Friday, July 3, 2026

ਸਰਕਾਰੀ ਸਕੂਲ ਅਲੀਵਾਲ ਦੇ ਦਿਲਜੀਤ ਮਾਨ ਨੇ ਰਾਜ ਪੱਧਰੀ ਮੁਕਾਬਲਿਆਂ `ਚ ਹਾਸਲ ਪਹਿਲਾ ਸਥਾਨ

ppn1112201603ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਚੇਅਰਪਰਸਨ ਡਾ.ਤਜਿੰਦਰ ਕੌਰ ਧਾਲੀਵਾਲ ਦੀ ਸਰਪਰਸਤੀ ਅਧੀਨ ਮੋਹਾਲੀ ਵਿਖੇ ਸੋਲੋ ਡਾਂਸ ਦੇ ਰਾਜ ਪੱਧਰੀ ਮਾਕਬਲਿਆਂ ਵਿਚ ਪ੍ਰਿੰ.ਬਲਵਿੰਦਰਪਾਲ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਦਿਲਜੀਤਮਾਨ ਸਿੰਘ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰ.ਬਲਵਿੰਦਰਪਾਲ ਅਤੇ ਸਹਿਪਾਠੀ ਕਿਰਿਆਵਾਂ ਦੇ ਕੋਆਰਡੀਨੇਟਰ ਡਾ.ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਦਿਲਜੀਤਮਾਨ ਸਿੰਘ ਆਪਣੇ ਆਪ ਵਿਚ ਹੀ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਹਸਤੀ ਹੈ,ਜਿਸਨੂੰ ਨੱਚਣ ਦੀ ਗੁੜਤੀ ਉਸਦੇ ਪਿਤਾ ਸ੍ਰ.ਸੁਖਬੀਰ ਸਿੰਘ ਨੇ ਬਚਪਨ ਤੋਂ ਹੀ ਦਿੱਤੀ ਹੈ।ਇਸ ਰਾਜ ਪੱਧਰੀ ਪ੍ਰਾਪਤੀ ਕਾਰਨ ਬੋਰਡ ਦੀ ਡਾਇਰੈਕਟਰ ਅਕਾਦਮਿਕ ਸ੍ਰੀਮਤੀ ਮਨਜੀਤ ਕੌਰ,ਮੈਨੇਜਰ ਬੋਰਡ ਮਨਿੰਦਰ ਸਿੰਘ,ਹਰਜਿੰਦਰ ਸਿੰਘ ਕੋਆਰਡੀਨੇਟਰ ਸਹਿਪਾਠੀ ਕਿਰਿਆਵਾਂ ਬੋਰਡ ਨੇ ਦਿਲਜੀਤਮਾਨ ਸਿੰਘ ਨੂੰ ਮੌਕੇ ਤੇ ਹੀ ਸਨਮਾਨ ਚਿਨ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।ਡੀ.ਈ.ਓ ਗੁਰਦਾਸਪੁਰ ਸਤਿੰਦਰ ਸਿੰਘ, ਪ੍ਰਿੰ. ਬਲਵਿੰਦਰਪਾਲ, ਡਿਪਟੀ ਡੀ.ਈ.ਓ ਭਾਰਤ ਭੂਸ਼ਨ, ਸੰਤੋਖ ਰਾਜ ਲੂੰਬਾ, ਡਾ. ਪਰਮਜੀਤ ਸਿੰਘ ਕਲਸੀ, ਰਾਸ਼ਟਰੀ ਭੰਗੜਾ ਕੋਚ ਰੂਪ ਤੇਜਿੰਦਰ ਸਿੰਘ, ਕੋਚ ਗੁਰਕਮਲਪ੍ਰੀਤ ਸਿੰਘ, ਸੁਖਬੀਰ ਸਿੰਘ ਅਤੇ ਸਮੂਹ ਸਟਾਫ ਅਲੀਵਾਲ ਨੇ ਇਸ ਪ੍ਰਾਪਤੀ ਨੂੰ ਸਲਾਹੁੰਦਿਆਂ ਸਰਕਾਰੀ ਸਕੂਲਾਂ ਦੀ ਵਡਮੁੱਲੀ ਸਫਲਤਾ ਦੱਸਿਆ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply