ ਖੜੇ ਹੋ ਕੇ ਲੋਕ ਖੱਜ਼ਲ ਖਰਾਬ ਹੋ ਰਹੇ ਹਨ, ਕਿਉਂਕਿ ਬੈਕਾਂ ਵਿਚ ਕੈਸ਼ ਨਾ ਹੋਣ ਕਾਰਨ ਉਨਾਂ ਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਮੁੜਣਾ ਪੈ ਰਿਹਾ ਹੈ।ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਲਾਚਾਰ ਲੋਕ ਇਹ ਸਵਾਲ ਜਰੂਰ ਪੁੱਛਦੇ ਹਨ ਕਿ ਆਖਰ ਉਹਨਾ ਦਾ ਕਸੂਰ ਕੀ ਹੈ? ਆਪਣੇ ਹੀ ਪੈਸੇ ਬੈਕਾਂ ਤੋ ਲੈਣ ਲਈ ਪਿਛਲੇ 30 ਦਿਨਾਂ ਤੋ ਘਰ-ਬਾਰ ਤੇ ਕੰਮ-ਕਾਜ਼ ਛੱਡ ਕੇ ਸੜਕਾਂ ‘ਤੇ ਇਧਰ ਉਧਰ ਭਟਕ ਰਹੇ ਲੋਕ ਬਚਿਆਂ ਲਈ ਰੋਜ ਮਰ੍ਹਾ ਦੀ ਵਰਤੋਂ ਦਾ ਸਮਾਨ ਆਟਾ, ਦਾਲ , ਸਬਜ਼ੀ ਆਦਿ ਖਰੀਦਣ ਤੋਂ ਅਸਮਰਥ ਹਨ।ਅੱਜ ਵੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕਈ ਬੈਂਕਾਂ ਅਤੇ ਏ.ਟੀ.ਐਮ ਮਸ਼ੀਨਾਂ ਦੇ ਸਾਹਮਣੇ ਲੱਗੀਆਂ ਭੀੜਾਂ ਜਿਥੇ ਲੋਕਾਂ ਦਾ ਦਰਦ ਬਿਆਨ ਕਰ ਰਹੀਆਂ ਸਨ, ਉਥੇ ਸਰਦੀ ਦੇ ਮੌਸਮ ਵਿੱਚ ਲਾਈਨਾਂ ਵਿੱਚ ਲੱਗੀਆਂ ਬੱਚਿਆਂ ਵਾਲੀਆਂ ਔਰਤਾਂ ਤੇ ਬਜੁੱਰਗਾਂ ਦੀ ਬੇਬਸੀ ਨੋਟਬੰਦੀ ਦੀ ਕਹਾਣੀ ਦਰਸਾਉਂਦੀ ਰਹੀ।
ਸਥਾਨਕ ਚਾਟੀਵਿੰਡ ਚੌਕ ਬੈਂਕ ਵਿੱਚੋਂ ਕੈਸ਼ ਲੈਣ ਆਏ ਲੋਕਾਂ ਦੇ ਟੋਕਣ ਦਿਖਾਉਂਦੇ ਹੋਏ ਕਾਂਗਰਸੀ ਆਗੂ ਮਨਿੰਦਰ ਪਾਲ ਸਿੰਘ ਪਲਾਸੌਰ ਨੇ ਦੱਸਿਆ ਕਿ ਹਾਲਾਤ ਇਹ ਹੋ ਗਏ ਹਨ ਕਿ ਠੰਡ ਦੇ ਮੋਸਮ ‘ਚ ਕਈ ਲੋਕ ਬੈਕਾਂ ਅੱਗੇ ਰਜਾਈਆਂ ਲੈ ਕੇ ਸੌਂਣ ਲੱਗੇ ਹਨ।ਪਰ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਸੰਸਦ ਤੋ ਪਿਛਲੇ ਇਕ ਮਹੀਨੇ ਤੋਂ ਗਾਇਬ ਹਨ ਅਤੇ ਬਿਨਾ ਤਿਆਰੀ ਤੋਂ ਲਏ ਇਸ ਫੈਸਲੇ ਦੀ ਮਾਰ ਤਂੋ ਮੁਕਤ ਹੋਣ ਦਾ ਸਮਾਂ ਦੱਸਣ ਤੋਂ ਭੱਜ ਰਹੇ ਹਨ।ਉਧਰ ਬਹੁਜਨ ਸਮਾਜ ਪਾਰਟੀ ਦੇ ਆਗੂ ਮਨਜੀਤ ਸਿਘ ਅਟਵਾਲ ਅਤੇ ਜੁਗਲ ਮਹਾਜਨ ਨੇ ਕਿਹਾ ਹੈ ਕਿ ਨੋਟਬਦੀ ਕਰਕੇ ਮੋਦੀ ਨੇ ਗਰੀਬਾਂ ਅਤੇ ਮਿਹਨਤਕਸ਼ ਲੋਕਾਂ ਦੇ ਚੁੱਲੇ ਠਡੇ ਕਰ ਦਿੱਤੇ ਹਨ।ਗਰੀਬ ਲੋਕ ਆਪਣੀ ਰੋਜੀ ਰੋਟੀ ਕਮਾਉਣ ਨੂੰ ਛੱਡ ਕੇ ਸਾਰਾ ਦਿਨ ਬੈਂਕਾਂ ਦੇ ਬਾਹਰ ਖੜਾ ਹੋ ਕੇ ਪੂਰਾ ਦਿਨ ਗੁਜਾਰ ਰਹੇ ਹਨ।ਪਰ ਫਿਰ ਵੀ ਉਹਨਾਂ ਨੂੰ 2000 ਰੁਪਏ ਨਸੀਬ ਨਹੀ ਹੁਦੇ।ਉਹਨਾਂ ਕਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਕਾਲੇ ਧਨ ਦੇ ਖਿਲਾਫ ਹੈ, ਪਰ ਬਿਨਾਂ ਤਿਆਰੀ ਨੋਟਬਦੀ ਕਰਨਾ ਪੂਰੇ ਦੇਸ਼ ਦੇ ਲੋਕਾਂ ਨਾਲ ਧੋਖਾ ਹੈ।ਉਹਨਾਂ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਆਪਣਾ ਕਾਲਾ ਧਨ ਪਹਿਲਾਂ ਹੀ ਨਵੀ ਕਰਸੀ ਵਿੱਚ ਬਦਲ ਕੇ ਸਫੈਦ ਕਰ ਲਿਆ ਹੈ।ਪਰ ਦੇਸ਼ ਦੇ ਆਮ ਨਾਗਰਿਕ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media